ਸਰਦੀਆਂ ''ਚ ਹੋ ਗਏ ਹਨ ਹੱਥ-ਪੈਰ ਕਾਲੇ ਤਾਂ ਫੋਲੋ ਕਰੋ ਇਹ ਟਿਪਸ

12/16/2019 2:33:38 PM

ਜਲੰਧਰ—ਹਵਾਵਾਂ 'ਚ ਘੱਟ ਨਮੀ ਦੇ ਚੱਲਦੇ ਹਮੇਸ਼ਾ ਚਿਹਰਾ ਅਤੇ ਹੱਥਾਂ-ਪੈਰਾਂ ਦੀ ਸਕਿਨ ਡਰਾਈ ਹੋ ਜਾਂਦੀ ਹੈ। ਜਿਸ ਨਾਲ ਤੁਹਾਡੇ ਹੱਥ ਨਾ ਸਿਰਫ ਰੁਖੇ ਲੱਗਦੇ ਹਨ ਸਗੋਂ ਕਈ ਵਾਰ ਇਨ੍ਹਾਂ ਦਾ ਰੰਗ ਵੀ ਕਾਲਾ ਪੈਣ ਲੱਗਦਾ ਹੈ। ਜੇਕਰ ਤੁਸੀਂ ਵੀ ਇਨ੍ਹੀਂ ਦਿਨੀਂ ਹੱਥਾਂ ਦੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਅੱਜ ਤੋਂ ਹੀ ਇਸ ਬਿਊਟੀ ਰੂਟੀਨ ਨੂੰ ਫੋਲੋ ਕਰੋ...

PunjabKesari
ਸਕਰੱਬਿੰਗ
ਤੁਹਾਡੀ ਬਾਡੀ ਦਾ ਕੋਈ ਵੀ ਹਿੱਸਾ ਉਦੋਂ ਹੀ ਕਾਲਾ ਪੈਂਦਾ ਹੈ ਜਦੋਂ ਇਸ ਦੇ ਉੱਪਰ ਡੈੱਡ ਸਕਿਨ ਜਮ੍ਹ ਜਾਂਦੀ ਹੈ। ਡੈੱਡ ਸਕਿਨ ਰੀਮੂਵ ਕਰਨ ਦਾ ਇਕ ਆਸਾਨ ਤਾਰੀਕਾ ਹੈ ਸਕਰੱਬਿੰਗ। ਹਫਤੇ 'ਚ 2 ਤੋਂ 3 ਵਾਰ ਹੱਥਾਂ ਦੀ ਸਕਰੱਬਿੰਗ ਜ਼ਰੂਰ ਕਰੋਂ। ਸਕਰੱਬ ਕਰਨ ਲਈ ਤੁਸੀਂ ਬੇਸਨ ਅਤੇ ਚੌਲਾਂ ਦੇ ਆਟੇ ਦੀ ਵਰਤੋਂ ਕਰ ਸਕਦੋ ਹੋ। ਬੇਸਨ ਅਤੇ ਚੌਲਾਂ ਦੇ ਆਟੇ 'ਚ ਦੁੱਧ ਮਿਲਾ ਕੇ ਇਕ ਗੁੜ੍ਹਾ ਘੋਲ ਤਿਆਰ ਕਰ ਲਓ, ਉਸ ਦੇ ਬਾਅਦ ਰੋਜ਼ ਵਾਟਰ ਜਾਂ ਫਿਰ ਸਿੰਪਲ ਕੋਸੇ ਪਾਣੀ ਦੀ ਮਦਦ ਨਾਲ ਹੱਥਾਂ ਦੀ 5-7 ਮਿੰਟ ਸਕਰੱਬਿੰਗ ਕਰਦੇ ਰਹੋ। ਇਸ ਨਾਲ ਇਕ ਤਾਂ ਤੁਹਾਡੇ ਹੱਥਾਂ ਤੋਂ ਡੈੱਡ ਸਕਿਨ ਰੀਮੂਵ ਹੋਵੇਗੀ ਨਾਲ ਹੀ ਤੁਹਾਡੇ ਹੱਥ ਗੋਰੇ ਅਤੇ ਬੇਦਾਗ ਨਜ਼ਰ ਆਉਣਗੇ।
ਹੈਂਡ ਪੈਕ
ਸਕਰੱਬਿੰਗ ਦੇ ਬਾਅਦ ਹੱਥਾਂ 'ਤੇ ਪੈਕ ਲਗਾਉਣਾ ਨਾ ਭੁੱਲੋ। ਇਕ ਚਮਚ ਬੇਸਨ 'ਚ 1 ਟੀ ਸਪੂਨ ਹਲਦੀ ਅਤੇ ਦੁੱਧ ਪਾ ਕੇ ਇਕ ਪੇਸਟ ਤਿਆਰ ਕਰ ਲਓ। ਇਸ ਨੂੰ ਆਪਣੇ ਹੱਥਾਂ 'ਤੇ ਸੁੱਕਣ ਤੱਕ ਲੱਗਿਆ ਰਹਿਣ ਦਿਓ। ਸੁੱਕਣ ਦੇ ਕੁਝ ਸਮੇਂ ਪਹਿਲਾਂ ਹੀ ਕੋਸੇ ਪਾਣੀ ਨਾਲ ਹੱਥ ਧੋ ਲਓ।

