ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਦਿਲਾਉਂਦੀ ਹੈ Vicks

07/03/2017 12:28:11 PM

ਜਲੰਧਰ— ਵਿਕਸ ਦਾ ਇਸਤੇਮਾਲ ਸਿਰਦਰਦ ਅਤੇ ਸਰਦੀ-ਜੁਕਾਮ ਤੋਂ ਰਾਹਤ ਪਾਉਣ ਲਈ ਕੀਤਾ ਜਾਂਦਾ ਹੈ ਪਰ ਇਸ ਦੇ ਇਸਤੇਮਾਲ ਨਾਲ ਸਕਿਨ ਦੀਆਂ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁੱਝ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦੇ ਬਾਰੇ 'ਚ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ।
1. ਨਹੁੰ 
ਕਈ ਲੋਕਾਂ ਦੇ ਨਹੁੰ ਪੀਲੇ ਪੈ ਜਾਂਦੇ ਹਨ ਜੋ ਦੇਖਣ 'ਚ ਕਾਫੀ ਬੁਰੇ ਲੱਗਦੇ ਹਨ। ਅਜਿਹੀ ਹਾਲਤ 'ਚ ਨਹੁੰਆਂ 'ਤੇ ਵਿਕਸ ਵੈਪੋਰੇਵ ਲਗਾਓ। ਇਸ ਨਾਲ ਇਹ ਜਲਦ ਹੀ ਚਮਕਦਾਰ ਹੋ ਜਾਣਗੇ।
2. ਮੁਹਾਸੇ
ਮੁਹਾਸੇ ਅਤੇ ਦਾਗ-ਧੱਬਿਆਂ ਨੂੰ ਦੂਰ ਕਰਨ ਦੇ ਲਈ ਵਿਕਸ ਵੈਪੋਰਵ ਦਾ ਇਸਤੇਮਾਲ ਕਰੋ। ਮੁਹਾਸੇ ਹੋਣ 'ਤੇ ਇਸ ਨੂੰ ਉਸ ਜਗ੍ਹਾ 'ਤੇ ਲਗਾਓ। ਇਸ ਨਾਲ ਵੀ ਕਾਫੀ ਫਾਇਦਾ ਹੋਵੇਗਾ।
3. ਪੇਟ ਘੱਟ ਕਰੇ
ਵਿਕਸ, ਸ਼ਰਾਬ, ਕਾਰਨਫਲਾਵਰ ਅਤੇ ਬੇਕਿੰਗ ਸੋਡਾ ਮਿਲਾ ਕੇ ਪੇਸਟ ਤਿਆਰ ਕਰੋ ਅਤੇ ਫੈਟ ਜਗ੍ਹਾ 'ਤੇ ਲਗਾਓ। ਫਿਰ ਇਸ ਨੂੰ ਕਿਸੇ ਕੱਪੜੇ ਨਾਲ ਕੱਸ ਕੇ ਬੰਨ੍ਹ ਲਓ।
4. ਫੱਟੀਆਂ ਅੱਡੀਆਂ ਤੋਂ ਛੁਟਕਾਰਾ
ਰੋਜ਼ ਸੌਂਣ ਤੋਂ ਪਹਿਲਾਂ ਵਿਕਸ ਨੂੰ ਆਪਣੀਆਂ ਅੱਡੀਆਂ 'ਤੇ ਲਗਾਓ ਅਤੇ ਪੈਰਾਂ ਨੂੰ ਜੁਰਾਬਾਂ ਨਾਲ ਢੱਕ ਲਓ। ਇਸ ਨਾਲ ਤੁਹਾਡੀਆਂ ਅੱਡੀਆਂ ਠੀਕ ਹੋ ਜਾਣਗੀਆਂ।
5. ਧਾਗ-ਧੱਬੇ
ਚਿਹਰੇ ਦੇ ਦਾਗ-ਧੱਬੇ ਠੀਕ ਕਰਨ ਦੇ ਲਈ ਵਿਕਸ 'ਚ ਚੁਟਕੀ ਨਮਕ ਪਾ ਕੇ ਲਗਾਓ। ਅਜਿਹਾ ਕਰਨ ਨਾਲ ਦਾਗ-ਧੱਬੇ ਦੂਰ ਹੋ ਜਾਣਗੇ।


Related News