ਬੇਦਾਗ ਅਤੇ ਗੋਰੀ ਚਮੜੀ ਲਈ ਅਪਣਾਓ ਇਹ ਤਰੀਕੇ

05/26/2017 3:30:15 PM

ਜਲੰਧਰ— ਗੋਰੀ ਅਤੇ ਖੂਬਸੂਰਤ ਲੱਗਣ ਦੀ ਇੱਛਾ ਹਰ ਇਕ ਦੀ ਹੁੰਦੀ ਹੈ। ਗੋਰਾ ਹੋਣ ਲਈ ਅਸੀਂ ਕਈ ਕੈਮੀਕਲਸ ਤੋਂ ਬਣੇ ਪ੍ਰੋਡਕਟਾਂ ਦਾ ਇਸਤੇਮਾਲ ਕਰਦੇ ਹਾਂ, ਜੋ ਸਾਨੂੰ ਕੁੱਝ ਸਮੇਂ ਲਈ ਤਾਂ ਗੋਰਾ ਕਰ ਦਿੰਦੇ ਹਨ ਪਰ ਸਕਿਨ ਨੂੰ ਵੀ ਖਰਾਬ ਕਰ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਕੁੱਝ ਘਰੇਲੂ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਆਪਣਾ ਕੇ ਤੁਸੀਂ ਆਪਣੀ ਸਕਿਨ ਨੂੰ ਗੋਰਾ ਅਤੇ ਚਮਕਦਾਰ ਬਣਾ ਸਕਦੇ ਹੋ। 
1. ਪਾਲਕ
ਜੇਕਰ ਦਾਗ-ਧੱਬੇ ਤੋਂ ਪਰੇਸ਼ਾਨ ਹੋ ਤਾਂ ਇਸ ਦੇ ਲਈ ਪਾਲਕ ਦਾ ਇਸਤੇਮਾਲ ਕਰੋ। ਪਾਲਕ ਦਾ ਪੇਸਟ ਬਣਾ ਕੇ ਦਾਗ-ਧੱਬਿਆਂ ਵਾਲੀ ਜਗ੍ਹਾ ''ਤੇ ਲਗਾਓ। 
2. ਐਲੋਵੀਰਾ
ਐਲੋਵੀਰਾ ਨੂੰ ਸਕਿਨ ''ਤੇ ਲਗਾਉਣ ਨਾਲ ਕਈ ਤਰ੍ਹਾਂ ਦੀਆਂ ਚਮੜੀ ਦੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ। ਇਸ ਨੂੰ ਚਿਹਰੇ ''ਤੇ ਲਗਾ ਕੇ ਮਸਾਜ ਕਰੋ। ਇਸ ਨਾਲ ਤੁਹਾਡੀ ਚਮੜੀ ਨਰਮ ਹੋ ਜਾਵੇਗੀ। 
3. ਸ਼ਹਿਦ
ਸ਼ਹਿਦ ''ਚ ਐਂਟੀ-ਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜਿਸ ਨਾਲ ਚਿਹਰਾ ਚਮਕਦਾਕ ਬਣਦਾ ਹੈ। ਸ਼ਹਿਦ ਨੂੰ ਚਿਹਰੇ ''ਤੇ ਲਗਾਓ ਅਤੇ ਮਸਾਜ ਕਰੋ। 
4. ਟਮਾਟਰ
ਟਮਾਟਰ ''ਚ ਮੌਜ਼ੂਦ ਗੁਣ ਚਮੜੀ ਦੇ ਪੀ.ਐੱਚ. ਪੱਧਰ ਨੂੰ ਬੈਂਲੇਸ ਕਰਦੇ ਹਨ। ਅਜਿਹੀ ਹਾਲਤ ''ਚ ਇਸ ਨੂੰ ਚਿਹਰੇ ''ਤੇ ਲਗਾਓ ਅਤੇ ਗੋਰਾ ਰੰਗ ਪਾਓ।


Related News