ਗੋਹਾ ਚੁੱਕਣ 'ਤੇ ਭੈਣ ਨੇ ਕਰਾ'ਤਾ ਭਰਾਵਾਂ 'ਤੇ ਪਰਚਾ
Thursday, Feb 06, 2025 - 02:13 PM (IST)
ਪਾਕਿਸਤਾਨ- ਆਮ ਤੌਰ 'ਤੇ ਚੋਰ ਕਾਰਾਂ, ਗਹਿਣੇ, ਪੈਸੇ ਜਾਂ ਕੋਈ ਵੀ ਮਹਿੰਗੀ ਚੀਜ਼ ਚੋਰੀ ਕਰਦੇ ਹਨ ਪਰ ਪਾਕਿਸਤਾਨ ਵਿੱਚ ਚੋਰੀ ਨਾਲ ਜੁੜਿਆ ਇੱਕ ਅਨੋਖਾ ਮਾਮਲਾ ਦੇਖਣ ਨੂੰ ਮਿਲਿਆ ਹੈ। ਇੱਥੇ ਕੁਝ ਲੋਕਾਂ 'ਤੇ ਗਾਂ ਦਾ ਗੋਬਰ ਚੋਰੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਚੋਰ ਦੀ ਭੈਣ ਨੇ ਖੁਦ ਦੋਸ਼ੀ ਖਿਲਾਫ ਕੇਸ ਦਰਜ ਕਰਵਾਇਆ ਹੈ। ਆਓ ਜਾਣਦੇ ਹਾਂ ਪੂਰਾ ਮਾਮਲਾ ਕੀ ਹੈ।
ਇਹ ਵੀ ਪੜ੍ਹੋ-ਪਾਲਕ ਦਾ ਜ਼ਿਆਦਾ ਸੇਵਨ ਕਰਨ ਵਾਲੇ ਸਾਵਧਾਨ! ਸਰੀਰ ਨੂੰ ਹੁੰਦੇ ਨੇ ਵੱਡੇ ਨੁਕਸਾਨ
ਭਰਾਵਾਂ 'ਤੇ ਲਗਾਇਆ ਗੋਬਰ ਚੋਰੀ ਦਾ ਦੋਸ਼
ਪਾਕਿਸਤਾਨੀ ਨਿਊਜ਼ ਮੀਡੀਆ 'ਜੀਓ ਨਿਊਜ਼' ਦੇ ਅਨੁਸਾਰ ਇਹ ਘਟਨਾ ਪਾਕਿਸਤਾਨ ਦੇ ਪੰਜਾਬ ਦੇ ਮੁਜ਼ੱਫਰਗੜ੍ਹ ਜ਼ਿਲ੍ਹੇ ਵਿੱਚ ਵਾਪਰੀ। ਇੱਥੇ ਸੋਮਵਾਰ 3 ਫਰਵਰੀ 2025 ਨੂੰ ਇੱਕ ਔਰਤ ਨੇ ਆਪਣੇ ਦੋ ਭਰਾਵਾਂ ਅਤੇ 7 ਹੋਰ ਲੋਕਾਂ 'ਤੇ ਹਜ਼ਾਰਾਂ ਰੁਪਏ ਦਾ ਗਾਂ ਦਾ ਗੋਬਰ ਚੋਰੀ ਕਰਨ ਦਾ ਦੋਸ਼ ਲਗਾਇਆ ਹੈ। ਇਸ ਮਾਮਲੇ ਸਬੰਧੀ ਰੰਗਪੁਰ ਪੁਲਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਇਹ ਸ਼ਿਕਾਇਤ ਨਗੀਨਾ ਮਾਈ ਨਾਮ ਦੀ ਇੱਕ ਔਰਤ ਨੇ ਕੀਤੀ ਹੈ।
ਇਹ ਵੀ ਪੜ੍ਹੋ-ਕੈਲਸ਼ੀਅਮ ਦੀ ਘਾਟ ਨੂੰ ਦੂਰ ਕਰਨ ਲਈ ਭੁੱਲ ਕੇ ਨਾ ਖਾਓ ਇਹ ਚੀਜ਼ਾਂ, ਫਾਇਦੇ ਦੀ ਥਾਂ ਹੋਵੇਗਾ ਨੁਕਸਾਨ
ਟਰੈਕਟਰ ਟਰਾਲੀ ਵਿੱਚੋਂ ਖਾਦ ਚੋਰੀ
