ਮੋਕਿਆਂ ਤੋਂ ਛੁਟਕਾਰਾ ਪਾਉਣ ਲਈ ਵਰਤੋ ਇਹ ਆਸਾਨ ਘਰੇਲੂ ਨੁਸਖੇ

06/24/2017 4:39:14 PM

ਨਵੀਂ ਦਿੱਲੀ— ਸਰੀਰ ਦੇ ਕਿਸੇ ਵੀ ਹਿੱਸੇ 'ਤੇ ਕਾਲੇ ਜਾਂ ਭੂਰੇ ਰੰਗ ਦੇ ਤਿਲ ਹੋਣਾ ਆਮ ਜਿਹੀ ਗੱਲ ਹੈ ਚਿਹਰੇ 'ਤੇ ਤਿਲ ਹੋਵੇ ਤਾਂ ਇਹ ਖੂਬਸੂਰਤੀ ਨੂੰ ਵਧਾਉਂਦਾ ਹੈ ਪਰ ਜ਼ਿਆਦਾ ਤਿਲ ਹੋਣ ਦੀ ਵਜ੍ਹਾ ਨਾਲ ਇਹ ਖੂਬਸੂਰਤੀ ਨੂੰ ਵਿਗਾੜ ਵੀ ਸਕਦੇ ਹਨ। ਤਿੱਲ ਦਾ ਆਕਾਰ ਛੋਟੇ ਬਿੰਦੂ ਤੋਂ ਲੈ ਕੇ ਮੱਕੀ ਦੇ ਦਾਨੇ ਤੱਕ ਹੋ ਸਕਦਾ ਹੈ ਜੋ ਦੇਖਣ 'ਚ ਕਾਫੀ ਬੂਰਾ ਲਗਦਾ ਹੈ। ਕਈ ਲੋਕ ਇਸ ਤੋਂ ਛੁਟਕਾਰਾ ਪਾਉਣ ਦੇ ਲਈ ਸਰਜ਼ਰੀ ਦਾ ਸਹਾਰਾ ਲੈਂਦੇ ਹਨ ਪਰ ਸਾਰੇ ਲੋਕਾਂ ਦੇ ਲਈ ਅਜਿਹਾ ਕਰਨਾ ਸੰਭਵ ਨਹੀਂ ਹੁੰਦਾ ਹੈ। ਅਜਿਹੇ 'ਚ ਕੁਝ ਘਰੇਲੂ ਨੁਸਖੇ ਵਰਤ ਕੇ ਇਸ ਸਮੱਸਿਆ ਤੋਂ ਨਿਜ਼ਾਤ ਪਾਈ ਜਾ ਸਕਦੀ ਹੈ। ਆਓ ਜਾਣਦੇ ਹਾਂ ਅਜਿਹੇ ਕੁਝ ਘਰੇਲੂ ਨੁਸਖਿਆਂ ਦੇ ਬਾਰੇ
1. ਸੇਬ ਦਾ ਸਿਰਕਾ
ਸਰੀਰ 'ਤੇ ਤਿਲ ਹੋਵੇ ਤਾਂ ਉਸ ਨੂੰ ਹਟਾਉਣ ਦੇ ਲਈ ਸੇਬ ਦੇ ਸਿਰਕੇ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਇਸ ਨਾਲ ਕਾਟਨ 'ਚ ਕੁਝ ਬੂੰਦਾ ਸਿਰਕੇ ਦੀਆਂ ਪਾਓ ਅਤੇ ਫਿਰ ਇਸ ਨੂੰ ਤਿਲ ਦੇ ਚਾਰੇ ਪਾਸੇ ਲਗਾ ਕੇ ਪੱਟੀ ਬੰਨ ਲਓ। ਇਸ ਨੂੰ ਉਨ੍ਹੀ ਦੇਰ ਇੰਝ ਹੀ ਰਹਿਣ ਦਿਓ ਜਿੰਨੀ ਦੇਰ ਤੱਕ ਤਿਲ ਖੁੱਦ ਡਿੱਗ ਨਾ ਜਾਵੇ।
2. ਲਸਣ 
ਲਸਣ ਦੀ ਕਲੀ ਨੂੰ ਅੱਧਾ ਕੱਟ ਲਓ ਅਤੇ ਇਸ ਨੂੰ ਤਿਲ 'ਤੇ ਰੱਖ ਕੇ ਉਪਰ ਪੱਟੀ ਬਣ ਲਓ। ਪੂਰੀ ਰਾਤ ਇੰਝ ਹੀ ਰਹਿਣ ਦਿਓ ਅਤੇ ਸਵੇਰੇ ਪੱਟੀ ਉਤਾਰ ਦਿਓ। ਕੁਝ ਦਿਨਾਂ ਤੱਕ ਲਗਾਤਾਰ ਅਜਿਹਾ ਕਰਨ ਨਾਲ ਤਿਲ ਸਾਫ ਹੋ ਜਾਂਦਾ ਹੈ।
3. ਕੇਲੇ ਦਾ ਛਿਲਕਾ
ਕੇਲੇ ਦੇ ਛਿਲਕੇ ਦੇ ਅੰਦਰ ਵਾਲੇ ਹਿੱਸੇ ਨੂੰ ਤਿਲ 'ਤੇ ਰੱਖ ਕੇ ਪੱਟੀ ਬਨ ਲਓ ਅਤੇ ਸਵੇਰੇ ਇਸ ਨੂੰ ਹਟਾ ਦਿਓ ਚਮੜੀ ਨੂੰ ਚੰਗੀ ਤਰ੍ਹਾਂ ਸਾਫ ਕਰ ਲਓ। ਕੁਝ ਦਿਨਾਂ ਤੱਕ ਇਸਦਾ ਇਸਤੇਮਾਲ ਕਰਨ ਨਾਲ ਤਿਲ ਨਿਕਲ ਜਾਵੇਗਾ।
4. ਬੇਕਿੰਗ ਸੋਡਾ ਅਤੇ ਅਰੰਡੀ ਦਾ ਤੇਲ 
ਇਸ ਲਈ 1 ਚੁਟਕੀ ਬੇਕਿੰਗ ਸੋਡਾ ਅਤੇ ਕੁਝ ਬੂੰਦਾ ਅਰੰਡੀ ਦੇ ਤੇਲ ਦੀਆਂ ਮਿਲਾਓ ਅਤੇ ਇਕ ਪੇਸਟ ਤਿਆਰ ਕਰ ਲਓ। ਇਸ ਨੂੰ ਰਾਤ ਨੂੰ ਸੋਣ ਤੋਂ ਪਹਿਲਾਂ ਲਗਾਓ ਅਤੇ ਸਵੇਰੇ ਧੋ ਲਓ। ਰੋਜ਼ਾਨਾ ਅਜਿਹਾ ਕਰਨ ਨਾਲ ਤਿਲ ਸਾਫ ਹੋ ਜਾਣਗੇ।
5. ਅੰਗੂਰ
ਅੰਗੂਰ ਨੂੰ ਨਿਚੋੜ ਕੇ ਇਨ੍ਹਾਂ ਦਾ ਰਸ ਕੱਢ ਲਓ ਅਤੇ ਰੋਜ਼ਾਨਾ ਦਿਨ 'ਚ ਕਈ ਵਾਰ ਇਸ ਰਸ ਨੂੰ ਤਿਲ 'ਤੇ ਲਗਾਓ ਇਸ ਨਾਲ 1 ਮਹੀਨੇ ਦੇ ਅੰਦਰ ਤਿਲ ਹੱਟ ਜਾਣਗੇ। 
 


Related News