ਇਨ੍ਹਾਂ ਤਰੀਕਿਆਂ ਦੀ ਵਰਤੋ ਨਾਲ ਕਾਲੇ ਪਏ ਸਟੋਵ ਬਰਨਰ ਨੂੰ ਚਮਕਾਓ

07/15/2017 12:53:22 PM

ਨਵੀਂ ਦਿੱਲੀ— ਔਰਤਾਂ ਰਸੋਈ ਦਾ ਕੰਮ ਕਰਦੇ ਸਮੇਂ ਸਾਫ-ਸਫਾਈ ਦਾ ਖਾਸ ਧਿਆਨ ਰੱਖਦੀਆਂ ਹਨ ਪਰ ਫਿਰ ਵੀ ਕਿਸੇ ਕਾਰਨ ਗੰਦਗੀ ਫੈਲ ਹੀ ਜਾਂਦੀ ਹੈ। ਅਜਿਹੇ ਵਿਚ ਗੈਸ ਸਟੋਵ 'ਤੇ ਜਦੋਂ ਖਾਣਾ ਬਣਾਇਆ ਜਾਂਦਾ ਹੈ ਤਾਂ ਉਨ੍ਹਾਂ 'ਤੇ ਕੁਝ ਨਾ ਕੁਝ ਡਿੱਗ ਜਾਂਦਾ ਹੈ ਅਤੇ ਜੇ ਇਸ ਨੂੰ ਸਹੀ ਢੰਗ ਨਾਲ ਸਾਫ ਨਾ ਕੀਤਾ ਜਾਵੇ ਤਾਂ ਗੈਸ ਬਰਨਰ ਕਾਲੇ ਪੈ ਜਾਂਦੇ ਹਨ, ਇਨ੍ਹਾਂ ਕਾਲੇ ਪਏ ਹੋਏ ਬਰਨਰਾਂ ਨੂੰ ਸਾਫ ਕਰਨ ਲਈ ਘੰਟਿਆਂ ਤੱਕ ਮਿਹਨਤ ਕਰਨੀ ਪੈਂਦੀ ਹੈ, ਇਸ ਲਈ ਕੁਝ ਆਸਾਨ ਨੁਸਖਿਆਂ ਨੂੰ ਅਪਣਾ ਕੇ ਤੁਸੀਂ ਕੁਝ ਹੀ ਮਿੰਟਾਂ ਵਿਚ ਇਸ ਨੂੰ ਚਮਕਾ ਸਕਦੇ ਹੋ। ਆਓ ਜਾਣਦੇ ਹਾਂ ਉਨ੍ਹਾਂ ਬਾਰੇ
1. ਇਸ ਲਈ 2 ਕੱਪ ਪਾਣੀ ਵਿਚ 1 ਨਿੰਬੂ ਦਾ ਰਸ ਮਿਲਾ ਕੇ ਗਰਮ ਕਰ ਲਓ ਸਕ੍ਰਬਰ ਦੀ ਮਦਦ ਨਾਲ ਸਾਫ ਕਰੋ।
2. ਫਿਰ ਇਸ ਘੋਲ ਨੂੰ ਗੈਸ ਸਟੋਵ ਬਰਨਰ ਦੇ ਕਾਲੇ ਹਿੱਸੇ 'ਤੇ ਪਾਓ ਅਤੇ ਸਕ੍ਰਬ ਦੀ ਮਦਦ ਨਾਲ ਸਾਫ ਕਰੋ।
3. ਇਸੇ ਪਾਣੀ ਵਿਚ ਗੈਸ ਦੇ ਬਰਨਰਾਂ ਨੂੰ ਪਾ ਕੇ 5 ਮਿੰਟ ਤੱਕ ਉਬਾਲੋ ਅਤੇ ਫਿਰ ਬਾਹਰ ਕੱਢ ਕੇ ਲੋਹੇ ਦੇ ਨਾਲ ਸਾਫ ਕਰੋ।
4. ਜੇ ਬਰਨਰ ਜ਼ਿਆਦਾ ਕਾਲੇ ਹੋ ਗਏ ਹਨ ਤਾਂ ਉਨ੍ਹਾਂ ਨੂੰ ਰਾਤ ਨੂੰ ਇਸ ਮਿਸ਼ਰਣ ਵਿਚ ਭਿਓਂ ਕੇ ਰੱਖੋ ਅਤੇ ਸਵੇਰੇ ਸਾਫ ਕਰੋ। ਇਸ ਨਾਲ ਬਰਨਰ ਨੂੰ ਜ਼ਿਆਦਾ ਰਗੜਣ ਦੀ ਜ਼ਰੂਰਤ ਨਹੀਂ ਪਏਗੀ।


Related News