ਬੀਮਾਰੀਆਂ ਨੂੰ ਦੂਰ ਰੱਖਣ ਲਈ ਅਪਣਾਓ ਇਹ ਨੁਸਖਾ

Sunday, Feb 26, 2017 - 10:43 AM (IST)

 ਬੀਮਾਰੀਆਂ ਨੂੰ ਦੂਰ ਰੱਖਣ ਲਈ ਅਪਣਾਓ ਇਹ ਨੁਸਖਾ

ਨਵੀਂ ਦਿੱਲੀ— ਅੱਜ ਕੱਲ ਦਾ ਰਹਿਣ ਸਹਿਣ ਹੀ ਕੁਝ ਅਜਿਹਾ ਹੈ ਕਿ ਹਰ ਦੂਸਰਾ ਵਿਅਕਤੀ ਕਿਸੇ ਨਾ ਕਿਸੇ ਬੀਮਾਰੀ ਨਾਲ ਝੂਜ ਰਿਹਾ ਹੈ  ਜੇਕਰ ਅਸੀਂ ਆਪਣੇ ਭੋਜਨ ''ਚ ਹੀ ਕੁਝ ਅਜਿਹਾ ਖਾ ਲਈਏ ਕੀ ਸਾਡੀ ਰੋਗ- ਪ੍ਰਤੀਰੋਧਕ ਸ਼ੰਮਤਾ ਵੱਧ ਜਾਵੇਗੀ। ਜਿਸ ਨਾਲ ਅਸੀਂ ਕਈ ਵੱਡੀਆਂ ਬੀਮਾਰੀÎਆਂ ਤੋਂ ਆਪਣਾ ਬਚਾ ਕਰ ਸਕਦੇ ਹਾਂ।
ਭਿੱਜੀ ਹੋਈ ਖਸਖਸ ਖਾਣ ਨਾਲ ਸਿਹਤ ਨੂੰ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ। ਰਾਤ ਨੂੰ ਲਗਭਗ 2 ਚਮਚ ਖਸਖਸ ਨੂੰ ਪਾਣੀ ''ਚ ਭਿਓ ਦਿਓ। ਸਵੇਰੇ ਪੀਸ ਕੇ ਦੁੱਧ ''ਚ ਮਿਲਾ ਕੇ ਪੀਓ। ਇਸ ਨਾਲ ਤੁਸੀਂ ਬੀਮਾਰੀਆਂ ਤੋਂ ਬਚ ਸਕਦੇ ਹੋ।
1. ਦਿਲ ਦੀ ਬੀਮਾਰੀ
ਇਸ ''ਚ ਕੋਲੈਸਟਰੌਲ ਬਿਲਕੁਲ ਨਹੀਂ ਹੁੰਦਾ ਜੋ ਦਿਲ ਦੀ ਬੀਮਾਰੀ ਤੋਂ ਬਚਾਉਣ ''ਚ ਮਦਦ ਕਰਦਾ ਹੈ।
2. ਖੂਨ ਦੀ ਕਮੀ
ਖਸਖਸ ''ਚ ਆਇਰਨ ਹੁੰਦਾ ਹੈ ਜੋ ਅਨੀਮਿਆ ਤੋਂ ਬਚਾਉਣ ''ਚ ਮਦਦ ਕਰਦਾ ਹੈ।
3. ਦੰਦ
ਖਸਖਸ ''ਚ ਫਾਸਫੋਰਸ ਹੁੰਦਾ ਹੈ। ਜਿਸ ਨਾਲ ਦੰਦ ਮਜ਼ਬੂਤ ਹੁੰਦੇ ਹਨ। 
4. ਬਲੱਡ ਪ੍ਰੈਸ਼ਰ ਕੰਟਰੋਲ
ਇਸ ''ਚ ਪੋਟੈਸ਼ਿਅਮ ਦੀ ਮਾਤਰਾ ਅਧਿਕ ਹੁੰਦੀ ਹੈ। ਜਿਸ ਨਾਲ ਬੀ.ਪੀ ਕੰਟਰੋਲ ਹੁੰਦਾ ਹੈ।
5. ਕਬਜ਼
ਇਸ ''ਚ ਫਾਇਵਰ ਦੀ ਮਾਤਰਾ ਅਧਿਕ ਹੁੰਦੀ ਹੈ। ਇਸ ਨੂੰ ਖਾਣ ਨਾਲ ਕਬਜ਼ ਦੂਰ ਹੁੰਦੀ ਹੈ।
6. ਚਿਹਰੇ ''ਤੇ ਚਮਕ
ਖਸਖਸ ''ਚ ਐਂਟੀ ਆਕਸੀਡੇਂਟ ਹੁੰਦੇ ਹਨ ਜੋ ਚਮੜੀ ''ਚ ਚਮਕ ਲਿਆਉਂਦੇ ਹਨ।
7. ਪੱਥਰੀ ਤੋਂ ਬਚਾਅ
ਖਸਖਸ ''ਚ ਆਕਜੇਲੇਟਸ ਹੁੰਦੇ ਹਨ ਜੋ ਸਰੀਰ ''ਚ ਕੈਲਸ਼ੀਅਮ ਦੇ ਅਬਜਾਬਸ਼ਨ ਨੂੰ ਰੋਕਦੇ ਹਨ। ਇਹ ਪੱਥਰੀ ਤੋਂ ਬਚਾਉਣ ''ਚ ਮਦਦਗਾਰ ਹਨ।


Related News