ਬਿਨ੍ਹਾਂ ਬੁਰਕੇ ਦੇ ਰਹਿੰਦੀਆਂ ਹਨ ਸਾਊਦੀ ਅਰਬ ਦੀਆਂ ਇਹ ਰਾਣੀਆਂ
Monday, Apr 10, 2017 - 12:37 PM (IST)

ਨਵੀਂ ਦਿੱਲੀ-ਸਾਊਦੀ ਅਰਬ ''ਚ ਲੜਕੀਆਂ ਖੁਦ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖਦੀਆਂ ਹਨ। ਉਨ੍ਹਾਂ ਨੂੰ ਮਨਚਾਹੇ ਕੱਪੜੇ ਪਹਿਣਨ ਅਤੇ ਬੁਰਕੇ ਬਿਨ੍ਹਾਂ ਬਾਹਰ ਜਾਣ ਦੀ ਆਜਾਦੀ ਨਹੀਂ ਹੈ। ਇੰਨੀਆਂ ਪਾਬੰਦੀਆਂ ਦੇ ਬਾਵਜੂਦ ਸਾਊਦੀ ਅਰਬ ਦੀਆਂ ਰਾਣੀਆਂ ਬਹੁਤ ਮਾਡਰਨ ਹਨ। ਉਹ ਨਾ ਤਾਂ ਬੁਰਕਾ ਪਹਿਣ ਦੀਆਂ ਹਨ ਅਤੇ ਨਾ ਹੀ ਹਿਜਾਬ। ਸਮਾਜਿਕ ਕੰਮਾਂ ''ਚ ਰੁਚੀ ਰੱਖਣ ਵਾਲੀਆਂ ਇਹ ਰਾਣੀਆਂ ਬਹੁਤ ਮਾਡਰਨ ਵਿਚਾਰਾਂ ਵਾਲੀਆਂ ਹਨ। ਉਨ੍ਹਾਂ ਦੇ ਇਸ ਜਿੰਦਾਦਿਲੀ ਅੰਦਾਜ ਨੂੰ ਲੋਕਾਂ ਪਸੰਦ ਵੀ ਬਹੁਤ ਪਸੰਦ ਕਰਦੇ ਹਨ।
ਸਾਊਦੀ ''ਚ ਅਮੀਰਾਹ ਅਲ ਤਾਵੀਲ ਨਾਮ ਦੀਆਂ ਇਹ ਰਾਣੀਆਂ ਸਾਦਗੀ ਅਤੇ ਸਟਾਇਲ ਨਾਲ ਆਪਣੀ ਜਿੰਦਗੀ ਜਿਊਦੀਆਂ ਹਨ। ਉਹ ਯੂਰੋਪਿਅਨ ਸਟਾਇਲ ਦੇ ਕੱਪੜੇ ਪਹਿਣਦੀਆਂ ਹਨ। ਇਸ ਸਿੰਪਲ ਅੰਦਾਜ ''ਚ ਵੀ ਉਹ ਬੇਹੱਦ ਖੂਬਸੂਰਤ ਦਿਖਾਈ ਦਿੰਦੀਆਂ ਹਨ। ਮਾਡਰਨ ਡ੍ਰੈਸ ਪਹਿਣਨ ਦੇ ਬਾਅਦ ਦੀ ਉਹ ਸਿੰਪਲ ਨਜ਼ਰ ਆਉਦੀਆਂ ਹਨ।
ਅਮੀਰਾਹ ਇੱਕ ਸਮਾਜ ਸੇਵਿਕਾ ਹੈ। ਉਹ ਸਿਰਫ ਖੁਦ ਦੇ ਦੇਸ਼ ਦੇ ਲਈ ਨਹੀਂ ਬਲਕਿ ਦੂਸਰੇ ਦੇਸ਼ਾਂ ''ਚ ਵੀ ਮੁਸੀਬਤ ਆਉਣ ਤੇ ਮਦਦ ਲਈ ਪਹੁੰਚ ਜਾਂਦੀ ਹੈ। ਅਫਰੀਕਾ ਦੇ ਕਈ ਬੇਘਰ ਲੋਕਾਂ ਦੇ ਲਈ ਘਰ ਬਣਵਾ ਚੁੱਕੀ ਹੈ। ਦੂਸਰਿਆਂ ਦੀ ਸੇਵਾ ਲਈ ਉਹ ਹੁਣ ਤੱਕ 70 ਦੇਸ਼ਾ ''ਚ ਜਾ ਚੁੱਕੀ ਹੈ।
ਅਮੀਰਾਹ ਦੁਨੀਆ ''ਚ ਉਨ੍ਹਾਂ ਔਰਤਾਂ ਲਈ ਸਭ ਤੋਂ ਵੱਡੀ ਪ੍ਰੇਰਣਾ ਹੈ ਜਿਨ੍ਹਾਂ ਨੂੰ ਆਪਣੀ ਮਰਜ਼ੀ ਦੇ ਮੁਤਾਬਿਕ ਕੱਪੜੇ ,ਗੱਡੀ ਚਲਾਉਣ ਅਤੇ ਖੁਲ ਕੇ ਜਿੰਦਗੀ ਜਿਉਣ ਦੀ ਆਜਾਦੀ ਨਹੀਂ ਹੈ। ਅਮੀਰਾਹ ਔਰਤਾਂ ਦੇ ਹੱਕਾਂ ਲਈ ਵੀ ਲੜਦੀ ਹੈ।