ਲਾਲ ਰੰਗ ਹੀ ਕਿਉਂ ਹੈ ਪਿਆਰ ਦਾ ਪ੍ਰਤੀਕ, ਜਾਣੋਂ ਇਸ ਦਾ ਇਤਿਹਾਸ
Tuesday, Mar 27, 2018 - 02:27 PM (IST)

ਨਵੀਂ ਦਿੱਲੀ— ਕਹਿੰਦੇ ਹਨ ਕਿ ਹਰ ਰੰਗ ਦਾ ਆਪਣਾ ਅਲੱਗ ਹੀ ਮਹੱਤਵ ਹੁੰਦਾ ਹੈ। ਜਦੋਂ ਅਸੀਂ ਕਿਸੇ ਨਾਲ ਪਿਆਰ ਕਰਦੇ ਹਾਂ, ਤਾਂ ਲਾਲਾ ਰੰਗ ਦੇ ਫੁੱਲ ਜ਼ਰੂਰ ਦਿੰਦੇ ਹਾਂ। ਵੈਲੇਨਟਾਈਨ ਡੇਅ ਵਾਲੇ ਦਿਨ ਵੀ ਕਪਲਸ ਇਕ-ਦੂਸਰੇ ਨੂੰ ਲਾਲ ਗੁਲਾਬ ਦੇ ਕੇ ਆਪਣੇ ਦਿਲ ਦੀ ਗੱਲ ਕਹਿੰਦੇ ਹਨ। ਕਿਉਂਕਿ ਲਾਲ ਰੰਗ ਨੂੰ ਪਿਆਰ ਦਾ ਰੰਗ ਕਿਹਾ ਜਾਂਦਾ ਹੈ, ਪਰ ਕੀ ਤੁਸੀਂ ਕਦੀ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਸਿਰਫ ਲਾਲ ਹੀ ਪਿਆਰ ਦਾ ਰੰਗ ਕਿਉਂ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਵੀ ਇਸ ਸਵਾਲ ਦਾ ਜਵਾਬ ਚਾਹੁੰਦੇ ਹੋ ਤਾਂ ਆਓ ਜਾਣਦੇ ਹਾਂ ਇਸਦਾ ਇਤਿਹਾਸ ਅਤੇ ਇਸ ਰੰਗ ਦੇ ਲਈ ਕੀਤੀ ਗਈ ਰਿਸਰਚ ਬਾਰੇ....
-ਲਾਲ ਰੰਗ ਕਿਸਦਾ ਹੈ ਪ੍ਰਤੀਕ
ਚੀਨ ਦੇ ਲੋਕਾਂ ਦਾ ਮੰਨਣਾ ਹੈ ਕਿ ਲਾਲਾ ਰੰਗ ਕਿਸਮਤ ਅਤੇ ਸ਼ਾਂਤੀ ਦਾ ਪ੍ਰਤੀਕ ਹੈ। ਇਸੇ ਲਈ ਵਿਅਹੁਤਾ ਵਿਆਹ ਵਾਲੇ ਦਿਨ ਲਾਲ ਕੱਪੜੇ ਪਾਉਂਦੀ ਹੈ। ਲਾਲ ਰੰਗ ਨੂੰ ਪਾਵਰਫੁਲ ਕਿਹਾ ਜਾਂਦਾ ਹੈ ਕਿਉਂਕਿ ਇਹ ਰੰਗ ਜਲਦ ਹੀ ਹਰ ਕਿਸੇ ਨੂੰ ਆਪਣੇ ਵੱਲ ਆਕਰਸ਼ਕ ਕਰ ਲੈਂਦਾ ਹੈ। ਸਾਡੀ ਸੰਸਕ੍ਰਿਤੀ ਤੋਂ ਲੈ ਕੇ ਟ੍ਰੇਫਿਕ ਸਿਗਨਲ 'ਤੇ ਰੁਕਣ ਦੇ ਲਈ ਲਾਲਾ ਰੰਗ ਨੂੰ ਅਹਿਮਿਅਤ ਦਿੱਤੀ ਜਾਂਦੀ ਹੈ। ਮੱਧ ਯੁੱਗ ਤੋਂ ਹੀ ਲਾਲ ਰੰਗ ਦੇ ਝੰਡੇ ਨੂੰ ਕਿਲੇ ਦੇ ਉੱਪਰ ਲਗਾ ਕੇ ਸ਼ਤਰੂ ਨੂੰ ਆਕਰਮਣ ਦਾ ਸੰਕੇਤ ਦਿੱਤਾ ਜਾਂਦਾ ਸੀ। ਇਤਿਹਾਸਿਕ ਰੂਪ ਨਾਲ ਲਾਲਾ ਰੰਗ ਸਾਹਸ ਅਤੇ ਤਿਆਗ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਉੱਥੇ ਲਾਲ ਰੰਗ ਗੁੱਸੇ ਅਤੇ ਆਕ੍ਰੋਸ਼ ਨੂੰ ਵੀ ਦਰਸ਼ਾਉਂਦਾ ਹੈ ਕਿਉਂਕਿ ਇਹ ਯੁੱਧ ਦੇ ਦੇਵਤਾ ਮੰਗਲ ਦਾ ਪ੍ਰਤੀਕ ਹੈ।
-ਕਿਵੇਂ ਬਣਿਆ ਪਿਆਰ ਦਾ ਰੰਗ
ਇਸ ਰੰਗ ਦਾ ਮਹੱਤਵ ਇਤਿਹਾਸ ਨਾਲ ਵੀ ਜੁੜਿਆ ਹੈ। ਦਰਅਸਲ 13 ਵੀਂ ਸ਼ਤਾਬਦੀ 'ਚ ਪ੍ਰਸਿੱਧ ਫਰੈਂਚ ਕਵਿਤਾ ਰੋਮਨ ਡੇ ਲਾ ਰੋਜ਼ 'ਚ ਇਕ ਬਗੀਚੇ 'ਚ ਲੇਖਕ ਲਾਲਾ ਰੰਗ ਦਾ ਫੁੱਲ ਲੱਭ ਰਿਹਾ ਹੈ। ਉਸਦੀ ਕਵਿਤਾ 'ਚ ਲਾਲ ਰੰਗ ਦਾ ਫੁੱਲ ਉਸਦੇ ਜੀਵਨ 'ਚ ਇਕ ਲੜਕੀ ਪ੍ਰੇਮ ਦੀ ਤਲਾਸ਼ ਹੈ। ਇਸਦੇ ਇਲਾਵਾ ਲਾਲ ਰੰਗ ਦਾ ਪ੍ਰੇਮ ਨਾਲ ਸਬੰਧ ਵੀ ਹੈ ਕਿਉਂ ਕਿ ਲਾਲ ਰੰਗ ਸ਼ਰੀਰਕ ਆਕਰਸ਼ਣ ਨਾਲ ਜੁੜਿਆ ਹੋਇਆ ਹੈ।
ਸਟਡੀ ਦੇ ਅਨੁਸਾਰ ਲਾਲ ਅਟ੍ਰੈਕਿਟਵ ਰੰਗ
ਇਸ ਅਧਿਐਨ ਦੇ ਮੁਤਾਬਕ, ਮਰਦਾਂ ਨੂੰ ਔਰਤਾਂ ਦੀ ਅਲੱਗ-ਅੱਲਗ ਤਸਵੀਰਾਂ ਦਿਖਾਈਆਂ ਗਈਆਂ ਜਿਨ੍ਹਾਂ 'ਚੋਂ ਮਰਦਾਂ ਨੇ ਲਾਲ ਰੰਗ ਦੇ ਡ੍ਰੈੱਸ ਪਹਿਨਣ ਵਾਲੀਆਂ ਔਰਤਾਂ ਨੂੰ ਜ਼ਿਆਦਾ ਅਕਰਸ਼ਿਤ ਦੱਸਿਆ, ਜਿਸ ਨਾਲ ਮੰਨਿਆ ਗਿਆ ਕਿ ਲਾਲਾ ਰੰਗ ਕਿਸੇ ਨੂੰ ਵੀ ਆਪਣੀ ਵੱਲ ਆਕਰਸ਼ਿਤ ਕਰਨ ਦੀ ਸ਼ਕਤੀ ਰੱਖਦਾ ਹੈ।