ਬਿਨਾ ਦਵਾਈ ਦੇ ਹਾਈ ਬੀ. ਪੀ. ਨੂੰ ਕਰੋ ਇਸ ਤਰ੍ਹਾਂ ਠੀਕ
Thursday, May 18, 2017 - 05:41 PM (IST)

ਜਲੰਧਰ— ਹਾਈ ਬੀ. ਪੀ. ਜਾਂ ਹਾਈਪਰਟੈਨਸ਼ਨ ਇਕ ਵੱਡੀ ਬੀਮਾਰੀ ਹੈ ਜੋ ਪੂਰੀ ਦੁਨੀਆ ''ਚ ਫੈਲ ਰਹੀ ਹੈ। ਜਿੱਥੇ ਲੋਕ ਮਾਡਰਨ ਬਣਦੇ ਜਾ ਰਹੇ ਹਨ, ਉੱਥੇ ਉਨ੍ਹਾਂ ਨੂੰ ਇਹ ਬੀਮਾਰੀ ਤੇਜ਼ੀ ਨਾਲ ਹੋ ਰਹੀ ਹੈ। ਇਸ ਲਈ ਹਰ ਤੀਜੇ ਵਿਅਕਤੀ ਨੂੰ ਹਾਈ ਬੀ.ਪੀ. ਦੀ ਸ਼ਿਕਾਇਤ ਹੈ। ਇਸ ਨਾਲ ਦਿਲ ਦੀ ਬੀਮਾਰੀ, ਸਟ੍ਰੋਕ ਅਤੇ ਗੁਰਦੇ ਦੀ ਬੀਮਾਰੀ ਹੋਣ ਦਾ ਖਤਰਾ ਰਹਿੰਦਾ ਹੈ।
ਜਦੋਂ ਦਿਲ ਦੀਆਂ ਧਮਨੀਆਂ ''ਚ ਦਬਾਅ ਵੱਧ ਜਾਂਦਾ ਹੈ ਉਦੋਂ ਖੂਨ ਨੂੰ ਆਰਗਨ ਤੱਕ ਸਪਲਾਈ ਕਰਨ ਲਈ ਜ਼ਿਆਦਾ ਦਬਾਅ ਲਗਾਉਣਾ ਪੈਂਦਾ ਹੈ। ਇਸ ਸਿਥਤੀ ਨੂੰ ਹਾਈ ਬੀ. ਪੀ. ਕਹਿੰਦੇ ਹਨ।
ਹਾਈ ਬੀ. ਪੀ. ਦੇ ਮਰੀਜਾਂ ਨੂੰ ਹਲਕਾ ਖਾਣਾ ਜਾਂ ਫਿਰ ਘੱਟ ਨਮਕ ਦੀ ਵਰਤੋਂ ਕਰਨੀ ਚਾਹੀਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਬਿਨਾ ਦਵਾਈ ਦੇ ਬੀ. ਪੀ. ਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਹੈ।
1. ਲਸਣ
ਲਸਣ ਬੀ. ਪੀ. ਠੀਕ ਕਰਨ ''ਚ ਬਹੁਤ ਮਦਦਗਾਰ ਘਰੇਲੂ ਉਪਾਅ ਹੈ। ਇਹ ਖੂਨ ਦਾ ਥੱਕਾ ਜੰਮਣ ਨਹੀਂ ਦਿੰਦੇ ਅਤੇ ਕੋਲੇਸਟਰੌਲ ਨੂੰ ਕੰਟਰੋਲ ਰੱਖਦੇ ਹਨ।
2. ਟਮਾਟਰ
ਟਮਾਟਰ ਤੁਹਾਨੂੰ ਜ਼ਰੂਰੀ ਵਿਟਾਮਿਨ ਦਿੰਦ ਹਨ ਅਤੇ ਨਾਲ ਹੀ ਖੂਨ ਦੀਆਂ ਧਮਨੀਆਂ ''ਚ ਫੈਟੀ ਐਸਿਡ ਨੂੰ ਜੰਮਣ ਤੋਂ ਰੋਕਦੇ ਹਨ।
3. ਚੁਕੰਦਰ ਅਤੇ ਮੂਲੀ
