ਵੋਡਕਾ ਦੀਆਂ ਚਾਰ ਬੂੰਦਾਂ ਨਾਲ ਚਮਕਾਓ ਸਾਰਾ ਘਰ
Saturday, Dec 24, 2016 - 12:44 PM (IST)

ਜਲੰਧਰ— ਵੋਡਕਾ ਇਕ ਰੂਸੀ ਸ਼ਰਾਬ ਹੈ। ਇਸ ਸ਼ਰਾਬ ਦੀ ਵਰਤੋਂ ਪਾਰਟੀ ਆਦਿ ''ਚ ਜ਼ਿਆਦਾ ਕੀਤੀ ਜਾਂਦੀ ਹੈ ਪਰ ਕਿ ਤੁਸੀਂ ਜਾਣਦੇ ਹੋ ਕਿ ਇਸ ਨੂੰ ਪੀਣ ਤੋਂ ਇਲਾਵਾ ਇਸ ਦੀ ਵਰਤੋਂ ਹੋਰ ਵੀ ਬਹੁਤ ਸਾਰੇ ਕੰਮਾਂ ਲਈ ਕੀਤੀ ਜਾ ਸਕਦੀ ਹੈ। ਜੀ ਹਾਂ ਵੋਡਕਾ ਨੂੰ ਤੁਸੀਂ ਘਰ ਦੇ ਕੰਮਾਂ ਲਈ ਵੀ ਵਰਤ ਸਕਦੇ ਹੋ। ਵੋਡਕਾ ਦੀਆਂ ਸਿਰਫ ਚਾਰ ਬੂੰਦਾਂ ਤੁਹਾਡੇ ਘਰ ਨੂੰ ਚਮਕਉਂਣ ਲਈ ਕਾਫੀ ਹਨ।
ਕਿਸ ਤਰ੍ਹਾਂ ਕਰੀਏ ਇਸ ਦੀ ਵਰਤੋਂ
1. ਬਗੀਚਾ
ਘਰ ਦੇ ਬਗੀਚੇ ''ਚ ਪੇੜ-ਪੌਦਿਆਂ ''ਤੇ ਕੀੜੇ-ਮਕੋੜੇ ਲੱਗ ਗਏ ਹਨ, ਤਾਂ ਵੋਡਕਾ ਨੂੰ ਪਾਣੀ ''ਚ ਮਿਲਾ ਕੇ ਪੌਦਿਆਂ ''ਤੇ ਇਸ ਦਾ ਛਿੜਕਾ ਕਰੋ। ਛਿੜਕਾ ਕਰਦੇ ਹੀ ਕੀੜੇ ਮਰ ਜਾਣਗੇ।
2. ਬਾਥਰੂਮ
ਬਾਥਰੂਮ ਦੀ ਟਾਇਲਾਂ ਗੰਦੀਆਂ ਹੋ ਗਈਆਂ ਹਨ ਤਾਂ ਇਸ ਨੂੰ ਸਾਫ ਕਰਨ ਲਈ ਤੁਸੀਂ ਵੋਡਕਾ ਦੀ ਵਰਤੋਂ ਕਰ ਸਕਦੇ ਹੋ। ਟਾਇਲਾਂ ''ਤੇ ਵੋਡਕਾ ਦਾ ਛਿੜਕਾ ਕਰਕੇ ਟਾਇਲਾਂ ਨੂੰ ਥੋੜੇ ਸਮੇਂ ਬਾਅਦ ਧੋਂ ਦਿਓ।
3. ਰਸੋਈ
ਰਸੋਈ ''ਚ ਪਈ ਹੋਈ ਕਰਿਸਟਲ ਦੀਆਂ ਪਲੇਟਾਂ ''ਤੇ ਬਰਤਨਾਂ ਨੂੰ ਤੁਸੀਂ ਵੋਡਕਾ ਦੀ ਮਦਦ ਨਾਲ ਸਾਫ ਕਰ ਸਕਦੇ ਹੋ। ਇਸ ਨਾਲ ਬਰਤਨ ਚਮਕਣ ਲੱਗ ਜਾਣਗੇ।
4. ਸ਼ੀਸ਼ੇ ''ਤੇ ਕੱਚ
ਵੋਡਕਾ ਦੀ ਮਦਦ ਨਾਲ ਤੁਸੀਂ ਆਪਣੇ ਘਰ ਦੇ ਸ਼ੀਸ਼ੇ ''ਤੇ ਕੱਚ ਨੂੰ ਅਰਾਮ ਨਾਲ ਸਾਫ ਕਰ ਸਕਦੇ ਹੋ।
5. ਕੱਪੜੇ
ਕੱਪੜਿਆਂ ਚੋਂ ਖੁਸ਼ਬੂ ਲਿਆਉਂਣ ਦਾ ਸਭ ਤੋਂ ਅਸਾਨ ਤਰੀਕਾ ਹੈ। ਵੋਡਕਾ ਨੂੰ ਪਾਣੀ ''ਚ ਮਿਲਾ ਕੇ ਫਿਰ ਇਸ ਦਾ ਛਿੜਕਾ ਕੱਪੜਿਆਂ ''ਤੇ ਕਰੋ।