ਮੁਟਿਆਰਾਂ ਨੂੰ ਪਸੰਦ ਆ ਰਹੀ ਹੈ ਸਟੋਨ ਐਂਬ੍ਰਾਇਡਰੀ ਵਾਲੀ ਡਰੈੱਸ
Wednesday, Apr 16, 2025 - 01:28 PM (IST)

ਮੁੰਬਈ- ਵਿਆਹ, ਪਾਰਟੀ, ਪੂਜਾ ਪ੍ਰੋਗਰਾਮ ਤੇ ਹੋਰ ਖਾਸ ਫੰਕਸ਼ਨਾਂ ਦੌਰਾਨ ਮੁਟਿਆਰਾਂ ਅਤੇ ਔਰਤਾਂ ਨੂੰ ਇੰਡੀਅਨ ਡਰੈੱਸ ਪਹਿਨੇ ਦੇਖਿਆ ਜਾ ਸਕਦਾ ਹੈ। ਇੰਡੀਅਨ ਡਰੈੱਸਾਂ ਵਿਚ ਮੁਟਿਆਰਾਂ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ ਦੀਆਂ ਸਾੜ੍ਹੀਆਂ, ਲਹਿੰਗਾ ਚੋਲੀ, ਸਿੰਪਲ ਸੂਟ ਤੋਂ ਲੈ ਕੇ ਹੋਰ ਡਿਜ਼ਾਈਨ ਦੇ ਸੂਟ ਪਹਿਨਣਾ ਪਸੰਦ ਕਰਦੀਆਂ ਹਨ। ਖਾਸ ਮੌਕਿਆਂ ’ਤੇ ਮੁਟਿਆਰਾਂ ਅਤੇ ਔਰਤਾਂ ਨੂੰ ਤਰ੍ਹਾਂ-ਤਰ੍ਹਾਂ ਦੇ ਐਂਬ੍ਰਾਇਡਰੀ ਵਾਲੇ ਪਹਿਰਾਵੇ ਵਿਚ ਦੇਖਿਆ ਜਾ ਸਕਦਾ ਹੈ। ਅੱਜਕੱਲ ਸਟੋਨ ਐਂਬ੍ਰਾਇਡਰੀ ਵਾਲੀਆਂ ਡਰੈੱਸਾਂ ਮੁਟਿਆਰਾਂ ਦੀ ਖਾਸ ਪਸੰਦ ਬਣੀਆਂ ਹੋਈਆਂ ਹਨ। ਸਟੋਨ ਐਂਬ੍ਰਾਇਡਰੀ ਵਾਲੀਆਂ ਡਰੈੱਸਾਂ ਮੁਟਿਆਰਾਂ ਅਤੇ ਔਰਤਾਂ ਨੂੰ ਬਹੁਤ ਅਟ੍ਰੈਕਟਿਵ ਅਤੇ ਰਾਇਲ ਲੁਕ ਦਿੰਦੀਆਂ ਹਨ।
ਸਟੋਨ ਐਂਬ੍ਰਾਇਡਰੀ ਇਕ ਅਜਿਹੀ ਤਕਨੀਕ ਹੈ ਜਿਸ ਵਿਚ ਛੋਟੇ-ਛੋਟੇ ਸਟੋਨ, ਕ੍ਰਿਸਟਲ, ਬ੍ਰੀਡਸ ਆਦਿ ਨੂੰ ਕੱਪੜੇ ’ਤੇ ਕਢਾਈ ਜਾਂ ਗੋਂਦ ਰਾਹੀਂ ਲਗਾਇਆ ਜਾਂਦਾ ਹੈ। ਇਹ ਸਜਾਵਟ ਆਮਤੌਰ ’ਤੇ ਸਾੜ੍ਹੀਆਂ, ਲਹਿੰਗਿਆਂ, ਬਲਾਊਜ਼ ਅਤੇ ਹੋਰ ਡਰੈੱਸਾਂ ’ਤੇ ਕੀਤੀ ਜਾਂਦੀ ਹੈ। ਸਟੋਨ ਐਂਬ੍ਰਾਇਡਰੀ ਡਰੈੱਸਾਂ ਵਿਚ ਇਕ ਚਮਕ ਅਤੇ ਖੂਬਸੂਰਤੀ ਪ੍ਰਦਾਨ ਕਰਦੀ ਹੈ। ਸਟੋਨ ਐਂਬ੍ਰਾਇਡਰੀ ਵਾਲੀਆਂ ਡਰੈੱਸਾਂ ਨੂੰ ਮੁਟਿਆਰਾਂ ਅਤੇ ਔਰਤਾਂ ਜ਼ਿਆਦਾਤਰ ਵਿਆਹ, ਸਮਾਰੋਹ ਜਾਂ ਹੋਰ ਵਿਸ਼ੇਸ਼ ਮੌਕਿਆਂ ’ਤੇ ਪਹਿਨਣਾ ਪਸੰਦ ਕਰਦੀਆਂ ਹਨ। ਸਟੋਨ ਐਂਬ੍ਰਾਇਡਰੀ ਕਈ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਸਿਲਕ ਸੋਟਨ ਐਂਬ੍ਰਾਇਡਰੀ ਜਿਸ ਵਿਚ ਸਟੋਨ ਨੂੰ ਸਿਲਕ ਦੇ ਧਾਗਿਆਂ ਦੀ ਵਰਤੋਂ ਕਰ ਕੇ ਕੱਪੜੇ ’ਤੇ ਲਗਾਇਆ ਜਾਂਦਾ ਹੈ।
ਇਸੇ ਤਰ੍ਹਾਂ ਗੋਲਡ ਸਟੋਨ ਐਂਬ੍ਰਾਇਡਰੀ ਵਿਚ ਸਟੋਨ ਨੂੰ ਸੋਨੇ ਜਾਂ ਗੋਲਡਨ ਰੰਗ ਦੇ ਧਾਗਿਆਂ ਦੀ ਵਰਤੋਂ ਕਰ ਕੇ ਕੱਪੜੇ ’ਤੇ ਲਗਾਇਆ ਜਾਂਦਾ ਹੈ। ਫਲਾਵਰ ਸਟੋਨ ਐਂਬ੍ਰਾਇਡਰੀ ਵਿਚ ਸਟੋਨ ਨੂੰ ਫੁੱਲ ਦੇ ਆਕਾਰ ਵਿਚ ਜਾਂ ਫੁੱਲ ਦੇ ਨੇੜੇ ਲਗਾਇਆ ਜਾਂਦਾ ਹੈ। ਸਟੋਨ ਐਂਬ੍ਰਾਇਡਰੀ ਵਾਲੀਆਂ ਡਰੈੱਸਾਂ ਵਿਚ ਮੁਟਿਆਰਾਂ ਨੂੰ ਜ਼ਿਆਦਾਤਰ ਗੂੜ੍ਹੇ ਰੰਗ ਜਿਵੇਂ ਰੈੱਡ, ਮੈਰੂਨ, ਚਾਕਲੇਟ, ਬਲੈਕ, ਡਾਰਕ ਪਰਪਲ ਆਦਿ ਰੰਗ ਵਿਚ ਸਾੜ੍ਹੀ, ਸੂਟ ਅਤੇ ਲਹਿੰਗਾ ਚੋਲੀ ਜ਼ਿਆਦਾ ਪਸੰਦ ਆ ਰਹੇ ਹਨ ਕਿਉਂਕਿ ਗੂੜ੍ਹੇ ਰੰਗ ਨਾਲ ਇਹ ਐਂਬ੍ਰਾਇਡਰੀ ਡਰੈੱਸ ਨੂੰ ਹੋਰ ਵੀ ਸੁੰਦਰ ਅਤੇ ਅਟ੍ਰੈਕਟਿਵ ਬਣਾਉਂਦੀ ਹੈ ਜਿਸ ਕਾਰਨ ਮੁਟਿਆਰਾਂ ਇਨ੍ਹਾਂ ਨੂੰ ਜ਼ਿਆਦਾ ਪਸੰਦ ਕਰਦੀਆਂ ਹਨ। ਇਨ੍ਹਾਂ ਨਾਲ ਮੁਟਿਆਰਾਂ ਅਤੇ ਔਰਤਾਂ ਜ਼ਿਆਦਾਤਰ ਗੋਲਡਨ ਜਾਂ ਸਿਲਵਰ ਸਟੋਨ ਜਿਊਲਰੀ ਪਹਿਨਣਾ ਪਸੰਦ ਕਰ ਰਹੀਆਂ ਹਨ। ਇਨ੍ਹਾਂ ਨਾਲ ਜੁੱਤੀ ਵਿਚ ਮੁਟਿਆਰਾਂ ਅਤੇ ਔਰਤਾਂ ਨੂੰ ਗੋਲਡਨ ਜਾਂ ਸਿਲਵਰ ਰੰਗ ਦੀ ਬੈਲੀ ਅਤੇ ਹਾਈ ਹੀਲਸ ਜ਼ਿਆਦਾ ਪਹਿਨੇ ਦੇਖਿਆ ਜਾ ਸਕਦਾ ਹੈ ਜੋ ਉਨ੍ਹਾਂ ਦੀ ਲੁਕ ਨੂੰ ਕੰਪਲੀਟ ਕਰਨ ਦੇ ਨਾਲ-ਨਾਲ ਸੁੰਦਰ ਵੀ ਬਣਾਉਂਦੀ ਹੈ।