PunjabKesari
ਮਾਇਸਚੁਰਾਈਜ਼ਰ
ਹੱਥਾਂ ਨੂੰ ਮਾਇਸਚੁਰਾਈਜ਼ਰ ਕਰਨਾ ਵੀ ਨਾ ਭੁੱਲੋ। ਰਾਤ ਨੂੰ ਸੌਣ ਤੋਂ ਪਹਿਲਾਂ ਅਤੇ ਦਿਨ 'ਚ ਜਦੋਂ ਵੀ ਕੰਮ ਤੋਂ ਸਮਾਂ ਮਿਲੇ ਤਾਂ ਨਾਰੀਅਲ ਦੇ ਤੇਲ ਜਾਂ ਫਿਰ ਕਿਸੇ ਚੰਗੀ ਕੰਪਨੀ ਦੀ ਮਾਇਸਚੁਰਾਈਜ਼ਰ ਕ੍ਰੀਮ ਨਾਲ ਹੱਥਾਂ ਦੀ ਜ਼ਰੂਰ ਮਾਲਿਸ਼ ਕਰੋ।
ਵੈਕਸਿੰਗ
ਸਰਦੀਆਂ 'ਚ ਕਾਲੇ ਹੱਥ-ਪੈਰਾਂ ਤੋਂ ਬਚਣ ਲਈ ਵੈਕਸਿੰਗ ਇਕ ਵਧੀਆ ਉਪਾਅ ਹੈ। ਅਜਿਹੇ 'ਚ ਹਫਤੇ 'ਚ 1 ਤੋਂ 2 ਵਾਰ ਹੱਥਾਂ ਨੂੰ ਵੈਕਸ ਜ਼ਰੂਰ ਕਰੋ। ਵੈਕਸ ਕਰਨ ਨਾਲ ਵੀ ਡੈੱਡ ਸਕਿਨ ਰੀਮੂਵ ਹੁੰਦੀ ਹੈ। ਇਸ ਨਾਲ ਤੁਹਾਡੇ ਹੱਥ ਕੋਮਲ ਬਣਨਗੇ। ਨਾਲ ਹੀ ਧੁੱਪ ਦੀ ਵਜ੍ਹਾ ਨਾਲ ਸਕਿਨ ਟੈਨਿੰਗ ਨਾਲ ਵੀ ਤੁਹਾਨੂੰ ਰਾਹਤ ਮਿਲੇਗੀ।

PunjabKesari
ਸਾਬਣ ਦੀ ਵਰਤੋਂ ਕਰੋ ਘੱਟ
ਹੱਥਾਂ ਨੂੰ ਸਾਫਟ ਐਂਡ ਹੈਲਦੀ ਬਣਾਏ ਰੱਖਣ ਲਈ ਸਾਬਣ ਦੀ ਥਾਂ ਹੈਂਡ ਵਾਸ਼ ਦੀ ਵਰਤੋਂ ਕਰੋ। ਇਸ ਨਾਲ ਤੁਹਾਡੇ ਹੱਥਾਂ ਦਾ ਪੀ.ਐੱਚ. ਲੈਵਲ ਬੈਲੇਂਸ ਰਹੇਗਾ ਅਤੇ ਸਰਦੀਆਂ ਦੌਰਾਨ ਤੁਹਾਡੇ ਹੱਥ ਸਾਫਟ ਐਂਡ ਗਲੋਇੰਗ ਰਹਿਣਗੇ।  
ਤਾਂ ਇਹ ਸਨ ਸਰਦੀਆਂ ਦੇ ਦੌਰਾਨ ਹੱਥ-ਪੈਰ ਕਾਲੇ ਹੋਣ ਤੋਂ ਬਚਾਉਣ ਦੇ 5 ਆਸਾਨ ਟਿਪਸ...


Aarti dhillon

Content Editor

Related News