ਘਰ ਦੀਆਂ ਇਨ੍ਹਾਂ ਚੀਜ਼ਾਂ ਨੂੰ ਵੀ ਕਰੋ ਰੋਜ਼ਾਨਾ ਸਾਫ
Saturday, Apr 01, 2017 - 02:48 PM (IST)

ਜਲੰਧਰ— ਚੰਗੀ ਸਿਹਤ ਦੇ ਲਈ ਘਰ ਨੂੰ ਸਾਫ ਰੱਖਣਾ ਬਹੁਤ ਜ਼ਰੂਰੀ ਹੈ। ਕੁਝ ਲੋਕਾਂ ਦੇ ਘਰਾਂ ''ਚ ਸਫਾਈ ਦੇ ਲਈ ਨੋਕਰਾਣੀ ਹੁੰਦੀ ਹੈ ਅਤੇ ਕੁਝ ਆਪ ਹੀ ਘਰ ਨੂੰ ਸਾਫ ਕਰਦੇ ਹਨ। ਰੋਜ਼ਾਨਾ ਜ਼ਰੂਰਤ ਦੇ ਹਿਸਾਬ ਨਾਲ ਘਰ ਦੀ ਸਫਾਈ ਹੁੰਦੀ ਹੈ। ਕਈ ਵਾਰ ਕੁਝ ਚੀਜ਼ਾਂ ਰਹਿ ਜਾਂਦੀਆਂ ਹਨ, ਜਿਨ੍ਹਾਂ ਦੀ ਰੋਜ਼ ਸਫਾਈ ਨਹੀਂ ਹੋ ਪਾਂਦੀ। ਇਹ ਦੇਖਣ ਨੂੰ ਤਾਂ ਕਾਫੀ ਸਾਫ ਲੱਗਦੀਆਂ ਹਨ ਪਰ ਇਨ੍ਹਾਂ ਦੇ ਅੰਦਰ ਕਾਫੀ ਗੰਦਗੀ ਹੁੰਦੀ ਹੈ ਆਓ ਦੇਖਦੇ ਹਾਂ ਘਰ ਦੀਆਂ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਰੋਜ਼ਾਨਾ ਸਾਫ ਕਰਨਾ ਚਾਹੀਦਾ ਹੈ।
1. ਮੁੱਖ ਦੁਆਰ
ਲੋਕ ਘਰਾਂ ਦੀ ਸਫਾਈ ਤਾਂ ਰੋਜ਼ ਕਰਦੇ ਹਨ ਪਰ ਗੇਟ ਨੂੰ ਸਾਫ ਨਹੀਂ ਕਰਦੇ। ਘਰ ਦੇ ਮੁੱਖ ਦੁਆਰ ਨੂੰ ਰੋਜ਼ਾਨਾ ਸਾਫ ਕਰਨਾ ਚਾਹੀਦਾ ਹੈ। ਇਸ ਨਾਲ ਘਰ ''ਚ ਇਨਫੈਕਸ਼ਨ ਦਾ ਖਤਰਾ ਘੱਟ ਹੁੰਦਾ ਹੈ।
2. ਡਿਸ਼ ਤੌਲੀਏ ਨੂੰ ਸਾਫ ਕਰਨਾ
ਰਸੋਈ ''ਚ ਇਸਤੇਮਾਲ ਹੋਣ ਵਾਲੇ ਤੌਲੀਏ ਨੂੰ ਵੀ ਰੋਜ਼ ਧੋਣਾ ਚਾਹੀਦਾ ਹੈ। ਇਹ ਬਰਤਨ ਸਾਫ ਕਰਨ ਦਾ ਕੰਮ ਕਰਦਾ ਹੈ ਇਸ ਲਈ ਜੇ ਇਹ ਕੱਪੜਾ ਗੰਦਾ ਹੋਵੇਗਾ ਤਾਂ ਬੀਮਾਰੀਆਂ ਫੈਲਣ ਦਾ ਡਰ ਰਹਿੰਦਾ ਹੈ।
3. ਰਸੋਈ ਅਤੇ ਬਾਥਰੂਮ ਦਾ ਫਰਸ਼
ਘਰ ਦਾ ਬਾਥਰੂਮ ਅਤੇ ਰਸੋਈ ਅਜਿਹੀ ਥਾਂ ਹੁੰਦੀ ਹੈ ਜਿੱਥੇ ਸਭ ਤੋਂ ਜ਼ਿਆਦਾ ਗੰਦਗੀ ਫੈਲਦੀ ਹੈ। ਇਸ ਲਈ ਬੈਕਟੀਰੀਆਂ ਸਾਫ ਕਰਨ ਵਾਲੇ ਸਾਬਣ ਨਾਲ ਰਸੋਈ ਨੂੰ ਸਾਫ ਕਰੋ।
4. ਰੀਮੋਟ
ਰੀਮੋਟ ਸਾਫ ਕਰਨ ਦਾ ਕੰਮ ਕੋਈ ਵੀ ਨਹੀਂ ਕਰਦਾ ਜਦਕਿ ਸਾਰਿਆਂ ਨਾਲੋਂ ਜ਼ਿਆਦਾ ਬੈਕਟੀਰੀਆ ਇਸੇ ''ਚ ਹੁੰਦਾ ਹੈ ਖਾਣਾ ਖਾਂਦੇ ਹੋਏ ਜਦੋਂ ਗੰਦੇ ਹੱਥਾਂ ਨਾਲ ਰੀਮੋਟ ਦੀ ਵਰਤੋ ਕਰਦੇ ਹਾਂ ਤਾਂ ਬੈਕਟੀਰੀਆ ਇਸ ''ਚ ਆ ਜਾਂਦੇ ਹਨ। ਜਿਸ ਨਾਲ ਇੰਨਫੈਕਸ਼ਨ ਹੋ ਸਕਦੀ ਹੈ।
5. ਪਰਸ ਦਾ ਹੈਂਡਲ
ਔਰਤਾਂ ਨੂੰ ਆਪਣੇ ਪਰਸ ਦਾ ਹੈਂਡਲ ਰੋਜ਼ ਸਾਫ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਪਰਸ ਦਾ ਇਸਤੇਮਾਲ ਕਰਨ ਤੋਂ ਬਾਅਦ ਇਸ ਦਾ ਨਿਚਲਾ ਹਿੱਸਾ ਵੀ ਚੰਗੀ ਤਰ੍ਹਾਂ ਸਾਫ ਕਰੋ ਕਿਉਂਕਿ ਕਈ ਵਾਰ ਕੰਮ ਦੀ ਥਾਂ ''ਤੇ ਬੈਗ ਨੂੰ ਜ਼ਮੀਨ ''ਤੇ ਰੱਖ ਦਿੱਤਾ ਜਾਂਦਾ ਹੈ। ਜਿਸ ਨਾਲ ਸਾਰੀ ਮਿੱਟੀ ਅਤੇ ਬੈਕਟੀਰੀਆ ਇਸ ''ਤੇ ਲੱਗ ਜਾਂਦੇ ਹਨ।