ਇੰਝ ਤਿਆਰ ਕਰੋ ਬਾਜਰੇ ਦੇ ਕਟਲੇਟ, ਜੋ ਸੁਆਦ ਨਾਲ ਭਰਪੂਰ ਹੋਣ ਦੇ ਨਾਲ-ਨਾਲ ਹੈ ਹੈਲਦੀ ਰੈਸਿਪੀ
Thursday, Aug 01, 2024 - 03:29 PM (IST)
ਜਲੰਧਰ- ਬਾਜਰਾ ਖਾਣ ਬਹੁਤ ਹੀ ਪੌਸ਼ਟਿਕ ਮੰਨਿਆ ਜਾਂਦਾ ਹੈ। ਬਾਜਰੇ ਵਿੱਚ ਪ੍ਰੋਟੀਨ, ਚਰਬੀ, ਕਾਰਬੋਹਾਈਡ੍ਰੇਟ, ਕੈਰੋਟੀਨ, ਕੈਲਸ਼ੀਅਮ, ਖਣਿਜ ਤੱਤ, ਰਿਬੋਫਲੇਵਿਨ ਅਤੇ ਵਿਟਾਮਿਨ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਲਈ, ਅੱਜ ਅਸੀਂ ਤੁਹਾਨੂੰ ਬਾਜਰੇ ਦੇ ਕਟਲੇਟ ਬਣਾਉਣ ਦੀ ਵਿਧੀ ਦੱਸਾਂਗੇ, ਬਾਜਰੇ ਤੋਂ ਬਣੀ ਇੱਕ ਸੁਆਦੀ ਅਤੇ ਹੈਲਦੀ ਰੈਸਿਪੀ...
ਸਮੱਗਰੀ
● 250 ਗ੍ਰਾਮ ਬਾਜਰੇ ਦਾ ਆਟਾ
● 4 ਉਬਲੇ ਹੋਏ ਆਲੂ
● 1 ਛੋਟੀ ਕੌਲੀ ਮਟਰ
● 1 ਚਮਚ ਹਰੀ ਮਿਰਚ
● ਅਦਰਕ ਦਾ ਪੇਸਟ
● 1 ਚਮਚ ਬਾਰੀਕ ਕੱਟਿਆ ਹੋਇਆ ਧਨੀਆ
● 1 ਚੱਮਚ ਤਿਲ
● ਸਵਾਦ ਅਨੁਸਾਰ ਨਮਕ
● 3 ਚੱਮਚ ਗਰਮ ਮਸਾਲਾ
● 2 ਚਮਚ ਜੀਰਾ
ਕਟਲੇਟ ਬਣਾਉਣ ਦੀ ਵਿਧੀ
● ਸਭ ਤੋਂ ਪਹਿਲਾਂ ਬਾਜਰੇ ਦੇ ਆਟੇ ਵਿੱਚ ਸਾਰੀਆਂ ਸਬਜ਼ੀਆਂ ਅਤੇ ਮਸਾਲੇ ਮਿਲਾ ਲਓ।
● ਹੁਣ ਇਸ 'ਚ ਨਮਕ ਅਤੇ ਪਾਣੀ ਪਾ ਕੇ ਆਟੇ ਨੂੰ ਚੰਗੀ ਤਰ੍ਹਾਂ ਨਾਲ ਗੁੰਨ ਲਓ।
● ਗੁੰਨੇ ਹੋਏ ਆਟੇ ਨੂੰ ਥੋੜ੍ਹੀ ਦੇਰ ਲਈ ਰੱਖੋ।
● ਹੁਣ ਆਟੇ ਦੀਆਂ ਛੋਟੀਆਂ-ਛੋਟੀਆਂ ਗੇਂਦਾਂ ਨੂੰ ਕੱਟ ਕੇ ਕਟਲੇਟ ਦਾ ਆਕਾਰ ਦਿਓ।
● ਇਕ ਪੈਨ ਵਿੱਚ ਗਰਮ ਤੇਲ ਪਾਓ
● ਬਾਜਰੇ ਦੇ ਕਟਲੇਟਸ ਨੂੰ ਇਕ-ਇਕ ਕਰਕੇ ਪੈਨ ਵਿੱਚ ਪਾ ਕੇ ਫ੍ਰਾਈ ਕਰੋ।
● ਜਦੋਂ ਕਟਲੇਟਸ ਦਾ ਰੰਗ ਗੂੜਾ ਲਾਲ ਹੋਣ ਲੱਗੇ ਤਾਂ ਉਨ੍ਹਾਂ ਨੂੰ ਕੜਾਹੀ 'ਚੋਂ ਕੱਢ ਲਓ।
● ਤੁਹਾਡਾ ਬਾਜਰਾ ਕਟਲੇਟ ਤਿਆਰ ਹੈ। ਤੁਸੀਂ ਇਸ ਨੂੰ ਹਰੇ ਧਨੀਏ ਦੀ ਚਟਨੀ ਨਾਲ ਗਰਮਾ-ਗਰਮ ਖਾ ਸਕਦੇ ਹੋ।
ਬਾਜਰਾ ਖਾਣ ਦੇ ਫਾਇਦੇ
● ਬਾਜਰਾ ਊਰਜਾ ਦਾ ਬਹੁਤ ਵਧੀਆ ਸਰੋਤ ਹੈ। ਇਸ ਤੋਂ ਇਲਾਵਾ ਇਹ ਭਾਰ ਘਟਾਉਣ 'ਚ ਵੀ ਮਦਦ ਕਰਦਾ ਹੈ।
● ਬਾਜਰੇ ਦੇ ਸੇਵਨ ਨਾਲ ਜਲਦੀ ਭੁੱਖ ਨਹੀਂ ਲੱਗਦੀ, ਇਸ ਨਾਲ ਭਾਰ ਕੰਟਰੋਲ ਕਰਨ 'ਚ ਵੀ ਮਦਦ ਮਿਲਦੀ ਹੈ।
● ਬਾਜਰਾ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਦਾ ਚੰਗਾ ਸਰੋਤ ਹੈ, ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ।
● ਇਹ ਸ਼ੂਗਰ ਦੇ ਮਰੀਜ਼ਾਂ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ।
● ਬਾਜਰਾ ਸਰੀਰ ਵਿੱਚ ਮੌਜੂਦ ਕੋਲੈਸਟ੍ਰੋਲ ਦੇ ਪੱਧਰ ਨੂੰ ਵੀ ਘਟਾਉਂਦਾ ਹੈ, ਜਿਸ ਨਾਲ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ।
● ਬਾਜਰੇ 'ਚ ਭਰਪੂਰ ਮਾਤਰਾ 'ਚ ਫਾਈਬਰ ਪਾਏ ਜਾਂਦੇ ਹਨ, ਜੋ ਸਰੀਰ ਦੀ ਪਾਚਨ ਕਿਰਿਆ ਨੂੰ ਠੀਕ ਰੱਖਣ 'ਚ ਮਦਦ ਕਰਦੇ ਹਨ।
● ਬਾਜਰੇ ਦੇ ਸੇਵਨ ਨਾਲ ਕਬਜ਼ ਦੀ ਸਮੱਸਿਆ ਨਹੀਂ ਹੁੰਦੀ।