ਚੁਕੰਦਰ ਅਤੇ ਮੂਲੀ ਸਰੀਰ ''ਚ ਨਾਈਟ੍ਰੇਟਸ ਦੀ ਮਾਤਰਾ ਵਧਾਉਂਦੇ ਹਨ ਜੋ ਕਿ ਹਾਈ ਬੀ. ਪੀ. ਨੂੰ ਘੱਟ ਕਰਦੇ ਹਨ। ਤੁਸੀਂ ਇਨ੍ਹਾਂ ਨੂੰ ਸਲਾਦ ਦੇ ਰੂਪ ''ਚ ਖਾ ਸਕਦੇ ਹੋ।
4. ਨਮਕ ਦੀ ਵਰਤੋਂ ਘੱਟ ਕਰੋ
ਤੁਹਾਨੂੰ ਪੈਕਟਾਂ ਵਾਲੇ ਭੋਜਨ ਜਿਨ੍ਹਾਂ ''ਚ ਜ਼ਿਆਦਾ ਨਮਕ ਹੁੰਦਾ ਹੈ ਨਹੀਂ ਖਾਣੇ ਚਾਹੀਦੇ ਕਿਉਂਕਿ ਇਸ ਨਾਲ ਬੀ. ਪੀ. ਵੱਧ ਸਕਦਾ ਹੈ।
5. ਪਾਣੀ
ਜੇ ਹਾਈ ਬੀ. ਪੀ. ਤੋਂ ਬਚਣਾ ਹੈ ਤਾਂ ਖੂਬ ਪਾਣੀ ਪੀਓ। ਇਸ ਤਰ੍ਹਾਂ ਸਰੀਰ ''ਚੋਂ ਵਾਧੂ ਨਮਕ ਬਾਹਰ ਨਿਕਲ ਜਾਂਦਾ ਹੈ।
6. ਕੇਲਾ
ਕੇਲੇ ''ਚ ਬਹੁਤ ਸਾਰੇ ਖਣਿਜ ਅਤੇ ਪੋਟਾਸ਼ੀਅਮ ਹੁੰਦੇ ਹਨ ਜੋ ਕਿ ਲੀਵਰ ਨੂੰ ਸਹੀ ਤਰੀਕੇ ਨਾਲ ਕੰਮ ਕਰਨ ''ਚ ਮਦਦ ਕਰਦੇ ਹਨ।
7. ਡਾਰਕ ਚਾਕਲੇਟ
ਡਾਰਕ ਚਾਕਲੇਟ ਨੂੰ ਕੋਕੋਟ ਰੁੱਖ ਦੇ ਬੀਜ ਤੋਂ ਬਣਾਇਆ ਜਾਂਦਾ ਹੈ, ਜਿਸ ''ਚ ਬਹੁਤ ਸਾਰੇ ਐਂਟੀ ਆਕਸੀਡੈਂਟ ਹੁੰਦੇ ਹਨ। ਇਸ ''ਚ ਫਲੇਵਾਨਾਲ ਹੁੰਦਾ ਹੈ ਜੋ ਕਿ ਬੀ. ਪੀ. ਨੂੰ ਘੱਟ ਕਰਨ ''ਚ ਮਦਦ ਕਰਦਾ ਹੈ।
8. ਸ਼ਰਾਬ ਅਤੇ ਸਿਗਰਟ ਪੀਣਾ ਬੰਦ ਕਰੋ
ਸ਼ਰਾਬ ਤੁਹਾਡੇ ਬੀ. ਪੀ. ਨੂੰ ਤੇਜ਼ੀ ਨਾਲ ਵਧਾਉਂਦੀ ਹੈ। ਇਸ ਲਈ ਸ਼ਰਾਬ ਪੀਣ ਵਾਲਿਆਂ ਨੂੰ ਹਾਰਟ ਅਟੈਕ ਜ਼ਿਆਦਾ ਹੁੰਦੇ ਹਨ। ਜਿਹੜੇ ਲੋਕਾਂ ਨੂੰ ਹਾਈ ਬੀ.ਪੀ. ਦੀ ਸਮੱਸਿਆ ਹੈ ਉਨ੍ਹਾਂ ਨੂੰ ਨਾ ਤਾਂ ਸ਼ਰਾਬ ਪੀਣੀ ਚਾਹੀਦੀ ਹੈ ਅਤੇ ਨਾ ਹੀ ਸਿਗਰਟ।
9. ਰੋਜ਼ ਕਸਰਤ ਕਰੋ
ਰੋਜ਼ਾਨਾ ਕਸਰਤ, ਖਾਸ ਤੌਰ ''ਤੇ ਕਾਰਡਿਓ ਕਰਨ ਨਾਲ ਬੀ. ਪੀ. ਹਮੇਸ਼ਾ ਕੰਟਰੋਲ ਰਹਿੰਦਾ ਹੈ।
10. ਤਣਾਅਤੋਂ ਦੂਰ ਰਹੋ
ਤਣਾਅ ਨੂੰ ਦੂਰ ਕਰਨ ਲਈ ਯੋਗ ਕਰੋ, ਚੰਗੀ ਨੀਂਦ ਲਓ ਅਤੇ ਸ਼ਰਾਬ ਤੋਂ ਦੂਰ ਰਹੋ।