ਮੁਟਿਆਰਾਂ ਦੀ ਪਸੰਦ ਬਣੇ ਵੈਸਟਰਨ ਡਰੈੱਸ ’ਚ ਵੂਲਨ ਟਾਪ

Saturday, Nov 23, 2024 - 02:42 PM (IST)

ਮੁਟਿਆਰਾਂ ਦੀ ਪਸੰਦ ਬਣੇ ਵੈਸਟਰਨ ਡਰੈੱਸ ’ਚ ਵੂਲਨ ਟਾਪ

ਵੈੱਬ ਡੈਸਕ-ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਅਜਿਹੇ ਵਿਚ ਮੁਟਿਆਰਾਂ ਅਤੇ ਔਰਤਾਂ ਨੂੰ ਸਰਦੀ ਵਿਚ ਕਈ ਤਰ੍ਹਾਂ ਦੇ ਗਰਮ ਕੱਪੜੇ ਪਹਿਨੇ ਦੇਖਿਆ ਜਾ ਸਕਦਾ ਹੈ, ਜਿਥੇ ਇੰਡੀਅਨ ਡਰੈੱਸ ਵਿਚ ਮੁਟਿਆਰਾਂ ਅਤੇ ਔਰਤਾਂ ਨੂੰ ਵੂਲਨ ਕੁਰਤੀ, ਵੂਲਨ ਸੂਟ ਆਦਿ ਪਸੰਦ ਆ ਰਹੇ ਹਨ। ਦੂਜੇ ਪਾਸੇ ਵੈਸਟਰਨ ਡਰੈੱਸ ਵਿਚ ਵੂਲਨ ਟਾਪ ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ।
ਇਨ੍ਹਾਂ ਟਾਪਸ ਦੀ ਖਾਸੀਅਤ ਇਹ ਹੈ ਕਿ ਇਹ ਮੁਟਿਆਰਾਂ ਨੂੰ ਠੰਡ ਤੋਂ ਬਚਾਉਣ ਦੇ ਨਾਲ-ਨਾਲ ਸਟਾਈਲਿਸ਼ ਲੁਕ ਵੀ ਪ੍ਰਦਾਨ ਕਰਦੇ ਹਨ। ਮੁਟਿਆਰਾਂ ਵੂਲਨ ਟਾਪ ਨੂੰ ਜੀਨਸ, ਸਕਰਟ, ਮਿਨੀ ਸਕਰਟ, ਲਾਂਗ ਸਕਰਟ, ਜੈਗਿੰਗ, ਲੈਗਿੰਗ ਅਤੇ ਪੈਂਟ ਆਦਿ ਨਾਲ ਪਹਿਨ ਰਹੀਆਂ ਹਨ। ਇਹ ਮੁਟਿਆਰਾਂ ਨੂੰ ਬਹੁਤ ਕੂਲ ਦਿਖਾਉਂਦੇ ਹਨ। ਮਾਰਕੀਟ ਵਿਚ ਅੱਜ-ਕੱਲ੍ਹ ਕਈ ਡਿਜ਼ਾਈਨ, ਪੈਟਰਨ ਅਤੇ ਸਾਈਜ਼ ਵਿਚ ਵੂਲਨ ਟਾਪ ਮੁਹੱਈਆ ਹਨ, ਜਿਨ੍ਹਾਂ ਨੂੰ ਮੁਟਿਆਰਾਂ ਆਪਣੀ ਪਸੰਦ ਨਾਲ ਖਰੀਦ ਰਹੀਆਂ ਹਨ। ਇਨ੍ਹਾਂ ਟਾਪਸ ਨੂੰ ਮੁਟਿਆਰਾਂ ਕੈਜੁਅਲ ਦੇ ਨਾਲ-ਨਾਲ ਦਫਤਰ, ਸ਼ਾਪਿੰਗ, ਪਾਰਟੀ, ਪਿਕਨਿਕ ਆਦਿ ਵਿਚ ਵੀ ਪਹਿਨ ਰਹੀਆਂ ਹਨ।
ਵੂਲਨ ਟਾਪ ਵਿਚ ਮੁਟਿਆਰਾਂ ਨੂੰ ਜ਼ਿਆਦਾਤਰ ਰਾਊਂਡ ਨੈੱਕ, ਹਾਈ ਨੈੱਕ, ਵੀ-ਸ਼ੇਪ ਟਾਈਪ ਦੇ ਟਾਪ ਪਸੰਦ ਆ ਰਹੇ ਹਨ। ਦੂਜੇ ਪਾਸੇ ਕਈ ਕਾਲਜ ਅਤੇ ਸਕੂਲ ਜਾਣ ਵਾਲੀਆਂ ਕੁੜੀਆਂ ਨੂੰ ਕ੍ਰਾਪ ਟਾਈਪ ਵੂਲਨ ਟਾਪ ਵੀ ਪਹਿਨੇ ਦੇਖਿਆ ਜਾ ਸਕਦਾ ਹੈ। ਇਸ ਤਰ੍ਹਾਂ ਦੇ ਟਾਪ ਔਰਤਾਂ ਦੀ ਵੀ ਪਸੰਦ ਬਣੇ ਹੋਏ ਹਨ। ਇਹ ਔਰਤਾਂ ਨੂੰ ਬਹੁਤ ਯੰਗ ਅਤੇ ਅਟ੍ਰੈਕਵਿਟ ਲੁਕ ਦਿੰਦੇ ਹਨ। ਔਰਤਾਂ ਨੂੰ ਸਭ ਤੋਂ ਵੱਧ ਮੇਰੂਨ, ਰੈੱਡ, ਪਿੰਕ, ਬਲੈਕ ਅਤੇ ਚਾਕਲੇਟ ਕਲਰ ਦੇ ਟਾਪ ਪਹਿਨੇ ਦੇਖਿਆ ਜਾ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Aarti dhillon

Content Editor

Related News