ਐਂਬ੍ਰਾਇਡਰੀ Handbags ਦਾ ਟ੍ਰੈਂਡ

12/10/2017 9:18:34 AM

ਮੁੰਬਈ— ਕਾਲਜ ਗੋਇੰਗ ਹੋਣ ਜਾਂ ਆਫਿਸ ਜਾਣ ਵਾਲੀਆਂ ਔਰਤਾਂ, ਘਰੋਂ ਨਿਕਲਣ ਸਮੇਂ ਉਹ ਹੈਂਡਬੈਗ ਕੈਰੀ ਕਰਨਾ ਨਹੀਂ ਭੁੱਲਦੀਆਂ। ਇਸ ਤੋਂ ਬਿਨਾਂ ਔਰਤਾਂ ਦੀ ਲੁਕ ਕੰਪਲੀਟ ਨਹੀਂ ਹੁੰਦੀ ਪਰ ਸਹੀ ਸਮੇਂ 'ਤੇ ਸਹੀ ਹੈਂਡਬੈਗ ਦੀ ਚੋਣ ਕਰਨਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਤੁਸੀਂ ਓਕੇਸ਼ਨ ਤੇ ਡ੍ਰੈੱਸ ਦੇ ਹਿਸਾਬ ਨਾਲ ਬੈਗ ਕੈਰੀ ਨਹੀਂ ਕਰਦੇ ਤਾਂ ਤੁਹਾਡੀ ਪ੍ਰਸਨੈਲਿਟੀ 'ਤੇ ਚੰਗੇ ਦੀ ਥਾਂ ਬੁਰਾ ਪ੍ਰਭਾਵ ਪੈਂਦਾ ਹੈ। ਜਿਵੇਂ ਕਲੱਚ ਨੂੰ ਤੁਸੀਂ ਪਾਰਟੀ ਵੀਅਰ ਜਾਂ ਕਿਸੇ ਗਲੈਮਰਸ ਫੰਕਸ਼ਨ ਵਿਚ ਹੀ ਫੜੋਗੇ ਤਾਂ ਚੰਗਾ ਲੱਗੇਗਾ ਅਤੇ ਟੋਟ ਬੈਗਸ ਨੂੰ ਤੁਸੀਂ ਸ਼ਾਪਿੰਗ, ਕਾਲਜ ਤੇ ਆਫਿਸ ਟਾਈਮ ਕੈਰੀ ਕਰ ਸਕਦੇ ਹੋ ਕਿਉਂਕਿ ਇਹ ਪਾਰਟੀ ਜਾਂ ਮੈਰਿਜ ਫੰਕਸ਼ਨ ਵਿਚ ਚੰਗੇ ਨਹੀਂ ਲਗਦੇ। ਚਲੋ ਇਹ ਤਾਂ ਹੋ ਗਈ ਹੈਂਡਬੈਗ ਦੀ ਸਹੀ ਸਮੇਂ 'ਤੇ ਸਹੀ ਚੋਣ ਦੀ ਗੱਲ ਪਰ ਹੈਂਡਬੈਗ ਦਾ ਡਿਜ਼ਾਈਨ ਤੇ ਸਟਾਈਲ ਵੀ ਫੈਸ਼ਨ ਵਿਚ ਆਊਟ-ਇਨ ਹੁੰਦਾ ਰਹਿੰਦਾ ਹੈ।
ਲੈਦਰ, ਰੈਕਸਿਨ ਤੇ ਪੀਯੂ ਦੇ ਬਣੇ ਬੈਗ ਤਾਂ ਐਵਰਗ੍ਰੀਨ ਹਨ ਪਰ ਇਨ੍ਹੀਂ ਦਿਨੀਂ ਹੋਰ ਫੈਬ੍ਰਿਕ ਜਿਵੇਂ ਵੈਲਵੇਟ, ਸਿਲਕ ਤੇ ਜੂਟ ਨਾਲ ਬਣੇ ਬੈਗਸ ਵੀ ਖੂਬ ਟ੍ਰੈਂਡ ਵਿਚ ਹਨ। ਇਨ੍ਹਾਂ ਬੈਗਸ ਨੂੰ ਹੋਰ ਵੀ ਅਟਰੈਕਟਿਵ ਲੁਕ ਦਿੰਦਾ ਹੈ, ਇਨ੍ਹਾਂ 'ਤੇ ਕੀਤਾ ਗਿਆ ਹੈਂਡਮੇਡ ਤੇ ਮਸ਼ੀਨੀ ਫਲੋਰਲ ਤੇ ਐਨੀਮਲ ਪ੍ਰਿੰਟੇਡ ਥ੍ਰੈੱਡ ਵਰਕ। ਹੱਥ ਵਿਚ ਫੜਿਆ ਮਲਟੀਸ਼ੇਡ ਐਂਬ੍ਰਾਇਡਰੀ ਬੈਗ ਤੁਹਾਡੀ ਡ੍ਰੈੱਸ ਦੀ ਗ੍ਰੇਸ ਨੂੰ ਹੋਰ ਵੀ ਵਧਾ ਦਿੰਦਾ ਹੈ। ਸਿਰਫ ਕਲੱਚ ਜਾਂ ਪਾਊਚ ਬੈਗ 'ਤੇ ਹੀ ਨਹੀਂ ਸਗੋਂ ਪੋਟਲੀ ਬੈਗ, ਟੋਟ ਬੈਗ, ਬੈਕਪੈਕ ਸਟਾਈਲ ਬੈਗ 'ਤੇ ਕੀਤੀ ਗਈ ਹੈਂਡਮੇਡ ਐਂਬ੍ਰਾਇਡਰੀ ਬਹੁਤ ਖੂਬਸੂਰਤ ਲਗਦੀ ਹੈ। ਇਨ੍ਹਾਂ ਮਲਟੀਸ਼ੇਡ ਹੈਂਡਬੈਗਸ ਦੀ ਖਾਸੀਅਤ ਇਹ ਹੈ ਕਿ ਇਨ੍ਹਾਂ ਨੂੰ ਫੜ ਕੇ ਤੁਹਾਡੀ ਲੁਕ ਵੀ ਗਰਲਿਸ਼ ਲੱਗਦੀ ਹੈ। ਇਨ੍ਹਾਂ ਨੂੰ ਤੁਸੀਂ ਵੈਸਟਰਨ ਅਤੇ ਟ੍ਰੈਡੀਸ਼ਨਲ ਦੋਵਾਂ ਤਰ੍ਹਾਂ ਦੇ ਆਊਟਫਿਟਸ ਨਾਲ ਕੈਰੀ ਕਰ ਸਕਦੇ ਹੋ।


Related News