'Pigmentation' ਤੋਂ ਨਿਜ਼ਾਤ ਦਿਵਾਏਗਾ 'ਦਹੀਂ', ਜਾਣੋ ਵਰਤੋਂ ਦੇ ਢੰਗ

Saturday, Oct 26, 2024 - 06:13 PM (IST)

'Pigmentation' ਤੋਂ ਨਿਜ਼ਾਤ ਦਿਵਾਏਗਾ 'ਦਹੀਂ', ਜਾਣੋ ਵਰਤੋਂ ਦੇ ਢੰਗ

ਨਵੀਂ ਦਿੱਲੀ- ਅਕਸਰ ਤੁਸੀਂ ਸੁਣਿਆ ਹੋਵੇਗਾ ਕਿ ਦਹੀਂ (Yogurt) ਚਮੜੀ ਲਈ ਬਹੁਤ ਹੀ ਲਾਭਦਾਇਕ ਹੁੰਦਾ ਹੈ। ਦਹੀਂ ਚਮੜੀ ਨੂੰ ਹਾਈਡ੍ਰੇਟ ਕਰਦਾ ਹੈ ਨਾਲ ਹੀ ਇਹ ਚਿਹਰੇ ਤੇ ਚਮਕ ਤੇ ਨਿਖਾਰ ਵੀ ਲਿਆਉਂਦਾ ਹੈ ਪਰ ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਚਿਹਰੇ ਤੇ ਦਹੀਂ ਦੀ ਵਰਤੋਂ ਕਿਸ ਤਰ੍ਹਾਂ ਕਰਨਾ ਹੈ। ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਦਹੀਂ 'ਚ ਮਿਲਾ ਕੇ ਲਗਾਉਣ ਨਾਲ ਚਿਹਰੇ ਦੀਆਂ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਉਨ੍ਹਾਂ ਚੀਜ਼ਾਂ ਦੇ ਬਾਰੇ 'ਚ
ਦਹੀਂ ਅਤੇ ਸ਼ਹਿਦ-(Yogurt and honey) ਜੇਕਰ ਤੁਹਾਡੀ ਚਮੜੀ ਨਾਰਮਲ ਜਾਂ ਫਿਰ ਰੁੱਖੀ ਹੈ ਤਾਂ ਤੁਸੀਂ ਇਸ ਫੇਸਪੈਕ ਦੀ ਵਰਤੋਂ ਕਰ ਸਕਦੇ ਹੋ। ਇਸ ਪੈਕ 'ਚ ਦਹੀਂ ਅਤੇ ਸ਼ਹਿਦ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਚਿਹਰੇ ਤੇ 20 ਮਿੰਟ ਲਈ ਲਗਾਓ। ਫਿਰ ਚਿਹਰਾ ਠੰਡੇ ਪਾਣੀ ਨਾਲ ਧੋ ਲਓ ਇਹ ਫੇਸਪੈਕ ਹਫ਼ਤੇ 'ਚ ਇਕ ਵਾਰ ਜ਼ਰੂਰ ਲਗਾਓ। ਇਸ ਨਾਲ ਤੁਹਾਡੀ ਚਮੜੀ ਹਾਈਡ੍ਰੇਟ ਰਹੇਗੀ ਅਤੇ ਸਾਫਟ ਵੀ ਹੋਵੇਗੀ।

ਇਹ ਵੀ ਪੜ੍ਹੋ- Dhanteras 'ਤੇ ਖਰੀਦਣ ਜਾ ਰਹੇ ਹੋ ਵਾਹਨ ਤਾਂ ਜਾਣ ਲਓ ਸ਼ੁੱਭ ਮਹੂਰਤ
ਦਹੀਂ ਅਤੇ ਵੇਸਣ- ਜੇਕਰ ਤੁਹਾਡੀ ਚਮੜੀ ਆਇਲੀ ਹੈ ਤਾਂ ਤੁਹਾਡੇ ਲਈ ਇਹ ਫੇਸਪੈਕ ਲਾਭਦਾਇਕ ਹੈ। ਇਸ ਫੇਸਪੈਕ ਲਈ ਸਭ ਤੋਂ ਪਹਿਲਾਂ ਦਹੀਂ 'ਚ ਵੇਸਣ ਨੂੰ ਮਿਕਸ ਕਰ ਕੇ ਪੇਸਟ ਬਣਾ ਲਓ ਅਤੇ ਇਸ ਨੂੰ 15 ਮਿੰਟ ਤੱਕ ਚਿਹਰੇ ਤੇ ਲਗਾਓ। ਬਾਅਦ 'ਚ ਹਲਕੇ ਗਰਮ ਪਾਣੀ ਨਾਲ ਚਿਹਰਾ ਧੋ ਲਓ। ਇਹ ਫੇਸਪੈਕ ਆਇਲੀ ਚਮੜੀ ਦੇ ਨਾਲ-ਨਾਲ ਸੈਂਸਟਿਵ ਚਮੜੀ ਲਈ ਵੀ ਫ਼ਾਇਦੇਮੰਦ ਹੈ ।

