ਨਵਜੰਮੇ ਬੱਚੇ ਦੀ ਦੇਖਭਾਲ ਕਰਦੇ ਸਮੇਂ ਵਰਤੋਂ ਇਹ ਸਾਵਧਾਨੀਆਂ

Thursday, Dec 29, 2016 - 05:15 PM (IST)

ਜਲੰਧਰ— ਹਰ ਮਾਂ-ਬਾਪ ਚਾਹੁੰਦੇ ਹਨ ਕਿ ਬੱਚੇ ਦੀ ਦੇਖਭਾਲ ਚੰਗੀ ਤਰ੍ਹਾਂ ਕੀਤੀ ਜਾਵੇ ਪਰ ਕਈ ਮਾਂ-ਬਾਪ ਇਸ ਤਰ੍ਹਾਂ ਦੇ ਵੀ ਹਨ ਜੋ ਦੇਖਭਾਲ ਨਾਲ ਜੁੜੀਆਂ ਕੁਝ ਗੱਲਾਂ ਤੋਂ ਬੇਖਬਰ ਹਨ। ਬੱਚੇ ਬਹੁਤ ਹੀ ਨਾਜ਼ੁਕ ਹੁੰਦੇ ਹਨ ਇਸ ਲਈ ਉਨ੍ਹਾਂ ਦੀ ਦੇਖਭਾਲ ਕਰਦੇ ਸਮੇਂ ਕੁਝ ਗੱਲਾਂ ਨੂੰ ਹਮੇਸ਼ਾ ਧਿਆਨ ''ਚ ਰੱਖੋ ਜਿਸ ਨਾਲ ਕਿ ਬਾਅਦ ''ਚ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਏ।
1. ਇੰਨਫੈਕਸ਼ਨ
ਬੱਚੇ ਬਹੁਤ ਹੀ ਸੰਵੇਦਨਸ਼ੀਲ ਹੁੰਦੇ ਹਨ ਅਤੇ ਉਨ੍ਹਾਂ ਨੂੰ ਇੰਨਫੈਕਸ਼ਨ ਹੋਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਸਹੀ ਇਹ ਹੀ ਹੋਵੇਗਾ ਕਿ ਬੱਚਿਆਂ ਨੂੰ ਛੁਹਣ ਤੋਂ ਪਹਿਲਾਂ ਜਾਂ ਫਿਰ ਗੋਦ ''ਚ ਲੈਂਣ ਤੋਂ ਪਹਿਲਾਂ ਹੱਥ ਜ਼ਰੂਰ ਧੋ ਲਓ।
2. ਬੋਤਲ ਨਾਲ ਦੁੱਧ ਪਿਲਾਉਂਣਾ ਹੈ ਖਤਰਨਾਕ
ਅਕਸਰ ਮਾਂ ਆਪਣੇ ਬੱਚੇ ਨੂੰ ਬੋਤਲ ਦਾ ਦੁੱਧ ਪਿਲਾਉਂਦੀ ਹੈ, ਜੋ ਕਿ ਬੱਚੇ ਨੂੰ ਨਹੀਂ ਪਿਲਾਉਂਣਾ ਚਾਹੀਦਾ। ਬੋਤਲ ਦਾ ਦੁੱਧ ਪੀਣ ਨਾਲ ਅਕਸਰ ਬੱਚੇ ਦੀ ਨਲੀ ''ਚ ਕੁਝ ਮਾਤਰਾ ''ਚ ਦੁੱਧ ਰਹਿ ਜਾਂਦਾ ਹੈ ਜਿਸ ਕਾਰਨ ਬਾਅਦ ''ਚ ਬੱਚੇ ਨੂੰ ਸਾਹ ਲੈਂਣ ''ਚ ਪਰੇਸ਼ਾਨੀ ਆਉਂਦੀ ਹੈ।
3. ਡਾਇਪਰ
ਛੋਟੇ ਬੱਚੇ ਸੌਂਦੇ ਸਮੇਂ ਪੇਸ਼ਾਬ ਕਰ ਦਿੰਦੇ ਹਨ ਜਿਸ ਨਾਲ ਕਿ ਗਿੱਲਾਪਣ ਹੋਣ ਦੀ ਬਜਾ ਨਾਲ ਬੱਚੇ ਉੱਠ ਜਾਂਦੇ ਹਨ। ਇਸ ਲਈ ਤੁਸੀਂ ਡਾਇਪਰ ਦੀ ਵੀ ਵਰਤੋਂ ਕਰ ਸਕਦੇ ਹੋ ਜਿਸ ਨਾਲ ਕਿ ਤੁਹਾਡਾ ਬੱਚਾ ਸੁੱਕਾ ਪਣ ਮਹਿਸੂਸ ਕਰੇਗਾ ਅਤੇ ਅਰਾਮ ਨਾਲ ਆਪਣੀ ਨੀਂਦ ਪੂਰੀ ਕਰ ਸਕਦਾ ਹੈ।
4. ਸੰਗੀਤ
ਅਕਸਰ ਛੋਟੇ ਬੱਚੇ ਜਦੋਂ ਬਹੁਤ ਰਂੌਦੇ ਹਨ ਤਾਂ ਇਨ੍ਹਾਂ ਲਈ ਤੁਸੀਂ ਘੱਟ ਅਵਾਜ ''ਚ ਗਾਣੇ ਲਗਾ ਸਕਦੇ ਹੋ। ਸੰਗੀਤ ਸੁਣਨ ਨਾਲ ਬੱਚਿਆਂ ਨੂੰ ਅਰਾਮ ਮਿਲਦਾ ਹੈ ਅਤੇ ਉਹ ਰੌਂਣਾ ਬੰਦ ਕਰ ਦਿੰਦੇ ਹਨ।
5. ਖੂਸ਼ਬੂਦਾਰ ਚੀਜ਼ਾਂ
ਖੂਸ਼ਬੂ ਵਾਲੀਆਂ ਚੀਜ਼ਾਂ ਨਾਲ ਬੱਚਿਆਂ ਦੀ ਚਮੜੀ ''ਤੇ ਐਲਰਜੀ ਹੋਣ ਲੱਗ ਜਾਂਦੀ ਹੈ ਇਸ ਲਈ ਜਿੱਥੋ ਤੱਕ ਹੋ ਸਕੇ ਬੱਚਿਆਂ ਤੋਂ ਖੂਬਬੂ ਵਾਲੀਆਂ ਚੀਜ਼ਾਂ ਦੂਰ ਰੱਖੋ। ਇਸ ਦੀ ਜਗ੍ਹਾ ਤੁਸੀਂ ਜੈਤੁਨ ਦੇ ਤੇਲ ਦੀ ਵੀ ਵਰਤੋਂ ਕਰ ਸਕਦੇ ਹੋ।    


Related News