ਰਸੋਈ ਵਿੱਚ ਬਦਬੂ ਨੂੰ ਦੂਰ ਕਰਨ ਦੇ ਲਈ ਅਪਣਾਓ ਇਹ ਅਸਰਦਾਰ ਤਰੀਕੇ

07/08/2017 9:52:16 AM

ਜਲੰਧਰ— ਰਸੋਈ ਵਿੱਚ ਭੋਜਨ ਬਣਾਉਣ ਤੋਂ ਬਾਅਦ ਬਦਬੂ ਆਉਣ ਲੱਗਦੀ ਹੈ। ਅਜਿਹੀ ਹਾਲਤ ਵਿੱਚ ਜੀਮਚਲਣ ਲੱਗਦਾ ਹੈ। ਕਈ ਵਾਰ ਘਰ ਵਿੱਚ ਆਏ ਮਹਿਮਾਨਾਂ ਨੂੰ ਵੀ ਇਸ ਤੋਂ ਪਰੇਸ਼ਾਨੀ ਹੁੰਦੀ ਹੈ। ਇਸ ਨਾਲ ਘਰ ਦਾ ਵਾਤਾਵਰਣ ਵੀ ਖਰਾਬ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਰਸੋਈ ਦੀ ਬਦਬੂ ਦੂਰ ਕਰਨ ਦੇ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ।
1. ਨਿੰਬੂ ਪਾਣੀ
ਜੇਕਰ ਘਰ ਦੇ ਕਿਸੇ ਹਿੱਸੇ ਵਿੱਚੋਂ ਬਦਬੂ ਆ ਰਹੀ ਹੈ ਤਾਂ ਨਿੰਬੂ ਪਾਣੀ ਨਾਲ ਭਰੀ ਕਟੋਰੀ ਰੱਖ ਦਿਓ।
2. ਸਿਰਕਾ
ਰਸੋਈ ਵਿੱਚ ਸੈਲਫ ਸਾਫ ਕਰਦੇ ਸਮੇਂ ਕੁੱਝ ਬੂੰਦਾਂ ਸਿਕਰੇ ਦੀਆਂ ਪਾ ਲਓ। ਇਸ ਦੇ ਇਸਤੇਮਾਲ ਨਾਲ ਰਸੋਈ ਵਿੱਚੋਂ ਬਦਬੂ ਦੂਰ ਹੋ ਜਾਵੇਗੀ।
3. ਬੇਕਿੰਗ ਸੋਡਾ
ਇਸ ਨੂੰ ਭੋਜਨ ਬਣਾਉਣ ਵਾਲੀ ਜਗ੍ਹਾ ਉੱਤੇ ਪਾ ਦਿਓ, ਇਸ ਨਾਲ ਸੜਣ ਦੀ ਬਦਬੂ ਨਹੀਂ ਆਵੇਗੀ।
4. ਸ਼ੂਗਰ ਸੋਪ
ਸੀ-ਫੂਡ ਬਣਾਉਣ ਤੋਂ ਬਾਅਦ ਰਸੋਈ ਅਤੇ ਹੱਥਾਂ ਵਿੱਚੋਂ ਬਦਬੂ ਆਉਣ ਲੱਗਦੀ ਹੈ। ਇਸ ਦੀ ਬਦਬੂ ਦੂਰ ਕਰਨ ਦੇ ਲਈ ਸ਼ੂਗਰ ਸੋਪ ਨਾਲ ਹੱਥ ਧੋਵੋਂ।
5. ਟੋਸਟ
ਰਸੋਈ ਵਿੱਚ ਅਕ ਟੇਸਟ ਖੁੱਲਾ ਰੱਖ ਦਿਓ। ਇਸ ਨਾਲ ਬਦਬੂ ਚਲੀ ਜਾਵੇਗੀ।


Related News