ਗਰਮੀਆਂ ''ਚ ਇਸ ਤਰ੍ਹਾਂ ਨਿਖਾਰੋ ਆਪਣੇ ਚਿਹਰੇ ਦੀ ਰੰਗਤ

03/27/2017 5:08:48 PM

ਨਵੀਂ ਦਿੱਲੀ— ਗਰਮੀ ਦੇ ਮੌਸਮ ''ਚ ਸਭ ਤੋਂ ਜ਼ਿਆਦਾ ਅਸਰ ਚਿਹਰੇ ''ਤੇ ਦਿਖਦਾ ਹੈ। ਤੇਜ਼ ਧੁੱਪ ਕਾਰਨ ਟੈਨਿੰਗ ਦੀ ਸਮੱਸਿਆ ਹੁੰਦੀ ਹੈ। ਜਿਸ ਦੀ ਵਜ੍ਹਾ ਨਾਲ ਚਮੜੀ ਕਾਲੀ ਹੋਣ ਲੱਗਦੀ ਹੈ। ਚਿਹਰਾ ਚਿਪਚਿਪਾ ਰਹਿੰਦਾ ਹੈ ਅਤੇ ਦੇਖਣ ''ਚ ਬਿਲਕੁਲ ਵੀ ਚੰਗਾ ਨਹੀਂ ਲੱਗਦਾ। ਇਸ ਲਈ ਗਰਮੀਆਂ ''ਚ ਚਮੜੀ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਇਸ ਲਈ ਦਿਨ ''ਚ ਘੱਟੋ-ਘੱਟ 8 ਗਿਲਾਸ ਪਾਣੀ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਤਰੀਕਿਆਂ ਨਾਲ ਚਮੜੀ ਦੀ ਦੇਖ-ਰੇਖ ਕੀਤੀ ਜਾ ਸਕਦੀ ਹੈ। 
1. ਚਮੜੀ ਨੂੰ ਧੁੱਪ ਦੀਆਂ ਕਿਰਨਾਂ ਤੋਂ ਬਚਾਉਣ ਦੇ ਲਈ ਚੰਦਨ ਦੇ ਤੇਲ ਦਾ ਇਸਤਿਮਾਲ ਕਰਨਾ ਚਾਹੀਦਾ ਹੈ। ਇਹ ਕਾਫੀ ਠੰਡਾ ਹੁੰਦਾ ਹੈ ਜੋ ਚਮੜੀ ਨੂੰ ਗਰਮੀ ਤੋਂ ਬਚਾਉਂਦਾ ਹੈ
2. ਗੁਲਾਬ ਜਲ ਚਿਹਰੇ ਦੀ ਥਕਾਵਟ ਦੂਰ ਕਰਦਾ ਹੈ। ਇਸ ਨੂੰ ਆਈਸ-ਟਰੇ ''ਚ ਜਮਾ ਕੇ ਕਯੂਬ ਬਣਾ ਲਓ। ਇਸ ਨਾਲ ਚਿਹਰਾ ਅਤੇ ਅੱਖਾ ਤਾਜ਼ਾ ਰਹਿੰਦੀਆਂ ਹਨ। 
3. ਚਿਹਰੇ ਦੀ ਟੈਨਿੰਗ ਨੂੰ ਦੂਰ ਕਰਨ ਦੇ ਲਈ ਇਸ ਨੂੰ ਫੇਸ ਵਾਸ਼ ਨਾਲ ਚੰਗੀ ਤਰ੍ਹਾਂ ਧੋ ਲਓ। ਫਿਰ ਥੋੜ੍ਹੀ ਜਿਹੀ ਚੀਨੀ ਅਤੇ ਨਮਕ ਨੂੰ ਚਿਹਰੇ ''ਤੇ ਲਗਾ ਕੇ ਹਲਕੇ ਹੱਥਾਂ ਨਾਲ ਰਗੜੋ। ਇਹ ਇਕ ਸਕਰਬਰ ਦਾ ਕੰਮ ਕਰਦਾ ਹੈ। 
4. ਤੇਲ ਵਾਲੀ ਚਮੜੀ ਨੂੰ ਠੀਕ ਕਰਨ ਲਈ ਮੁਲਤਾਨੀ ਮਿੱਟੀ ''ਚ ਗੁਲਾਬ ਜਲ ਪਾ ਕੇ ਇਸ ਨੂੰ ਚਿਹਰੇ ''ਤੇ ਲਗਾਓ। ਕੁਝ ਦੇਰ ਬਾਅਦ ਚਿਹਰਾ ਧੋ ਦਿਓ। 
5. ਰੋਜ ਨਹਾਉਂਣ ਤੋਂ ਪਹਿਲਾਂ ਨਿੰਮ ਜਾਂ ਗੁਲਾਬ ਦਾ ਫੇਸਪੈਕ ਲਗਾਓ। ਸੁੱਕਣ ਤੋਂ ਬਾਅਦ ਤਾਜ਼ੇ ਪਾਣੀ ਨਾਲ ਧੋ ਦਿਓ। ਇਸ ਨਾਲ ਟੈਨਿੰਗ ਦੀ ਸਮੱਸਿਆ ਦੂਰ ਹੁੰਦੀ ਹੈ ਅਤੇ ਚਮੜੀ ਗਲੋ ਕਰਦੀ ਹੈ।  
6. ਜ਼ਿਆਦਾ ਦੇਰ ਤੱਕ ਧੁੱਪ ''ਚ ਘੁੰਮਣਾ ਹੋਵੇ ਤਾਂ ਚਿਹਰੇ ''ਤੇ ਚੰਗੀ ਤਰ੍ਹਾਂ ਸਨਸਕਰੀਨ ਲੋਸ਼ਨ ਲਗਾਉਣਾ ਚਾਹੀਦਾ ਹੈ।


Related News