ਜਨਤ ਤੋਂ ਘੱਟ ਨਹੀ ਹੈ ਇਹ ਜਗ੍ਹਾ

Sunday, Jan 01, 2017 - 02:50 PM (IST)

ਜਨਤ ਤੋਂ ਘੱਟ ਨਹੀ ਹੈ ਇਹ ਜਗ੍ਹਾ

ਮੁੰਬਈ— ਦਸੰਬਰ ਮਹੀਨੇ ਬਹੁਤ ਠੰਡ ਬਹੁਤ ਹੁੰਦੀ ਹੈ ਅਤੇ ਬੱਚਿਆਂ ਨੂੰ ਛੁੱਟੀਆਂ ਵੀ ਹੁੰਦੀਆਂ ਹਨ। ਇਸ ਲਈ ਲੋਕ ਦਸੰਬਰ ਮਹੀਨੇ ਬਾਹਰ ਘੁੰਮਣ ਜਾਂਦੇ ਹਨ ਅਤੇ ਠੰਡ ਦਾ ਭਰਪੂਰ ਅਨੰਦ ਮਾਣਦੇ ਹਨ। ਜੇਕਰ ਤੁਸੀਂ ਵੀ ਘੁੰਮਣ ਜਾਣ ਬਾਰੇ ਸੋਚ ਰਹੇ ਹੋ ਤਾਂ ਲਾਫਟਨ ਘੁੰਮਣ ਫਿਰ ਲਈ ਇਕ ਵਧੀਆ ਜਗ੍ਹਾ ਹੈ। ਇੱਥੇ ਤੁਸੀਂ ਆਪਣੀਆਂ ਛੁੱਟੀਆਂ ਦਾ ਭਰਪੂਰ ਅਨੰਦ ਮਾਣ ਸਕਦੇ ਹੋ।
ਲਾਫਟਨ ਯੂਰਪ ''ਚ ਸਥਿਤ ਹੈ। ਇਸਨੂੰ ਧਰਤੀ ਦਾ ਦੂਜਾ ਸਵਰਗ ਕਿਹਾ ਜਾਂਦਾ ਹੈ। ਇੱਥੇ ਸੁੰਦਰਤਾ ਹਰ ਕਿਸੇ ਨੂੰ ਆਪਣੇ ਵੱਲ ਅਕਰਸ਼ਿਤ ਕਰਦੀ ਹੈ। ਲਾਫਟਨ ਦੇ ਨਜ਼ਾਰਿਆਂ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਕੋਈ ਕਲਪਨਾ ਹੈ ਪਰ ਇਸ ਤਰ੍ਹਾਂ ਨਹੀਂ ਹੈ। ਲਾਫਟਨ ਦੀ ਸੁੰਦਰਤਾ ਤੁਹਾਡੀ ਕਲਪਨਾ ਤੋਂ ਵੀ ਦੂਰ ਹੈ। ਇਸ ਜਗ੍ਹਾ ''ਤੇ ਜਾਣ ਤੋਂ ਬਾਅਦ ਵਾਪਿਸ ਆਉਂਣ ਨੂੰ ਦਿਲ ਨਹੀਂ ਕਰਦਾ। ਲਾਫਟਨ ''ਚ ਕਈ ਪਾਣੀ ਦੇ ਝਰਨੇ ਹਨ। ਇਸ ਤੋਂ ਇਲਾਵਾ ਕਈ ਦ੍ਰਿਸ਼ ਇਸ ਤਰ੍ਹਾਂ ਦੇ ਹਨ ਜੋ ਸ਼ਾਹਿਦ ਹੀ ਕੀਤੇ ਹੋਰ ਦੇਖਣ ਨੂੰ ਮਿਲਣਗੇ। ਅੱਜ ਅਸੀਂ ਤੁਹਾਨੂੰ ਲਾਫਟਨ ਦੀਆਂ ਕੁਝ ਇਸ ਤਰ੍ਹਾਂ ਦੀਆਂ ਤਸਵੀਰਾਂ ਦਿਖਾਉਂਣ ਜਾ ਰਹੇ ਹਾਂ ਜਿਨ੍ਹਾਂ ਨੂੰ ਦੇਖ ਕੇ ਤਸੀਂ ਲਾਫਟਨ ਜਾਣ ਤੋਂ ਆਪਣੇ ਆਪ ਨੂੰ ਰੋਕ ਨਹੀ ਸਕੋਗੇ।


Related News