ਇਕੱਲੀਆਂ ਰਹਿਣ ਵਾਲੀਆਂ ਜਨਾਨੀਆਂ ਨੂੰ ਬਲੱਡ ਪ੍ਰੈੱਸ਼ਰ ਦਾ ਖ਼ਤਰਾ ਜ਼ਿਆਦਾ, ਜਾਣੋ ਕਿਉਂ

11/23/2020 11:17:30 AM

ਜਲੰਧਰ: ਗਲਤ ਜੀਵਨ ਸ਼ੈਲੀ ਅਤੇ ਖਾਣ-ਪੀਣ ਕਾਰਨ ਹਾਈ ਬਲੱਡ ਪ੍ਰੈੱਸ਼ਰ ਜਾਂ ਹਾਈਪਰਟੈਨਸ਼ਨ ਦੀ ਸਮੱਸਿਆ ਅੱਜ ਕੱਲ ਆਮ ਦੇਖਣ ਨੂੰ ਮਿਲਦੀ ਹੈ। ਉੱਥੇ ਹੀ ਹਾਲ ਹੀ 'ਚ ਇਕ ਤਾਜ਼ਾ ਖੋਜ 'ਚ ਇਹ ਖੁਲਾਸਾ ਹੋਇਆ ਹੈ ਕਿ ਕੁਆਰੀਆਂ ਅਤੇ ਵਿਧਵਾ ਜਨਾਨੀਆਂ ਨੂੰ ਹਾਈ ਬੀਪੀ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਇਸ ਤੋਂ ਇਲਾਵਾ ਖੋਜ ਦੇ ਅਨੁਸਾਰ ਕੁਆਰੀ ਜਾਂ ਇਕੱਲੀ ਰਹਿ ਰਹੀ ਨੂੰ ਹਾਈ ਬਲੱਡ ਪ੍ਰੈੱਸ਼ਰ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਆਓ ਜਾਣਦੇ ਹਾਂ ਵਿਆਹ ਅਤੇ ਹਾਈ ਬਲੱਡ ਪ੍ਰੈੱਸ਼ਰ ਦਾ ਕੀ ਸੰਬੰਧ ਹੈ…

ਇਹ ਵੀ ਪੜ੍ਹੋ:ਘਰ ਦੀ ਰਸੋਈ ’ਚ ਚਾਹ ਦੇ ਨਾਲ ਬਣਾ ਕੇ ਖਾਓ ਪੋਟਲੀ ਸਮੋਸਾ
ਇਨ੍ਹਾਂ ਜਨਾਨੀਆਂ ਨੂੰ ਜ਼ਿਆਦਾ ਖ਼ਤਰਾ: ਕੈਨੇਡਾ 'ਚ 45 ਤੋਂ 85 ਸਾਲ ਦੀ 28,238 ਮਰਦ ਅਤੇ ਔਰਤਾਂ 'ਤੇ ਖੋਜ ਕੀਤੀ ਗਈ ਜਿਸ ਦੇ ਅਨੁਸਾਰ ਇਕੱਲੀਆਂ ਰਹਿ ਰਹੀਆਂ 28% ਔਰਤਾਂ ਹਾਈ ਬੀਪੀ ਨਾਲ ਜੂਝ ਰਹੀਆਂ ਹਨ। ਇਸ ਤੋਂ ਇਲਾਵਾ ਜੋ ਜਨਾਨੀਆਂ ਆਪਣੇ ਪਾਰਟਨਰ ਨਾਲ ਹੋ ਚੁੱਕੀਆਂ ਹਨ ਉਨ੍ਹਾਂ 21% ਅਤੇ 33% ਵਿਧਵਾ ਜਨਾਨੀਆਂ ਨੂੰ ਹਾਈ ਬੀਪੀ ਦੀ ਸਮੱਸਿਆ ਰਹਿੰਦੀ ਹੈ। ਖੋਜ ਦੇ ਅਨੁਸਾਰ ਇਸ ਦਾ ਸਭ ਤੋਂ ਵੱਡਾ ਕਾਰਨ ਤਣਾਅ ਅਤੇ ਗਲਤ ਖਾਣ-ਪੀਣ ਹੈ।
ਕੁਆਰੇ ਮਰਦਾਂ 'ਚ ਹਾਈ ਬੀਪੀ ਦੇ ਘੱਟ ਮਾਮਲੇ ਕਿਉਂ : ਅਸਲ 'ਚ ਇਕੱਲੇ ਰਹਿ ਰਹੇ ਆਦਮੀਆਂ ਨੂੰ ਕਿਸੀ ਗੱਲ ਦਾ ਤਣਾਅ ਅਤੇ ਚਿੰਤਾ ਨਹੀਂ ਹੁੰਦੀ ਹੈ। ਜ਼ਿਆਦਾ ਤਣਾਅ ਦੇ ਕਾਰਨ ਪੁਰਸ਼ਾਂ 'ਚ ਹਾਈ ਬੀਪੀ ਹੋਣ ਦਾ ਖਤਰਾ ਘੱਟ ਹੁੰਦਾ ਹੈ। ਉੱਥੇ ਹੀ ਵਿਗਿਆਨੀਆਂ ਦੇ ਅਨੁਸਾਰ ਜਨਾਨੀਆਂ ਦੇ ਘੱਟ ਦੋਸਤ ਹੁੰਦੇ ਹਨ ਜਿਸ ਕਾਰਨ ਉਹ ਕਿਸੇ ਨਾਲ ਆਪਣੀ ਗੱਲਬਾਤ ਸਾਂਝੀ ਨਹੀਂ ਕਰ ਪਾਉਂਦੀਆਂ ਜਿਸ ਕਾਰਨ ਉਹ ਜਲਦੀ ਹੀ ਬਿਮਾਰੀ ਦਾ ਸ਼ਿਕਾਰ ਹੋ ਜਾਂਦੀਆਂ ਹਨ। ਅਜਿਹੀਆਂ ਜਨਾਨੀਆਂ ਨੂੰ ਹਾਈਪਰਟੈਨਸ਼ਨ ਦਾ ਖ਼ਤਰਾ 15% ਤੱਕ ਹੁੰਦਾ ਹੈ।

