ਭਾਰਤੀ ਵਿਆਹ ''ਚ ਔਰਤਾਂ ਸਹਿਣ ਕਰਦੀਆਂ ਹਨ ਇਹ ਦਰਦ

Monday, May 08, 2017 - 04:02 PM (IST)

 ਭਾਰਤੀ ਵਿਆਹ ''ਚ ਔਰਤਾਂ ਸਹਿਣ ਕਰਦੀਆਂ ਹਨ ਇਹ ਦਰਦ

ਨਵੀਂ ਦਿੱਲੀ— ਹਰ ਲੜਕੀ ਆਪਣੇ ਵਿਆਹ ਨੂੰ ਲੈ ਕੇ ਕਈ ਸੁਪਨੇ ਦੇਖਦੀ ਹੈ ਪਰ ਉਸ ਦੇ ਮਨ ''ਚ ਇਕ ਡਰ ਵੀ ਹੁੰਦਾ ਹੈ ਕਿ ਕੀ ਉਹ ਆਪਣੇ ਘਰ ਦੇ ਮੈਬਰਾਂ ਨੂੰ ਖੁਸ਼ ਰੱਖ ਪਾਏੇਗੀ? ਵਿਆਹ ਤੋਂ ਬਾਅਦ ਔਰਤ ਦੀ ਜ਼ਿੰਦਗੀ ਪੂਰੀ ਤਰ੍ਹਾਂ ਨਾਲ ਬਦਲ ਜਾਂਦੀ ਹੈ। ਉਸ ਦੇ ਲਈ ਸਾਰੇ ਲੋਕ ਅਣਜਾਣ ਹੁੰਦੇ ਹਨ ਅਤੇ ਉਹ ਕਈ ਨਵੇਂ ਰਿਸ਼ਤਿਆਂ ਦੇ ਨਾਲ ਜੁੜ ਜਾਂਦੀ ਹੈ। ਜੇ ਅਸੀਂ ਭਾਰਤ ''ਚ ਵਿਆਹ ਦੀ ਗੱਲ ਕਰੀਏ ਤਾਂ ਇੱਥੇ ਇਸ ਗੱਲ ''ਤੇ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ ਕਿ ਉਹ ਆਪਣੇ ਹਾਲਾਤ ਅਤੇ ਪਰਿਵਾਰ ਨਾਲ ਕਿਵੇ ਸਮਝੋਤਾ ਕਰੇਗੀ।
ਸਾਡੇ ਦੇਸ਼ ''ਚ ਵਿਆਹ ਤੋਂ ਬਾਅਦ ਪਤੀ-ਪਤਨੀ ਦੀ ਖੁਸ਼ੀ ਨਹੀਂ ਬਲਕਿ ਇਸ ਗੱਲ ''ਤੇ ਧਿਆਨ ਦਿੱਤਾ ਜਾਂਦਾ ਹੈ ਕਿ ਲੜਕੀ ਨੇ ਖੁਦ ਨੂੰ ਨਵੇਂ ਘਰ ''ਚ ਕਿਵੇਂ ਐਡਜਸਟ ਕੀਤਾ ਹੈ। ਲੜਕੀ ਦੇ ਲਈ ਪਹਿਲਾਂ ਘਰ ਉਸਦਾ ਮਾਤਾ-ਪਿਤਾ ਦਾ ਘਰ ਹੁੰਦਾ ਹੈ। ਜਿੱਥੇ ਉਹ ਪੈਦਾ ਹੋਈ ਹੁੰਦੀ ਹੈ। ਵਿਆਹ ਦੇ ਬਾਅਦ ਲੜਕੀ ਦੀ ਪਹਿਚਾਨ ਨਹੀਂ ਬਦਲਦੀ। ਵਿਆਹ ਤੋਂ ਬਾਅਦ ਵੀ ਸਭ ਤੋਂ ਪਹਿਲਾਂ ਉਹ ਇਕ ਧੀ ਹੁੰਦੀ ਹੈ ਬਾਕੀ ਸਾਰੇ ਰਿਸ਼ਤੇ ਬਾਅਦ ''ਚ ਆਉਂਦੇ ਹਨ ਪਰ ਜ਼ਿਆਦਾਤਰ ਔਰਤਾਂ ਤੋਂ ਵਿਆਹ ਤੋਂ ਬਾਅਦ ਉਨ੍ਹਾਂ ਦੀ ਆਜਾਦੀ ਖੋਹ ਲਈ ਜਾਂਦੀ ਹੈ। 
- ਮਾਤਾ ਪਿਤਾ ਦੇ ਘਰ ਜਾਣ ਦੀ ਇਜ਼ਾਜਤ
ਵਿਆਹ ਤੋਂ ਬਾਅਦ ਜੇ ਲੜਕੀ ਆਪਣੇ ਮਾਤਾ-ਪਿਤਾ ਦੇ ਘਰ ਜਾਣਾ ਚਾਹੁੰਦੀ ਹੈ ਤਾਂ ਉਸ ਨੂੰ ਪਹਿਲਾਂ ਆਪਣੇ ਸੋਹਰੇ ਘਰ ਦੇ ਮੈਂਬਰਾਂ ਤੋਂ ਇਜ਼ਾਜਤ ਲੈਣੀ ਪੈਂਦੀ ਹੈ ਪਰ ਅਜਿਹਾ ਕਿਉਂ? ਕੀ ਵਿਆਹ ਤੋਂ ਬਾਅਦ ਉਸ ਦੀ ਆਪਣੇ ਬਜ਼ੁਰਗ ਮਾਤਾ-ਪਿਤਾ ਲਈ ਕੋਈ ਜਿੰਮੇਦਾਰੀ ਨਹੀ? ਫਿਰ ਵੀ ਸਾਡੇ ਦੇਸ਼ ਦੀਆਂ ਔਰਤਾਂ ਖੁਸ਼ੀ ਨਾਲ ਇਹ ਸਾਰਾ ਕੁਝ ਸਵੀਕਾਰ ਕਰ ਲੈਂਦੀਆਂ ਹਨ। 
- ਚੀਜ਼ਾਂ ਨੂੰ ਥੋਪਣਾ
ਪਿਆਰ ਅਤੇ ਸਨਮਾਨ ਕਿਸੇ ''ਤੇ ਜ਼ਬਰਦਸਤੀ ਲਾਗੂ ਨਹੀਂ ਕੀਤਾ ਜਾ ਸਕਦਾ ਪਰ ਸਾਡੇ ਦੇਸ਼ ''ਚ ਅਜਿਹੀਆਂ ਚੀਜ਼ਾਂ ਘਰ ਦੀਆਂ ਨੂੰਹਾ ''ਤੇ ਥੋਪੀਆਂ ਜਾਂਦੀਆਂ ਹਨ। ਉਨ੍ਹਾਂ ਦੀਆਂ ਇੱਛਾਵਾਂ ਅਤੇ ਸੁਪਣਿਆਂ ਨੂੰ ਦਬਾ ਦਿੱਤਾ ਜਾਂਦਾ ਹੈ। ਇਨ੍ਹਾਂ ਸਭ ਕੁਝ ਹੋਣ ਦੇ ਬਾਵਜੂਦ ਵੀ ਉਹ ਆਪਣੇ ਫਰਜ਼ ਚੰਗੀ ਤਰ੍ਹਾਂ ਨਿਭਾ ਰਹੀਆਂ ਹਨ।


Related News