ਚਮੜੀ ਨੂੰ ਖੂਬਸੂਰਤ ਬਣਾਉਣ ਲਈ ਇਸਤੇਮਾਲ ਕਰੋ ਇਹ ਪਾਣੀ

Friday, May 12, 2017 - 12:16 PM (IST)

ਚਮੜੀ ਨੂੰ ਖੂਬਸੂਰਤ ਬਣਾਉਣ ਲਈ ਇਸਤੇਮਾਲ ਕਰੋ ਇਹ ਪਾਣੀ

ਜਲੰਧਰ— ਚਿਹਰੇ ਨੂੰ ਠੀਕ ਤਰੀਕੇ ਨਾਲ ਸਾਫ ਕਰਨਾ ਬਹੁਤ ਜ਼ਰੂਰੀ ਹੈ। ਇਸ ਨਾਲ ਚੰਗੀ ਅਤੇ ਨਰਮ ਚਮੜੀ ਪ੍ਰਾਪਤ ਕੀਤੀ ਜਾ ਸਕਦੀ ਹੈ। ਜਿੱਦਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਚਿਹਰੇ ਨੂੰ ਸਹੀ ਤਰੀਕੇ ਨਾਲ ਧੋਣ ਨਾਲ ਚਿਹਰੇ ''ਤੇ ਜਮਾ ਹੋਣ ਵਾਲੀ ਗੰਦਗੀ ਅਤੇ ਅਸ਼ੁੱਧੀਆਂ ਦੂਰ ਹੋ ਜਾਂਦੀਆਂ ਹਨ। 
ਹਾਂਲਾਕਿ, ਸਾਧੇ ਪਾਣੀ ਨਾਲ ਚਿਹਰਾ ਧੋਣ ਨਾਲ ਉਨ੍ਹਾਂ ਜ਼ਿਆਦਾ ਲਾਭ ਨਹੀਂ ਹੁੰਦਾ ਜਿਨ੍ਹਾਂ ਕਿ ਅਸੀਂ ਸੋਚਦੇ ਹਾਂ। ਵਿਗਿਆਨਕਾਂ ਦੇ ਮੁਤਾਬਿਕ, ਜੇਕਰ ਅਸੀਂ ਆਪਣੇ ਚਿਹਰੇ ਨੂੰ ਲੈ ਕੇ ਸੀਰੀਅਸ ਹਾਂ ਤਾਂ ਸਾਨੂੰ ਆਪਣੇ ਚਿਹਰੇ ਦੀ ਦੇਖਭਾਲ ਕਰਨ ਦੀ ਜ਼ਰੂਰਤ ਹੈ। ਇਸ ਦੇ ਲਈ ਤੁਸੀਂ ਕਈ ਤਰ੍ਹਾਂ ਦੇ ਪਾਣੀਆਂ ਦਾ ਇਸਤੇਮਾਲ ਕਰ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਪਾਣੀਆਂ ਬਾਰੇ। 
1. ਨਾਰੀਅਲ ਪਾਣੀ
ਨਾਰੀਅਲ ਪਾਣੀ ''ਚ ਬਹੁਤ ਸਾਰੇ ਵਿਟਾਮਿਨ ਅਤੇ ਪ੍ਰੋਟੀਨ ਹੁੰਦੇ ਹਨ ਜਿਸ ਨਾਲ ਚਮੜੀ ਦੇ ਕਿੱਲ ਮੁਹਾਸੇ ਨਹੀਂ ਨਿਕਲਦੇ। ਇਸ ਨਾਲ ਚਮੜੀ ਚਮਕਦਾਰ ਵੀ ਹੁੰਦੀ ਹੈ। 
2. ਖੀਰੇ ਦਾ ਪਾਣੀ
ਜੇਕਰ ਤੁਹਾਡੇ ਘਰ ''ਚ ਖੀਰਾ ਹੈ ਤਾਂ ਕੱਦੂਕਸ ਕਰ ਲਓ ਅਤੇ ਉਸਦਾ ਰਸ ਕੱਢ ਕੇ ਆਪਣੇ ਚਿਹਰੇ ''ਤੇ ਲਗਾਓ। ਇਸ ਨਾਲ ਚਿਹਰੇ ''ਤੇ ਗਰਮੀ ਨਾਲ ਹੋਣ ਵਾਲੀਆਂ ਪਰੇਸ਼ਾਨੀਆਂ ਨਹੀਂ ਹੋਣਗੀਆਂ। 
3. ਪੁਦੀਨੇ ਦਾ ਪਾਣੀ
ਪੁਦੀਨੇ ਦਾ ਪਾਣੀ ਤੁਹਾਡੇ ਚਿਹਰੇ ਦੇ ਲਈ ਸਭ ਤੋਂ ਚੰਗਾ ਹੁੰਦਾ ਹੈ। ਇਸ ਦੇ ਲਈ ਪੁਦੀਨੇ ਦੀਆਂ ਕੁੱਝ ਪੱਤੀਆਂ ਲਓ ਅਤੇ ਇਸ ਨੂੰ ਮਸਲ ਕੇ ਠੰਡੇ ਪਾਣੀ ''ਚ ਪਾ ਦਿਓ। ਇਸ ਤੋਂ ਬਾਅਦ ਇਸ ਪਾਣੀ ਨੂੰ ਆਪਣੇ ਚਿਹਰੇ ''ਤੇ ਲਗਾ ਲਓ। ਇਸ ਨਾਲ ਤੁਹਾਡਾ ਚਿਹਰਾ ਫ੍ਰੈੱਸ਼ ਲਗੇਗਾ। 
4. ਚਾਵਲਾਂ ਦਾ ਪਾਣੀ
ਤੁਸੀਂ ਚਾਵਲਾਂ ਦੇ ਪਾਣੀ ਨਾਲ ਵੀ ਆਪਣੇ ਚਿਹਰੇ ਨੂੰ ਸਾਫ ਕਰ ਸਕਦੇ ਹੋ। 
5. ਨਮਕ ਵਾਲਾ ਪਾਣੀ
ਕਈ ਲੋਕਾਂ ਨੂੰ ਨਮਕ ਵਾਲੇ ਪਾਣੀ ਦੇ ਗੁਣਾ ਬਾਰੇ ਨਹੀਂ ਪਤਾ ਹੁੰਦਾ। ਇਸ ਦੇ ਇਸਤੇਮਾਲ ਨਾਲ ਚਿਹਰੇ ਦੇ ਦਾਗ-ਧੱਬੇ ਦੂਰ ਹੁੰਦੇ ਹਨ। 
6. ਗੁਲਾਬਜਲ
ਗੁਲਾਬਜਲ ਨਾਲ ਚਿਹਰਾ ਖਿੱਲਿਆ-ਖਿੱਲਿਆ ਰਹਿੰਦਾ ਹੈ ਅਤੇ ਚਮੜੀ ਸੰਬੰਧੀ ਕਈ ਸਮੱਸਿਆਵਾਂ ਦੂਰ ਰਹਿੰਦੀਆਂ ਹਨ। 


Related News