ਪੁਲਸ ਦੇ ਅਨੁਸਾਰ ਔਰਤ ਨੇ ਘਰ ਦੇ ਸਾਹਮਣੇ ਆਪਣੇ ਪਸ਼ੂਆਂ ਦਾ ਗੋਬਰ ਇਕੱਠਾ ਕੀਤਾ ਸੀ, ਜਿਸਨੂੰ ਉਸਦੇ ਭਰਾਵਾਂ ਨੇ 31 ਜਨਵਰੀ 2024 ਨੂੰ ਟਰੈਕਟਰ ਟਰਾਲੀ ਦੀ ਮਦਦ ਨਾਲ ਚੋਰੀ ਕਰ ਲਿਆ ਸੀ। ਨਗੀਨਾ ਕਹਿੰਦੀ ਹੈ ਕਿ ਇਸ ਖਾਦ ਦੀ ਕੀਮਤ 35,000 ਰੁਪਏ ਦੇ ਬਰਾਬਰ ਸੀ। ਇਸ ਘਟਨਾ ਦੇ ਸਬੰਧ ਵਿੱਚ 5 ਨਾਮਜ਼ਦ ਅਤੇ 2 ਅਣਪਛਾਤੇ ਸ਼ੱਕੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਰੰਗਪੁਰ ਪੁਲਸ ਦੇ ਅਨੁਸਾਰ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਖਾਦ ਨਾਲ ਭਰੀ ਉਸਦੀ ਟਰੈਕਟਰ ਟਰਾਲੀ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਮੁੰਡੇ ਸਮਾਰਟਫੋਨ ਜ਼ਿਆਦਾ ਵਰਤਦੇ ਹਨ ਜਾਂ ਕੁੜੀਆਂ? ਇਹ ਖ਼ਬਰ ਉਡਾ ਦੇਵੇਗੀ ਮਾਪਿਆਂ ਦੇ ਹੋਸ਼
ਕੱਪੜੇ ਵੀ ਹੋਏ ਸਨ ਚੋਰੀ
ਪਾਕਿਸਤਾਨ ਤੋਂ ਅਜਿਹੀਆਂ ਅਜੀਬੋ-ਗਰੀਬ ਚੀਜ਼ਾਂ ਚੋਰੀ ਹੋਣ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ। ਪਿਛਲੇ ਸਾਲ ਅਪ੍ਰੈਲ ਦੇ ਮਹੀਨੇ ਵਿੱਚ ਵੀ ਅਜਿਹਾ ਹੀ ਇੱਕ ਮਾਮਲਾ ਦੇਖਣ ਨੂੰ ਮਿਲਿਆ ਸੀ, ਜਿੱਥੇ ਇੱਕ ਵਿਅਕਤੀ ਨੇ ਪੰਜਾਬ ਦੇ ਲੈਹ ਸ਼ਹਿਰ ਵਿੱਚ ਰਮਜ਼ਾਨ ਦੌਰਾਨ ਇੱਕ ਦਰਜ਼ੀ ਦੀ ਦੁਕਾਨ ਤੋਂ ਕੱਪੜੇ ਚੋਰੀ ਕਰ ਲਏ ਸਨ। ਪੁਲਸ ਦੇ ਅਨੁਸਾਰ, ਦੋਸ਼ੀ ਹਿਰਾਸਤ ਵਿੱਚ ਹੋਣ ਦੌਰਾਨ ਇੱਕ ਸਥਾਨਕ ਮਸਜਿਦ ਵਿੱਚ ਇਤਕਾਫ਼ ਕਰ ਰਿਹਾ ਸੀ। ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਮੋਤੀ ਬਾਜ਼ਾਰ ਵਿੱਚ ਇੱਕ ਦਰਜ਼ੀ ਦੀ ਦੁਕਾਨ ਤੋਂ 12 ਸੂਟ ਚੋਰੀ ਕੀਤੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।