ਘਰ ਵਿਚ ਮੌਜੂਦ ਇਹ ਚੀਜ਼ਾਂ ਲੈ ਕੇ ਆਉਂਦੀਆਂ ਹਨ ਫੁੱਟੀ ਕਿਸਮਤ

07/26/2017 12:28:20 PM

ਨਵੀਂ ਦਿੱਲੀ— ਘਰ ਵਿਚ ਮੌਜੂਦ ਇਹ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਨਾਲ ਨੇਗੇਟਿਵ ਐਨਰਜ਼ੀ ