ਬਹੁਤ ਕੰਮ ਆਉਂਦੇ ਹਨ ਇਹ ਛੋਟੇ-ਛੋਟੇ ਨੁਸਖੇ
Tuesday, Feb 21, 2017 - 12:00 PM (IST)

ਜਲੰਧਰ— ਕਿਹਾ ਜਾਂਦਾ ਹੈ ਕਿ ਜੇਕਰ ਕਿਸੇ ਦੇ ਘਰ ਦੀ ਸਾਫ- ਸਫਾਈ ਦੇਖਣੀ ਹੋਵੇ ਤਾਂ ਸਾਰਾ ਘਰ ਘੁੰਮਣ ਦੀ ਜ਼ਰੂਰਤ ਨਹੀਂ ਹੁੰਦੀ। ਰਸੋਈ ਦੇਖ ਕੇ ਹੀ ਉਸ ਘਰ ਦੇ ਬਾਰੇ ਸਭ ਕੁਝ ਪਤਾ ਚੱਲ ਜਾਂਦਾ ਹੈ। ਰਸੋਈ ਤੋਂ ਹੀ ਘਰ ਦੇ ਮੈਂਬਰਾ ਦੀ ਸਿਹਤ ਜੁੜੀ ਹੁੰਦੀ ਹੈ। ਔਰਤਾਂ ਨੂੰ ਤਾਂ ਘਰ ਦੇ ਕੰਮਾਂ ਤੋਂ ਇਲਾਵਾ ਹੋਰ ਕਈ ਕੰਮਾਂ ਵੱਲ ਵੀ ਧਿਆਨ ਦੇਣਾ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਕੁੱਝ ਖਾਸ ਸੁਝਾਅ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਨੂੰ ਘਰ ਦੇ ਕੰਮਾਂ ''ਚ ਬਹੁਤ ਆਸਾਨੀ ਹੋਵੇਗੀ।
1. ਜੇਕਰ ਰਸੋਈ ''ਚ ਤੇਲ ਜਾਂ ਘਿਓ ਡੁੱਲ ਜਾਵੇ ਤਾਂ ਇਸ ਉੱਪਰ ਬਲੀਚ ਦਾ ਪਾਊਡਰ ਪਾ ਦਿਓ। ਇਸ ਨੂੰ ਬੁਰਸ਼ ਦੇ ਨਾਲ ਹਲਕੇ ਹੱਥਾਂ ਦੇ ਨਾਲ ਰਗੜ ਕੇ ਸਾਫ ਕਰ ਦਿਓ। ਫਰਸ਼ ਚਮਕ ਜਾਵੇਗਾ ''ਤੇ ਚਿਕਨਾਈ ਖਤਮ ਹੋ ਜਾਏਗੀ।
2. ਨਊਡਲਸ, ਮੈਕਰੋਨੀ ਜਾਂ ਪਾਸਤਾ ਉਬਾਲਣ ਦੇ ਬਾਅਦ ਇਨ੍ਹਾਂ ਨੂੰ ਠੰਡੇ ਪਾਣੀ ''ਚ ਪਾ ਕੇ ਧੋਵੋ। ਇਸ ਨਾਲ ਇਹ ਚਿੱਪਕਣਗੇ ਨਹੀਂ।
3. ਮਿਕਸਰ ਦੇ ਬਲੇਡ ਤੇਜ਼ ਕਰਨ ਦੇ ਲਈ ਮਹੀਨੇ ''ਚ 1 ਬਾਰ ਨਮਕ ਪਾ ਕੇ ਚਲਾਓ। ਬਲੇਡ ਤੇਜ਼ ਹੋ ਜਾਵੇਗਾ।
4. ਰਸੋਈ ''ਚ ਖੰਡ ਦੇ ਡੱਬੇ ਤੇ ਜੇਕਰ ਕੀੜੀਆਂ ਆ ਗਈਆਂ ਹਨ ਤਾਂ ਡੱਬੇ ''ਚ 6-7 ਲੌਂਗ ਪਾ ਦਿਓ। ਇਸ ਨਾਲ ਦੁਬਾਰਾ ਕੀੜੀਆਂ ਨਹੀਂ ਆਉਣਗੀਆਂ
5. ਜੇਕਰ ਕੇਕ ਬਣਾ ਰਹੇ ਹੋ ਤਾਂ 1 ਚਮਚ ਖੰਡ ਨੂੰ ਭੂਰਾ ਹੋਣ ਤੱਕ ਪਕਾਓ ''ਤੇ ਇਸ ਨੂੰ ਕੇਕ ਦੇ ਮਿਸ਼ਰਣ ''ਚ ਮਿਕਸ ਕਰ ਦਿਓ। ਇਸ ਨਾਲ ਕੇਕ ਦੇ ਰੰਗ ਬਹੁਤ ਸੋਹਣਾ ਆਵੇਗਾ।
6. ਨਿੰਬੂ ਪਏ-ਪਏ ਸੁੱਕ ਗਏ ਹਨ ਤਾਂ ਇਸ ਨੂੰ ਇਸਤੇਮਾਲ ਕਰਨ ਤੋਂ ਪਹਿਲਾ 5 ਮਿੰਟਾਂ ਦੇ ਲਈ ਗਰਮ ਪਾਣੀ ''ਚ ਪਿਓ ਕੇ ਰੱਖੋ।
7. ਫਰਸ਼ ਜੇਕਰ ਗੰਦਾ ਲੱਗ ਰਿਹਾ ਹੋਵੇ ਤਾਂ ਪਾਣੀ ''ਚ 1 ਕੱਪ ਸਫੇਦ ਸਿਰਕਾ ਪਾ ਕੇ ਸਾਫ ਕਰਨ ਨਾਲ ਫਰਸ਼ ਚਮਕ ਜਾਵੇਗਾ।
8. ਦਾਲ ਬਣਾਉਂਦੇ ਸਮੇਂ ਇਸ ''ਚ 1 ਚੁੱਟਕੀ ਹਲਦੀ ''ਤੇ 2 ਬੂੰਦਾ ਬਦਾਮ ਦੇ ਤੇਲ ਦੀਆਂ ਪਾ ਦਿਓ। ਇਸ ਨਾਲ ਦਾਲ ਬਹੁਤ ਸੁਆਦ ਬਣੇਗੀ।
9. ਮਿਰਚਾਂ ਦੇ ਡੱਬੇ ''ਚ ਥੋੜੀ ਜਿਹੀ ਹਿੰਗ ਪਾ ਦਿਓ। ਇਸ ਨਾਲ ਮਿਰਚ ਜਲਦੀ ਖਰਾਬ ਨਹੀਂ ਹੋਵੇਗੀ।