ਚਿਹਰੇ ਦੀ ਸੁੰਦਰਤਾ ਵਧਾਉਣ ਲਈ ਵਰਤੋਂ ਇਹ ਕੁਦਰਤੀ ਫੇਸ ਪੈਕ
Tuesday, Aug 13, 2024 - 05:34 PM (IST)
ਨਵੀਂ ਦਿੱਲੀ- ਹਰ ਕੋਈ ਚਿਹਰੇ ਨੂੰ ਖੂਬਸੂਰਤ ਤੇ ਜਵਾਨ ਬਣਾਈ ਰੱਖਣਾ ਚਾਹੁੰਦਾ ਹੈ। ਚਿਹਹੇ ਨੂੰ ਨਿਖਰਿਆ ਤੇ ਬੇਦਾਗ ਬਣਾਉਣ ਲਈ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਾਂਗੇ
ਸਕਿਨ ਕੇਅਰ ਦੇ ਤਰੀਕੇ
ਓਪਨ ਪੋਰਸ ਬੰਦ ਕਰੋ
ਜੇਕਰ ਚਿਹਰੇ ‘ਤੇ ਸਕਿਨ ਪੋਰਸ ਖੁੱਲ੍ਹ ਰਹੇ ਹਨ, ਤਾਂ ਤੁਹਾਨੂੰ ਗਲਿਸਰੀਨ, ਨਿੰਬੂ ਅਤੇ ਗੁਲਾਬ ਜਲ ਨੂੰ ਮਿਲਾ ਕੇ ਲਗਾਉਣਾ ਚਾਹੀਦਾ ਹੈ। ਇਸ ਮਿਸ਼ਰਣ ਨੂੰ ਚਿਹਰੇ ਅਤੇ ਗਰਦਨ ‘ਤੇ ਬਰਾਬਰ ਰੂਪ ਨਾਲ ਲਗਾਓ। ਇਸ ਨੂੰ 10 ਮਿੰਟ ਤੱਕ ਮਾਲਿਸ਼ ਕਰੋ ਅਤੇ ਲਗਭਗ 20 ਮਿੰਟ ਬਾਅਦ ਠੰਡੇ ਪਾਣੀ ਨਾਲ ਧੋ ਲਓ।
ਡੈੱਸ ਸਕਿਨ ਤੋਂ ਛੁਟਕਾਰਾ
ਜੇਕਰ ਤੁਹਾਡੇ ਚਿਹਰੇ ਉੱਤੇ ਡੈੱਸ ਸਕਿਨ ਸ਼ੈੱਲ ਹਨ, ਤਾਂ ਤੁਸੀਂ ਆਪਣੇ ਚਿਹਰੇ ਨੂੰ ਗੁਲਾਬ ਜਲ ਨਾਲ ਗਿੱਲਾ ਕਰੋ। ਇਸ ਤੋਂ ਬਾਅਦ ਓਟਮੀਲ ਨਾਲ ਚਿਹਰੇ ਨੂੰ ਰਗੜੋ। ਚਿਹਰਾ ਧੋਣ ਤੋਂ ਬਾਅਦ ਖੀਰੇ ਦੇ ਪਤਲੇ ਕੱਟੇ ਹੋਏ ਟੁਕੜਿਆਂ ਨੂੰ ਪੂਰੇ ਚਿਹਰੇ ‘ਤੇ ਰਗੜੋ। ਤੁਸੀਂ ਦੁੱਧ ਦੀ ਮਲਾਈ ਅਤੇ ਗੁਲਾਬ ਜਲ ਨੂੰ ਮਿਲਾ ਕੇ ਇੱਕ ਪੇਸਟ ਤਿਆਰ ਕਰੋ, ਇਸ ਨੂੰ ਚਿਹਰੇ ‘ਤੇ ਪੰਜ ਮਿੰਟ ਲਈ ਮਸਾਜ ਕਰੋ, ਪੰਜ ਮਿੰਟ ਲਈ ਛੱਡੋ ਅਤੇ ਬਾਅਦ ਵਿੱਚ ਕੋਸੇ ਪਾਣੀ ਨਾਲ ਚਿਹਰੇ ਨੂੰ ਸਾਫ਼ ਕਰੋ।
ਚਿਹਰੇ ਨੂੰ ਮੁਲਾਇਮ ਤੇ ਗੋਰਾ ਬਣਾਓ
ਜੇਕਰ ਤੁਹਾਡੇ ਚਿਹਰੇ ਦੀ ਸਕਿਨ ਖੁਰਦੜੀ ਹੋ ਗਈ ਹੈ, ਜਿਸ ਕਰਕੇ ਤੁਹਾਡੇ ਚਿਹਰੇ ਦਾ ਨਿਖਾਰ ਵੀ ਗਾਇਬ ਹੋ ਗਿਆ ਹੈ, ਤਾਂ ਤੁਸੀਂ ਵਿਟਾਮਿਨ ਈ ਦੇ ਕੈਪਸੂਲ ਵਿਚ ਅੱਧਾ ਚਮਚ ਐਲੋਵੇਰਾ ਜੈੱਲ ਮਿਲਾ ਕੇ ਦੋ ਮਿੰਟ ਤੱਕ ਮਾਲਿਸ਼ ਕਰੋ। ਇਸ ਨੂੰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਲਗਾਓ।