ਵਾਲ ਨੂੰ ਸੁਕਾਉਣ ਦਾ ਇਹ ਹੈ ਸਹੀ ਤਰੀਕਾ

01/16/2017 2:41:17 PM

ਜਲੰਧਰ— ਨਹਾਉਂਣ ਤੋਂ ਬਾਅਦ ਵਾਲਾਂ ਨੂੰ ਸਕਾਉਣਾ ਬਹੁਤ ਆਸਾਨ ਕੰਮ ਲੱਗਦਾ ਹੈ ਪਰ ਇਹ ਓਨਾ ਆਸਾਨ ਨਹੀਂ ਹੈ ਕਿਉਂਕਿ ਨਹਾਉਂਣ ਤੋਂ ਬਾਅਦ ਸਾਡੇ ਵਾਲ ਹੋਰ ਜ਼ਿਆਦਾ ਕਮਜ਼ੋਰ ਹੋ ਜਾਂਦੇ ਹਨ। ਜੇਕਰ ਉਨ੍ਹਾਂ ਨੂੰ ਠੀਕ ਤਰ੍ਹਾਂ ਨਾਲ ਨਾ ਸੁਕਾਇਆ ਜਾਵੇ ਤਾਂ 30 ਤੋਂ 40 ਫੀਸਦੀ ਵਾਲ ਝੜ ਜਾਂਦੇ ਹਨ। ਜੇਕਰ ਤੁਸੀਂ ਵਾਲਾਂ ਨੂੰ ਪੂੰਝਦੇ ਹੋ ਤਾਂ ਵਾਲ ਵਿਚਕਾਰੋਂ ਟੁੱਟ ਕੇ ਦੋ ਮੂੰਹੇ ਹੋ ਸਕਦੇ ਹਨ, ਇਸ ਲਈ ਧੋਣ ਤੋਂ ਬਾਅਦ ਆਪਣੇ ਵਾਲਾਂ ਨੂੰ ਸਹੀ ਢੰਗ ਨਾਲ ਸੁਕਾਓ ਤਾਂ ਕਿ ਉਹ ਮਜ਼ਬੂਤ ਅਤੇ ਚਮਕਦਾਰ ਬਣੇ ਰਹਿਣ।

1. ਹੱਥਾਂ ਨਾਲ ਵਾਲਾਂ ਨੂੰ ਨਿਚੋੜੋ
ਵਾਲ ਧੋਣ ਤੋਂ ਬਾਅਦ ਸਭ ਤੋਂ ਪਹਿਲਾਂ ਆਪਣੇ ਹੱਥਾਂ ਨਾਲ ਇਨ੍ਹਾਂ ਨੂੰ ਨਿਚੋੜੋ, ਫਿਰ ਤੌਲੀਏ ਦਾ ਇਸਤੇਮਾਲ ਕਰੋ। ਗਿੱਲੇ ਵਾਲਾਂ ਨੂੰ ਮੋੜੋ ਨਾ ਇਸ ਨਾਲ ਉਹ ਟੁੱਟ ਸਕਦੇ ਹਨ। 
2. ਮੋਟੇ ਤੌਲੀਏ ਦਾ ਇਸਤੇਮਾਲ ਨਾ ਕਰੋ 
ਮੋਟਾ ਤੌਲੀਆ ਵਾਲਾਂ ਲਈ ਬਹੁਤ ਖਰਾਬ ਹੁੰਦਾ ਹੈ, ਇਸ ਨਾਲ ਵਾਲ ਕਮਜ਼ੋਰ ਹੋ ਕੇ ਟੁੱਟਣ ਲੱਗਦੇ ਹਨ। ਵਾਲਾਂ ਨੂੰ ਪੂੰਝਣ ਲਈ ਪਤਲੇ ਤੌਲੀਏ ਦਾ ਜਾਂ ਪੁਰਾਣੀ ਟੀ-ਸ਼ਰਟ ਦਾ ਇਸਤੇਮਾਲ ਕਰੋ ਕਿਉਂਕਿ ਇਹ ਬਹੁਤ ਮੁਲਾਇਮ ਹੁੰਦੇ ਹਨ।
3. ਵਾਲਾਂ ਨੂੰ ਝਟਕੋ
ਗਿੱਲੇ ਵਾਲਾਂ ਨੂੰ ਝਟਕ ਕੇ ਉਨ੍ਹਾਂ ''ਚੋਂ ਪਾਣੀ ਕੱਢੋ। ਫਿਰ ਆਪਣੀਆ ਉਂਗਲੀਆਂ ਨਾਲ ਵਾਲਾਂ ਦੀਆਂ ਜੜ੍ਹਾਂ ਦੀ ਥੋੜ੍ਹੀ ਦੇਰ ਮਸਾਜ ਕਰੋ। ਇਸ ਨਾਲ ਵਾਲਾਂ ਦੀਆਂ ਜੜ੍ਹਾਂ ''ਚ ਖੂਨ ਦਾ ਵਹਾਅ ਤੇਜ ਹੋਵੇਗਾ ਅਤੇ ਵਾਲਾਂ ਦੀ ਗ੍ਰੋਥ ਚੰਗੀ ਤਰ੍ਹਾਂ ਨਾਲ ਹੋਵੇਗੀ।
4. ਹੇਅਰ ਸੀਰਮ ਲਗਾਓ
ਹੇਅਰ ਸੀਰਮ ਲਗਾਉਣ ਨਾਲ ਵਾਲ ਉਪਰ ਤੋਂ ਸੁਰੱਖਿਅਤ ਰਹਿੰਦੇ ਹਨ। ਹੱਥਾਂ ''ਚ ਹਲਕਾ ਜਿਹਾ ਹੇਅਰ ਸੀਰਮ ਲਓ ਅਤੇ ਉਸਨੂੰ ਵਾਲਾਂ ਦੀਆਂ ਜੜ੍ਹਾਂ ਤਕ ਲਗਾਓ।
5. ਬਲੋਅ ਡ੍ਰਾਈ
ਜੇਕਰ ਹੋ ਸਕੇ ਤਾਂ ਬਲੋਅ ਡ੍ਰਾਈ ਕਰਨ ਤੋਂ ਬਚੋ, ਜੇਕਰ ਇਸਨੂੰ ਇਸਤੇਮਾਲ ਵੀ ਕਰ ਰਹੇ ਹੋ ਤਾਂ ਕੋਸ਼ਿਸ਼ ਕਰੋ ਕਿ ਵਾਲ 80 ਫੀਸਦੀ ਤਕ ਸੁੱਕ ਚੁੱਕੇ ਹੋਣ। ਡ੍ਰਾਇਰ ਨੂੰ ਕੂਲੈਕਟ ਮੋਡ ''ਤੇ ਸੈੱਟ ਕਰਕੇ ਇਸਤੇਮਾਲ ਕਰੋ।


Related News