ਚਿਹਰੇ ਦੇ ਦਾਗ ਧੱਬਿਆਂ ਤੋਂ ਛੁਟਕਾਰਾ ਪਾਉਣ ਲਈ ਵਰਤੋ ਇਹ ਨੁਸਖਾ

Tuesday, Jun 06, 2017 - 10:35 AM (IST)

 ਚਿਹਰੇ ਦੇ ਦਾਗ ਧੱਬਿਆਂ ਤੋਂ ਛੁਟਕਾਰਾ ਪਾਉਣ ਲਈ ਵਰਤੋ ਇਹ ਨੁਸਖਾ

ਨਵੀਂ ਦਿੱਲੀ—ਚਮਕਦਾਰ ਚਿਹਰਾ ਪਾਉਣ ਦੇ ਲਈ ਖੁਹਾਹਿਸ਼ਾਂ ਹਰ ਕਿਸੇ ਦੀ ਹੁੰਦੀ  ਹੈ ਚਿਹਰੇ ਦੀ ਖੂਬਸੂਰਤੀ ਵਧਾਉਣ ਦੇ ਲਈ ਲੜਕੀਆਂ ਬਿਊਟੀ ਪ੍ਰੋਡਕਟਸ ਦੀ ਵਰਤੋ ਕਰਦੀਆਂ ਹਨ ਜਿਸ ਨਾਲ ਕਈ ਵਾਰ ਚਮੜੀ ਨੂੰ ਲਾਭ ਹੋਣ ਦੀ ਬਜਾਏ ਨੁਕਸਾਨ ਪਹੁੰਚਦਾ ਹੈ। ਅਜਿਹੇ ''ਚ ਘਰੇਲੂ ਨੁਸਖਿਆਂ ਨੂੰ ਅਪਣਾਓ। ਚਮੜੀ ਦੇ ਲਈ ਮੂਲੀ ਦੇ ਬੀਜ ਫਾਇਦੇਮੰਦ ਹਨ। ਇਸ ਨਾਲ ਚਿਹਰੇ ਦੇ ਦਾਗ ਧੱਬੇ ਦੂਰ ਹੋ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਮੂਲੀ ਦੇ ਬੀਜ ਨਾਲ ਬਣਿਆ ਪੈਕ ਬਾਰੇ ਦੱਸਣ ਜਾ ਰਹੇ ਹਾਂ ਜੋ ਬਹੁਤ ਫਾਇਦੇਮੰਦ ਹਨ। ਇਸ ਨਾਲ ਚਿਹਰੇ ਦੇ ਦਾਗ ਧੱਬੇ ਦੂਰ ਹੋ ਜਾਂਦੇ ਹਨ। ਅੱਜ ਅਸੀਂ ਮੂਲੀ ਦੇ ਬੀਜ ਨਾਲ ਬਣਿਆ ਪੈਕ ਦੱਸਣ ਜਾ ਰਹੇ ਹਾਂ ਇਸ ਦਾ ਇਸਤੇਮਾਲ ਕਰਕੇ ਤੁਸੀਂ ਆਪਣੀ ਚਮੜੀ ''ਤੇ ਗਲੋ ਲਿਆ ਸਕਦੇ ਹੋ।
ਇਸ ਤਰ੍ਹਾਂ ਬਣਾਓ ਪੈਕ
ਸਭ ਤੋਂ ਪਹਿਲਾਂ ਮੂਲੀ ਦੇ ਬੀਜ ਨੂੰ 20-25 ਮਿੰਟ ਦੇ ਲਈ ਪਾਣੀ ''ਚ ਭਿਓਂ ਕੇ ਰੱਖ ਦਿਓ। ਫਿਰ ਇਨ੍ਹਾਂ ਨੂੰ ਮਿਕਸੀ ''ਚ ਬਾਰੀਕ ਪੀਸ ਲਓ ਅਤੇ ਇਸ ਨਾਲ ਇਕ ਪੇਸਟ ਤਿਆਰ ਕਰ ਲਓ। ਇਸ ਪੇਸਟ ਨੂੰ ਚਿਹਰੇ ''ਤੇ ਲਗਾਓ ਅਤੇ ਸੁੱਕਣ ਤੋਂ ਬਾਅਦ ਪਾਣੀ ਨਾਲ ਧੋ ਲਓ। ਇਸ ਪੇਸਟ ਨੂੰ ਚਿਹਰੇ ''ਤੇ ਲਗਾਉਣ ਨਾਲ ਕਿਸੇ ਵੀ ਤਰ੍ਹਾਂ ਦੇ ਦਾਗ ਧੱਬੇ ਅਤੇ ਮੁਹਾਸੇ ਦੂਰ ਹੋ ਜਾਂਦੇ ਹਨ। 
ਧਿਆਨ ''ਚ ਰੱਖੋ ਇਹ ਗੱਲ 
ਕਈ ਵਾਰ ਇਸ ਪੇਸਟ ਨੂੰ ਲਗਾਉਣ ''ਤੇ ਹਲਕੀ ਜਲਣ ਅਤੇ ਲਾਲ ਨਿਸ਼ਾਨ ਵੀ ਆ ਜਾਂਦੇ ਹਨ ਪਰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਥੋੜ੍ਹੀ ਦੇਰ ਬਾਅਦ ਚਿਹਰਾ ਪਹਿਲੇ ਦੀ ਤਰ੍ਹਾਂ ਹੋ ਜਾਵੇਗਾ।


Related News