ਰਸੋਈ ''ਚ ਰੱਖੀਆਂ ਇਹ ਚੀਜ਼ਾਂ ਮੱਛਰਾਂ ਦਾ ਕਰ ਦੇਣਗੀਆਂ ਸਫਾਇਆ

10/18/2018 1:32:16 PM

ਨਵੀਂ ਦਿੱਲੀ— ਮੱਛਰ ਦੇ ਇਕ ਡੰਕ ਨਾਲ ਡੇਂਗੂ, ਮਲੇਰੀਆ ਆਦਿ ਵਾਇਰਸ ਵਰਗੀਆਂ ਜਾਨਲੇਵਾ ਬੀਮਾਰੀਆਂ ਦਾ ਖਤਰਾ ਬਣਿਆ ਰਹਿੰਦਾ ਹੈ। ਮੱਛਣ ਨਾ ਸਿਰਫ ਰਾਤ ਨੂੰ ਤੁਹਾਡੀ ਨੀਂਦ ਖਰਾਬ ਕਰਦੇ ਹਨ ਸਗੋਂ ਦਿਨ 'ਚ ਵੀ ਤੁਹਾਡੀ ਸਿਹਤ ਦੇ ਦੁਸ਼ਮਣ ਬਣੇ ਰਹਿੰਦੇ ਹਨ। ਇਨ੍ਹਾਂ ਤੋਂ ਬਚਣ ਲਈ ਲੋਕ ਕਈ ਤਰ੍ਹਾਂ ਦੇ ਜ਼ਹਿਰੀਲੇ ਮਾਸਕਿਟੋ ਕਾਈਲ ਦੀ ਮਦਦ ਲੈਂਦੇ ਹਨ, ਜੋ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਅਜਿਹੇ 'ਚ ਆਪਣੇ ਘਰ 'ਚ ਮੌਜੂਦ ਕਈ ਘਰੇਲੂ ਉਪਾਅ ਅਪਣਾ ਕੇ ਤੁਸੀਂ ਆਪਣੀ ਸਿਹਤ ਦੇ ਇਨ੍ਹਾਂ ਦੁਸ਼ਮਣਾਂ ਤੋਂ ਛੁਟਕਾਰਾ ਪਾ ਸਕਦੇ ਹੋ।
1. ਨਿੰਮ
ਜਿਸ ਤਰ੍ਹਾਂ ਸਿਹਤ ਲਈ ਨਿੰਮ ਦੇ ਕਈ ਫਾਇਦੇ ਹੁੰਦੇ ਹਨ ਓਸੇ ਤਰ੍ਹਾਂ ਇਸ ਨਾਲ ਮੱਛਰਾਂ ਨੂੰ ਵੀ ਭਜਾਇਆ ਜਾ ਸਕਦਾ ਹੈ। ਇਸ ਲਈ ਨਿੰਮ ਅਤੇ ਨਾਰੀਅਲ ਦੇ ਤੇਲ ਨੂੰ ਬਰਾਬਰ ਮਾਤਰਾ 'ਚ ਮਿਲਾ ਕੇ ਮਿਸ਼ਰਣ ਤਿਆਰ ਕਰ ਲਓ ਅਤੇ ਇਸ ਨੂੰ ਸਰੀਰ 'ਤੇ ਰਗੜੋ। ਇਸ ਦਾ ਅਸਰ ਅੱਠ ਘੰਟਿਆ ਤਕ ਰਹਿੰਦਾ ਹੈ।
2. ਕਪੂਰ 
ਕਮਰੇ 'ਚ ਕਾਈਲ ਦੀ ਥਾਂ 'ਤੇ ਕਪੂਰ ਜਲਾਓ ਅਤੇ 15-20 ਮਿੰਟ ਲਈ ਛੱਡ ਦਿਓ। ਜਦੋਂ ਕਮਰੇ 'ਚ ਵਾਪਸ ਜਾਓਗੇ ਤਾਂ ਮੱਛਰਾਂ ਦਾ ਨਾਮੋ ਨਿਸ਼ਾਨ ਨਹੀਂ ਮਿਲੇਗਾ।
3. ਨਿੰਬੂ 
ਬਰਾਬਰ ਮਾਤਰਾ 'ਚ ਨਿੰਬੂ ਦੇ ਤੇਲ ਅਤੇ ਨੀਲਗਿਰੀ ਦੇ ਤੇਲ ਨੂੰ ਲੈ ਕੇ ਮਿਸ਼ਰਣ ਤਿਆਰ ਕਰ ਲਓ ਫਿਰ ਇਸ ਨੂੰ ਸਰੀਰ 'ਤੇ ਲਗਾਓ। ਇਸ ਦੀ ਮਹਿਕ ਨਾਲ ਮੱਛਰ ਤੁਹਾਡੇ ਕੋਲ ਵੀ ਨਹੀਂ ਆਉਣਗੇ।
4. ਤੁਲਸੀ 
ਤੁਲਸੀ ਦੇ ਪੌਦਿਆਂ ਨੂੰ ਖਿੜਕੀਆਂ ਦੇ ਕੋਲ ਰੱਖ ਦੇਣ ਨਾਲ ਮੱਛਰ ਭੱਜ ਜਾਣਗੇ। ਤੁਲਸੀ ਨਾ ਸਿਰਫ ਮੱਛਰਾਂ ਨੂੰ ਭਜਾਉਂਦੀ ਹੈ ਸਗੋਂ ਉਨ੍ਹਾਂ ਨੂੰ ਅੰਦਰ ਆਉਣ ਤੋਂ ਵੀ ਰੋਕਦੀ ਹੈ। ਇਸ ਤੋਂ ਇਲਾਵਾ ਤੁਸੀਂ ਨਿੰਬੂ ਅਤੇ ਗੇਂਦੇ ਦਾ ਪੌਦਾ ਵੀ ਲਗਾ ਸਕਦੇ ਹੋ।
5. ਲਸਣ 
ਲਸਣ ਦੀ ਬਦਬੂ ਨਾਲ ਮੱਛਰ ਇਸ ਦੇ ਕੋਲ ਵੀ ਨਹੀਂ ਆਉਂਦੇ। ਇਸ ਨੂੰ ਪੀਸ ਕੇ ਪਾਣੀ 'ਚ ਉਬਾਲ ਕੇ ਕਮਰੇ 'ਚ ਛਿੜਕ ਦਿਓ। ਅਸਰ ਸਾਫ ਦਿੱਸੇਗਾ। ਜੇਕਰ ਤੁਹਾਨੂੰ ਇਸ ਦੀ ਬਦਬੂ ਤੋਂ ਪ੍ਰੇਸ਼ਾਨੀ ਨਾ ਹੋਵੇ ਤਾਂ ਇਹ ਸਪ੍ਰੇ ਆਪਣੇ ਸਰੀਰ 'ਤੇ ਵੀ ਛਿੜਕ ਸਕਦੇ ਹੋ।


neha meniya

Content Editor

Related News