ਇਹ ਵੀ ਪੜ੍ਹੋ- Dhanteras 'ਤੇ ਭੁੱਲ ਕੇ ਵੀ ਨਾ ਕਰੋ ਇਨ੍ਹਾਂ ਚੀਜ਼ਾਂ ਦੀ ਖਰੀਦਾਰੀ, ਹੋ ਸਕਦੈ ਭਾਰੀ ਨੁਕਸਾਨ
ਦਹੀਂ ਅਤੇ ਹਲਦੀ- ਜੇਕਰ ਤੁਹਾਨੂੰ ਪਿੰਪਲਸ ਦੀ ਸਮੱਸਿਆ ਰਹਿੰਦੀ ਹੈ ਤਾਂ ਦਹੀਂ 'ਚ ਚੁਟਕੀ ਭਰ ਹਲਦੀ ਮਿਲਾ ਕੇ ਚਿਹਰੇ ਤੇ 15 ਮਿੰਟ ਲਗਾ ਕੇ ਰੱਖੋ। ਬਾਅਦ 'ਚ ਚਿਹਰਾ ਕੋਸੇ ਪਾਣੀ ਨਾਲ ਧੋ ਲਓ ਪਿੰਪਲਸ ਦੀ ਸਮੱਸਿਆ ਠੀਕ ਹੋ ਜਾਵੇਗੀ।
ਦਹੀਂ ਅਤੇ ਓਟਸ- ਜੇਕਰ ਤੁਹਾਨੂੰ ਡੈੱਡ ਸਕਿਨ ਅਤੇ ਬਲੈਕ ਹੈੱਡਸ ਦੀ ਸਮੱਸਿਆ ਰਹਿੰਦੀ ਹੈ ਤਾਂ ਦਹੀਂ 'ਚ ਓਟਸ ਮਿਲਾ ਕੇ ਸਕਰੱਬ ਦੀ ਤਰ੍ਹਾਂ ਲਗਾਓ। ਇਸ ਪੈਕ ਨੂੰ 15 ਮਿੰਟ ਚਿਹਰੇ ਤੇ ਲਗਾਓ। ਫਿਰ ਸਕਰੱਬ ਦੀ ਤਰ੍ਹਾਂ ਮਸਾਜ ਕਰੋ। ਡੈੱਡ ਚਮੜੀ ਅਤੇ ਬਲੈਕ ਹੈੱਡਸ ਦੀ ਸਮੱਸਿਆ ਦੂਰ ਹੋ ਜਾਵੇਗੀ ।

Diwali 2024 : ਘਰ 'ਚ ਪਈਆਂ ਇਹ ਬੇਕਾਰ ਚੀਜ਼ਾਂ ਹੁੰਦੀਆਂ ਨੇ ਅਸ਼ੁੱਭ, ਤੁਰੰਤ ਕੱਢੋ ਬਾਹਰ
ਦਹੀਂ ਅਤੇ ਨਿੰਬੂ ਦਾ ਰਸ- ਜੇਕਰ ਤੁਹਾਡੇ ਚਿਹਰੇ ਤੇ ਦਾਗ ਧੱਬੇ ਦੀ ਸਮੱਸਿਆ ਹੈ ਤਾਂ ਦਹੀਂ 'ਚ ਨਿੰਬੂ ਦਾ ਰਸ ਮਿਲਾ ਕੇ 15-20 ਮਿੰਟ ਤੱਕ ਚਿਹਰੇ ਤੇ ਲਗਾ। ਚਿਹਰੇ ਦੇ ਦਾਗ ਧੱਬੇ ਠੀਕ ਹੋ ਜਾਣਗੇ।
ਦਹੀਂ ਦਾ ਫੇਸਪੈਕ-ਜੇਕਰ ਤੁਹਾਡੇ ਚਿਹਰੇ ਤੇ ਛਾਈਆਂ (Pigmentation) ਦੀ ਸਮੱਸਿਆ ਹੈ ਤਾਂ ਰੋਜ਼ਾਨਾ ਰਾਤ ਨੂੰ ਸੌਣ ਸਮੇਂ ਖੱਟੀ ਦਹੀਂ ਚਿਹਰੇ ਤੇ 10 ਮਿੰਟ ਲਈ ਲਗਾਓ। ਬਾਅਦ 'ਚ 5 ਮਿੰਟ ਦਹੀਂ ਨਾਲ ਮਸਾਜ ਕਰੋ। ਚਿਹਰੇ ਤੇ ਛਾਈਆਂ ਦੀ ਸਮੱਸਿਆ ਠੀਕ ਹੋ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Aarti dhillon

Content Editor

Related News