PunjabKesari
ਹਾਈ ਬੀਪੀ ਦੇ ਲੱਛਣ
ਬੇਚੈਨੀ ਮਹਿਸੂਸ ਹੋਣੀ
ਤੇਜ਼ ਸਿਰ ਦਰਦ
ਕਮਜ਼ੋਰੀ ਮਹਿਸੂਸ ਹੋਣਾ
ਸੁਸਤੀ ਮਹਿਸੂਸ ਹੋਣਾ

ਇਹ ਵੀ ਪੜ੍ਹੋ:ਸੁਆਦ ਦੇ ਨਾਲ ਸਿਹਤ ਲਈ ਵੀ ਭਰਪੂਰ ਹਨ 'ਟੋਮੈਟੋ ਮੋਜਰੇਲਾ ਰੋਲਸ'
ਬਲੱਡ ਪ੍ਰੈੱਸ਼ਰ ਨੂੰ ਇਸ ਤਰ੍ਹਾਂ ਕਰੋ ਕੰਟਰੋਲ?
ਆਮ ਬਲੱਡ ਪ੍ਰੈੱਸ਼ਰ ਦੀ ਰੇਂਜ 120/80 MM87 ਹੁੰਦੀ ਹੈ। ਹਾਈ ਅਤੇ ਲੋਅ ਬੀਪੀ ਦੋਵੇਂ ਸਿਹਤ ਲਈ ਖ਼ਤਰਨਾਕ ਹਨ ਇਸ ਲਈ ਇਨ੍ਹਾਂ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ।
ਇਸ ਨੂੰ ਕੰਟਰੋਲ ਕਰਨ ਲਈ 50% ਫਲ ਅਤੇ ਕੱਚੀਆਂ ਸਬਜ਼ੀਆਂ ਜ਼ਿਆਦਾ ਖਾਓ। ਜ਼ਿਆਦਾ ਨਮਕ ਅਤੇ ਤੇਲ ਤੋਂ ਦੂਰੀ ਬਣਾ ਕੇ ਰੱਖੋ।
ਸਵੇਰੇ ਖਾਲੀ ਪੇਟ ਲੌਕੀ ਦਾ ਜੂਸ ਪੀਣ ਨਾਲ ਹਾਈ ਬਲੱਡ ਪ੍ਰੈੱਸ਼ਰ ਕੰਟਰੋਲ ਰਹਿੰਦਾ ਹੈ।
ਰੋਜ਼ਾਨਾ ਤਾਂਬੇ ਦੇ ਭਾਂਡੇ 'ਚ ਰੱਖਿਆ ਪਾਣੀ ਪੀਣ ਨਾਲ ਵੀ ਬੀਪੀ ਕੰਟਰੋਲ 'ਚ ਰਹਿੰਦਾ ਹੈ।

PunjabKesari
ਨਾਲ ਹੀ ਬਲੱਡ ਪ੍ਰੈੱਸ਼ਰ ਨੂੰ ਕਾਬੂ 'ਚ ਰੱਖਣ ਅਤੇ ਤਣਾਅ ਤੋਂ ਦੂਰ ਰਹਿਣ ਲਈ ਰੋਜ਼ਾਨਾ ਕਸਰਤ ਕਰੋ।
ਹਰ 6 ਮਹੀਨਿਆਂ 'ਚ ਇਕ ਵਾਰ ਬੀਪੀ ਦਾ ਚੈਕਅੱਪ ਕਰਵਾਓ।
ਯਾਦ ਰੱਖੋ ਕਿ ਹਾਈ ਬੀਪੀ ਵਿਚ ਦਿਲ, ਕਿਡਨੀ ਅਤੇ ਸਰੀਰ ਦੇ ਹੋਰ ਅੰਗ ਕੰਮ ਕਰਨਾ ਬੰਦ ਕਰ ਸਕਦੇ ਹਨ ਇਸ ਲਈ ਬਿਮਾਰੀ ਨੂੰ ਗੰਭੀਰਤਾ ਨਾਲ ਲਓ।


Aarti dhillon

Content Editor

Related News