ਹਿੰਦੂਆਂ ''ਤੇ ਮਿਹਰਬਾਨ ਹੋਈ ਪਾਕਿ ਸਰਕਾਰ, ਮੰਦਰਾਂ ਦੇ ਨਵੀਨੀਕਰਨ ਲਈ ਖਰਚੇਗੀ ਅਰਬਾਂ ਰੁਪਏ
Monday, Feb 24, 2025 - 10:53 AM (IST)

ਲਾਹੌਰ (ਏਜੰਸੀ)- ਪਾਕਿਸਤਾਨ ਸਰਕਾਰ ਨੇ ਦੇਸ਼ ਵਿੱਚ ਮੰਦਰਾਂ ਅਤੇ ਗੁਰਦੁਆਰਿਆਂ ਦੇ ਨਵੀਨੀਕਰਨ ਅਤੇ ਸੁੰਦਰੀਕਰਨ ਲਈ 1 ਅਰਬ ਪਾਕਿਸਤਾਨੀ ਰੁਪਏ ਦੀ ਲਾਗਤ ਨਾਲ ਇੱਕ 'ਮਾਸਟਰ ਪਲਾਨ' ਤਿਆਰ ਕੀਤਾ ਹੈ। ਇਹ ਫੈਸਲਾ ਸ਼ਨੀਵਾਰ ਨੂੰ ਇੱਥੇ 'ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ' (ETPB) ਦੇ ਮੁਖੀ ਸਈਦ ਅਤੌਰ ਰਹਿਮਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ। ਰਹਿਮਾਨ ਨੇ ਕਿਹਾ, "ਮਾਸਟਰ ਪਲਾਨ ਦੇ ਤਹਿਤ, ਮੰਦਰਾਂ ਅਤੇ ਗੁਰਦੁਆਰਿਆਂ ਦਾ ਨਵੀਨੀਕਰਨ ਅਤੇ ਸੁੰਦਰੀਕਰਨ ਕੀਤਾ ਜਾਵੇਗਾ ਅਤੇ 1 ਅਰਬ ਪਾਕਿਸਤਾਨੀ ਰੁਪਏ ਦੇ ਬਜਟ ਨਾਲ ਵਿਕਾਸ ਕਾਰਜ ਕੀਤੇ ਜਾਣਗੇ।"
ਇਹ ਵੀ ਪੜ੍ਹੋ : 'ਮੈਂ ਤੁਰੰਤ ਅਸਤੀਫਾ ਦੇਵਾਂਗਾ, ਪਰ...', ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਰੱਖੀ ਇਹ ਸ਼ਰਤ
ਉਨ੍ਹਾਂ ਕਿਹਾ ਕਿ ਘੱਟ ਗਿਣਤੀਆਂ ਦੇ ਪੂਜਾ ਸਥਾਨਾਂ ਦੀ ਦੇਖਭਾਲ 'ਤੇ ਬਹੁਤ ਸਾਰਾ ਪੈਸਾ ਖਰਚ ਕੀਤਾ ਜਾ ਰਿਹਾ ਹੈ। ਰਹਿਮਾਨ ਨੇ ਇਹ ਵੀ ਕਿਹਾ ਕਿ ETPB ਨੇ ਇਸ ਸਾਲ 1 ਅਰਬ ਰੁਪਏ ਤੋਂ ਵੱਧ ਦਾ ਮਾਲੀਆ ਪ੍ਰਾਪਤ ਹੋਇਆ ਹੈ। ਇਸ ਮੀਟਿੰਗ ਵਿੱਚ ਦੇਸ਼ ਭਰ ਦੇ ਹਿੰਦੂ ਅਤੇ ਸਿੱਖ ਭਾਈਚਾਰਿਆਂ ਦੇ ਮੈਂਬਰਾਂ ਦੇ ਨਾਲ-ਨਾਲ ਸਰਕਾਰੀ ਅਤੇ ਗੈਰ-ਸਰਕਾਰੀ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਈਟੀਪੀਬੀ ਵਿਕਾਸ ਯੋਜਨਾ ਵਿੱਚ ਸੋਧ ਦੀ ਜ਼ਰੂਰਤ ਦੇ ਬਾਰੇ ਵਿਚ ਆਪਣੀ ਗੱਲ ਰੱਖ ਰਹੇ ਬੋਰਡ ਸਕੱਤਰ ਫਰੀਦ ਇਕਬਾਲ ਨੇ ਮੈਂਬਰਾਂ ਨੂੰ ਦੱਸਿਆ ਕਿ ਵਿਭਾਗ ਦੀ ਆਮਦਨ ਵਧਾਉਣ ਦੇ ਉਦੇਸ਼ ਨਾਲ ਯੋਜਨਾ ਵਿੱਚ ਬਦਲਾਅ ਕਰਨ ਤੋਂ ਬਾਅਦ, ਹੁਣ ਟਰੱਸਟ ਦੀਆਂ ਜਾਇਦਾਦਾਂ ਨੂੰ ਵਿਕਾਸ ਲਈ ਪੇਸ਼ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ, "ਅਜਿਹੀਆਂ ਜ਼ਮੀਨਾਂ, ਜਿਨ੍ਹਾਂ ਦੀ ਵਰਤੋਂ ਲੰਬੇ ਸਮੇਂ ਤੋਂ ਨਹੀਂ ਕੀਤੀ ਗਈ, ਨੂੰ ਵਿਕਾਸ ਲਈ ਦੇਣ ਨਾਲ ਵਿਭਾਗ ਦਾ ਮਾਲੀਆ ਕਈ ਗੁਣਾ ਵਧੇਗਾ।" ਮੀਟਿੰਗ ਵਿੱਚ ਵੱਖ-ਵੱਖ ਮੰਦਰਾਂ ਅਤੇ ਗੁਰਦੁਆਰਿਆਂ ਵਿੱਚ ਵਿਕਾਸ ਅਤੇ ਨਵੀਨੀਕਰਨ ਦੇ ਕੰਮਾਂ ਅਤੇ 'ਪ੍ਰੋਜੈਕਟ ਮੈਨੇਜਮੈਂਟ ਯੂਨਿਟ ਕਰਤਾਰਪੁਰ ਕੋਰੀਡੋਰ' ਵਿੱਚ ਸੰਚਾਲਨ ਕਾਰਜਾਂ ਲਈ ਇੱਕ ਪ੍ਰੋਜੈਕਟ ਡਾਇਰੈਕਟਰ ਨਿਯੁਕਤ ਕਰਨ ਦਾ ਵੀ ਫੈਸਲਾ ਕੀਤਾ ਗਿਆ।
ਇਹ ਵੀ ਪੜ੍ਹੋ: 'ਜਦੋਂ PM ਮੋਦੀ, ਮੇਲੋਨੀ ਤੇ ਟਰੰਪ ਇਕੱਠੇ ਬੋਲਦੇ ਹਨ ਤਾਂ...': ਖੱਬੇ-ਪੱਖੀਆਂ 'ਤੇ ਭੜਕੀ ਇਟਲੀ ਦੀ PM
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8