ਤੇਜ਼ ਧੁੱਪ ਤੋਂ ਵਾਲਾਂ ਨੂੰ ਬਚਾਉਣ ਲਈ ਵਰਤੋ ਇਹ ਨੁਸਖੇ
Tuesday, May 09, 2017 - 12:51 PM (IST)

ਨਵੀਂ ਦਿੱਲੀ— ਗਰਮੀ ਦੇ ਮੌਸਮ ''ਚ ਤੇਜ਼ ਧੁੱਪ ਅਤੇ ਪਸੀਨੇ ਦੀ ਵਜ੍ਹਾ ਨਾਲ ਵਾਲ ਖਰਾਬ ਹੋ ਜਾਂਦੇ ਹਨ। ਇਸ ਲਈ ਉਨ੍ਹਾਂ ਦੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਕੰਮ-ਕਾਜ ਦੀ ਵਜ੍ਹਾ ਨਾਲ ਧੁੱਪ ''ਚ ਬਾਹਰ ਨਿਕਲਣਾ ਪੈਂਦਾ ਹੈ ਜਿਸ ਨਾਲ ਤੇਜ਼ ਧੁੱਪ ਵਾਲਾਂ ਦੀ ਨਮੀ ਖੋਹ ਕੇ ਉਨ੍ਹਾਂ ਨੂੰ ਬੇਜਾਣ ਅਤੇ ਰੁੱਖਾ ਕਰ ਦਿੰਦੀ ਹੈ। ਇਸ ਦੇ ਲਈ ਕੁਝ ਸਾਵਧਾਨੀਆਂ ਵਰਤਨੀਆਂ ਚਾਹੀਦੀਆਂ ਹਨ। ਜਿਸ ਨਾਲ ਵਾਲਾਂ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ।
1. ਵਾਲਾਂ ਦੀ ਸੁਰੱਖਿਆ
ਧੁੱਪ ਤੋਂ ਬਚਾਉਣ ਦੇ ਲਈ ਵਾਲਾਂ ਨੂੰ ਹਮੇਸ਼ਾ ਸਕਾਰਫ ਜਾਂ ਛੱਤਰੀ ਦੇ ਨਾਲ ਢੱਕ ਕੇ ਰੱਖੋ। ਇਸ ਨਾਲ ਧੁੱਪ ਸਿੱਧਾ ਵਾਲਾਂ ''ਤੇ ਨਹੀਂ ਪਵੇਗੀ। ਧੁੱਪ ''ਚ ਵਾਲ ਰੁੱਖੇ ਹੋ ਜਾਣ ਤਾਂ ਇਸ ''ਤੇ ਜੋਜੋਵਾ ਤੇਲ ਨਾਲ ਮਸਾਜ ਕਰੋ ਅਤੇ ਫਿਰ ਸਿਰ ''ਤੇ ਲਿਫਾਫਾ ਲਪੇਟ ਲਓ।
2. ਸ਼ੈਂਪੂ
ਕੈਮੀਕਲਸ ਵਾਲੇ ਸ਼ੈਂਪੂ ਦੇ ਨਾਲ ਵਾਲ ਰੁੱਖੇ ਹੋ ਜਾਂਦੇ ਹਨ ਇਸ ਲਈ ਗਰਮੀਆਂ ''ਚ ਅਜਿਹੇ ਸ਼ੈਂਪੂ ਦਾ ਇਸਤੇਮਾਲ ਨਾ ਕਰੋ। ਇਸ ਦੀ ਥਾਂ ''ਤੇ ਕੁਦਰਤੀ ਉਤਪਾਦ ਨਾਲ ਹੀ ਵਾਲ ਸਾਫ ਕਰੋ।
3. ਹੇਅਰ ਸਟਾਈਲਿੰਗ ਮਸ਼ੀਨ
ਕਈ ਔਰਤਾਂ ਵਾਲ ਧੋਣ ਦੇ ਬਾਅਦ ਉਨ੍ਹਾਂ ਨੂੰ ਸੁਕਾਉਣ ਦੇ ਲਈ ਡ੍ਰਾਇਰ ਦਾ ਇਸਤੇਮਾਲ ਕਰਦੀਆਂ ਹਨ ਪਰ ਅਜਿਹੇ ਮੌਸਮ ''ਚ ਵਾਲਾਂ ਨੂੰ ਨੁਕਸਾਨ ਹੋ ਸਕਦੇ ਹਨ।