ਬੁੱਲ੍ਹਾਂ ਨੂੰ ਗੁਲਾਬੀ ਅਤੇ ਮੁਲਾਇਮ ਬਣਾਉਣ ਲਈ ਵਰਤੋਂ ਦੇਸੀ ਘਿਓ ਸਣੇ ਇਹ ਘਰੇਲੂ ਵਸਤੂਆਂ

02/09/2021 4:42:54 PM

ਨਵੀਂ ਦਿੱਲੀ: ਗੁਲਾਬੀ, ਮੁਲਾਇਮ ਅਤੇ ਖ਼ੂਬਸੂਰਤ ਬੁੱਲ੍ਹ ਹਰ ਕਿਸੇ ਨੂੰ ਪਸੰਦ ਹੁੰਦੇ ਹਨ ਪਰ ਤੁਹਾਡੀਆਂ ਰੋਜ਼ਾਨਾ ਦੀਆਂ ਗਲਤ ਆਦਤਾਂ ਜਿਵੇਂ ਬੁੱਲ੍ਹਾਂ ਨੂੰ ਚਬਾਉਣਾ, ਸਸਤੀ ਲਿਪਸਟਿਕ ਦੀ ਵਰਤੋਂ, ਸਿਗਰਟਨੋਸ਼ੀ, ਪਾਣੀ ਨਾ ਪੀਣਾ ਉਨ੍ਹਾਂ ਨੂੰ ਕਾਲਾ ਬਣਾ ਦਿੰਦੀਆਂ ਹਨ। ਇਸ ਲਈ ਕੁੜੀਆਂ ਬੁੱਲ੍ਹਾਂ ਦਾ ਕਾਲਾਪਨ ਦੂਰ ਕਰਨ ਲਈ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਦੀ ਵਰਤੋਂ ਕਰਦੀਆਂ ਹਨ। ਅਜਿਹੇ ’ਚ ਤੁਸੀਂ ਦੇਸੀ ਘਿਓ ਸਣੇ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ। ਇਸ ਦਾ ਕੋਈ ਨੁਕਸਾਨ ਵੀ ਨਹੀਂ ਹੋਵੇਗਾ ਅਤੇ ਕਾਲੇ, ਫਟੇ ਬੁੱਲ੍ਹਾਂ ਤੋਂ ਛੁਟਕਾਰਾ ਵੀ ਮਿਲ ਜਾਵੇਗਾ।

ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ
ਦੇਸੀ ਘਿਓ ਅਤੇ ਹਲਦੀ
ਮੁਲਾਇਮ ਬੁੱਲ੍ਹ ਪਾਉਣ ਲਈ 1 ਚਮਚ ਦੇਸੀ ਘਿਓ ’ਚ ਇਕ ਚੁਟਕੀ ਹਲਦੀ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ। ਹੁਣ ਤਿਆਰ ਕੀਤੇ ਗਏ ਇਸ ਮਿਸ਼ਰਨ ਨੂੰ ਬੁੱਲ੍ਹਾਂ ’ਤੇ ਲਗਾਓ। ਤੁਸੀਂ ਚਾਹੇ ਤਾਂ ਇਸ ਨੂੰ ਬੁੱਲ੍ਹਾਂ ’ਤੇ ਲਗਾ ਕੇ ਰਾਤ ਭਰ ਲਈ ਇੰਝ ਹੀ ਛੱਡ ਸਕਦੇ ਹੋ। ਇਸ ਮਿਸ਼ਰਨ ਨੂੰ ਲਗਾਉਣ ਤੋਂ ਬਾਅਦ ਉਸ ਨੂੰ ਹਟਾਉਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਇਹ ਲਿਪਬਾਮ ਦਾ ਕੰਮ ਕਰਦਾ ਹੈ। 

PunjabKesari
ਬੁੱਲ੍ਹ ਸਾਫ ਕਰਨ ਤੋਂ ਬਾਅਦ ਕਰੋ ਇਹ ਕੰਮ
ਬੁੱਲ੍ਹਾਂ ਤੋਂ ਜਦੋਂ ਇਹ ਮਿਸ਼ਰਨ ਸਾਫ਼ ਹੋ ਜਾਵੇ ਤਾਂ ਉਸ ’ਤੇ ਲਿਪਬਾਮ ਜਾਂ ਪੈਟਰੋਲੀਅਮ ਜੈਲੀ ਜ਼ਰੂਰ ਲਗਾਓ। ਇਸ ਨਾਲ ਇਕ ਤੇਲੀ ਪਰਤ ਬੁੱਲ੍ਹਾਂ ’ਤੇ ਬਣ ਜਾਂਦੀ ਹੈ ਜਿਸ ਨਾਲ ਠੰਡੀ ਹਵਾ ਦਾ ਅਸਰ ਬੁੱਲ੍ਹਾਂ ਦੀ ਨਾਜ਼ੁਕ ਚਮੜੀ ’ਤੇ ਨਹੀਂ ਪੈਂਦਾ।

ਇਹ ਵੀ ਪੜ੍ਹੋ:ਅੱਖਾਂ ਦੀ ਰੌਸ਼ਨੀ ਬਰਕਰਾਰ ਰੱਖਣ ਲਈ ਜ਼ਰੂਰ ਖਾਓ ਚੀਕੂ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
ਦੇਸੀ ਘਿਓ ਦੀ ਜਗ੍ਹਾ ਸ਼ਹਿਦ ਦੀ ਕਰੋ ਵਰਤੋਂ
ਕੁਝ ਲੋਕਾਂ ਨੂੰ ਘਿਓ ਦਾ ਸੁਆਦ ਜਾਂ ਖ਼ੁਸ਼ਬੂ ਪਸੰਦ ਨਹੀਂ ਹੁੰਦੀ। ਅਜਿਹੇ ’ਚ ਸ਼ਹਿਦ ਲੈ ਕੇ ਉਸ ’ਚ ਇਕ ਚੁਟਕੀ ਹਲਦੀ ਮਿਲਾ ਕੇ ਉਸ ਨੂੰ ਬੁੱਲ੍ਹਾਂ ’ਤੇ ਲਗਾਓ ਅਤੇ 15 ਤੋਂ 20 ਮਿੰਟ ਲਈ ਛੱਡ ਦਿਓ। ਉਸ ਤੋਂ ਬਾਅਦ ਪਾਣੀ ਨਾਲ ਬੁੱਲ੍ਹਾਂ ਨੂੰ ਸਾਫ ਕਰ ਲਓ ਅਤੇ ਲਿਪਬਾਮ ਜਾਂ ਪੈਟਰੋਲੀਅਮ ਜੈਲੀ ਲਗਾਓ।
ਇਸ ਤੋਂ ਇਲਾਵਾ ਬੁੱਲ੍ਹਾਂ ਦਾ ਕਾਲਾਪਨ ਦੂਰ ਕਰਨ ਲਈ ਇਨ੍ਹਾਂ ਘਰੇਲੂ ਨੁਸਖ਼ਿਆਂ ਨੂੰ ਵੀ ਅਪਣਾਇਆ ਜਾ ਸਕਦਾ ਹੈ...

PunjabKesari
ਬੁੱਲ੍ਹਾਂ ਦਾ ਕਾਲਾਪਨ ਦੂਰ ਕਰਨ ਦਾ ਇਹ ਸਭ ਤੋਂ ਵਧੀਆ ਉਪਾਅ ਹਨ। ਰਾਤ ਨੂੰ ਸੌਣ ਤੋਂ ਪਹਿਲਾਂ ਮਲਾਈ ਜਾਂ ਚੁਟਕੀ ਭਰ ਹਲਕੀ ਪਾਊਡਰ ਮਿਲਾ ਕੇ ਬੁੱਲ੍ਹਾਂ ’ਤੇ ਲਗਾਓ। ਅਜਿਹਾ ਕਰਨ ਨਾਲ ਬੁੱਲ੍ਹ ਨਰਮ ਅਤੇ ਗੁਲਾਬੀ ਹੋਣ ਲੱਗਣਗੇ।
ਨਿੰਬੂ ਦਾ ਰਸ
ਨਿੰਬੂ ਨੂੰ ਕੱਟ ਕੇ ਅੱਧੇ ਹਿੱਸੇ ਦੇ ਉੱਪਰ ਖੰਡ ਦਾ ਪਾਊਡਰ ਪਾ ਕੇ ਮਾਲਿਸ਼ ਕਰੋ। ਇਸ ਤੋਂ ਇਲਾਵਾ ਨਿੰਬੂ ਦਾ ਰਸ, ਟਮਾਟਰ ਦਾ ਰਸ ਅਤੇ ਖੰਡ ਦਾ ਪਾਊਡਰ ਮਿਕਸ ਕਰਕੇ ਬੁੱਲ੍ਹਾਂ ਦੀ ਮਾਲਿਸ਼ ਕਰੋ। 3-4 ਮਿੰਟ ਮਾਲਿਸ਼ ਕਰਨ ਤੋਂ ਬਾਅਦ ਤਾਜ਼ੇ ਪਾਣੀ ਨਾਲ ਧੋ ਲਓ। 

PunjabKesari
ਕੈਸਟਰ ਆਇਲ
ਦਿਨ ਭਰ ’ਚ 2-3 ਵਾਰ ਕੈਸਟਰ ਆਇਲ ਨਾਲ ਮਾਲਿਸ਼ ਕਰੋ। ਅਜਿਹਾ ਕਰਨ ਨਾਲ ਬੁੱਲ੍ਹਾਂ ਦਾ ਕਾਲਾਪਨ ਦੂਰ ਹੋਵੇਗਾ ਅਤੇ ਉਹ ਮੁਲਾਇਮ ਅਤੇ ਗੁਲਾਬੀ ਵੀ ਹੋਣਗੇ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News