ਕਈਂ ਗੁਣਾਂ ਨਾਲ ਭਰਪੂਰ ਹੈ ਕਿੰਨੂੰ, ਜਾਣੋ ਇਸ ਦੇ ਲਾਭ
Tuesday, Dec 20, 2016 - 10:06 AM (IST)
 
            
            ਨਵੀਂ ਦਿੱਲੀ—ਕਿੰਨੂੰ ਸੰਤਰੇ ਤੋਂ ਵੀ ਸਿਹਤਵਰਧਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਹ ਬੱਚਿਆਂ ਦੇ ਸਰਦੀ ਰੋਗਾਂ ਦੇ ਵਿਗੜਨ ਤੋਂ ਬਚਾਅ ਕਰਦਾ ਹੈ। ਕਾਫੀ ਲੋਕ ਸਮਝਦੇ ਹਨ ਕਿ ਇਹ ਖੰਘ, ਜ਼ੁਕਾਮ ਜਾਂ ਗਲਾ ਖਰਾਬ ਕਰਦਾ ਹੈ ਜਾਂ ਇਹ ਠੰਢਾ ਹੁੰਦਾ ਹੈ ਪਰ ਇਹ ਸਿਰਫ ਵਹਿਮ ਹੈ।ਇਹ ਸਰਦੀ ''ਚ ਸਭ ਤਰ੍ਹਾਂ ਦੇ ਰੋਗਾਂ ਤੋਂ ਲਾਭਦਾਇਕ ਹੈ। ਜੇ ਇਹ ਸਰਦੀ ਰੋਗਾਂ ਵਿੱਚ ਨੁਕਸਾਨ ਕਰਦਾ ਹੁੰਦਾ ਤਾਂ ਕੁਦਰਤ ਨੇ ਇਸ ਨੂੰ ਸਰਦੀ ''ਚ ਉਗਾਉਣਾ ਹੀ ਨਹੀਂ ਸੀ। ਇਸ ਵਿੱਚ ਕਾਫੀ ਤਰ੍ਹਾਂ ਦੇ ਨਿਊਟਰੀਐਂਟਸ ਹੁੰਦੇ ਹਨ ਜੋ ਨਿਉਮੋਨੀਆ, ਰੇਸ਼ਾ, ਜਿਗਰ ਫੇਲੀਅਰ, ਗੁਰਦਿਆਂ ''ਤੇ ਜਿਗਰ ਦੀ ਪਥਰੀ ਵਾਰ-ਵਾਰ ਬਣਨਾ, ਵਾਲ ਝੜਨਾ, ਵਾਲ ਦੋ ਮੂੰਹੇਂ ਹੋਣਾ, ਗੱਲ੍ਹਾਂ ਫਟਣਾ, ਮੂੰਹ ਦੇ ਛਾਲੇ, ਦੰਦਾਂ ਚੋਂ ਖੂਨ ਨਿਕਲਣਾ, ਚਮੜੀ ਦੀ ਖੁਸ਼ਕੀ, ਜ਼ੁਕਾਮ ਵਿਗੜਨਾ, ਜ਼ਖ਼ਮ ਦਾ ਜਲਦੀ ਠੀਕ ਨਾਂ ਹੋਣਾ, ਮੋਟਾਪਾ, ਯੂਰਿਕ ਐਸਿਡ ਤੇ ਕੋਲੈਸਟਰੋਲ ਵਧਣਾ ਆਦਿ ਤੋਂ ਤੁਰੰਤ ਫਾਇਦੇਵੰਦ ਹੁੰਦਾ ਹੈ। ਇਸ ਲਈ ਬੇਫਿਕਰ ਹੋ ਕੇ ਕਿਸੇ ਵੀ ਰੋਗ ਚ ਕੋਈ ਵੀ ਖਾ ਸਕਦਾ ਹੈ। ਹਾਂ, ਇੱਕ ਗੱਲ ਜ਼ਰੂਰ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਕਦੇ ਵੀ ਕੋਈ ਵੀ ਚੀਜ਼ ਲੋੜ ਤੋਂ ਵੱਧ ਨਹੀਂ ਖਾਣੀ ਚਾਹੀਦੀ।

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            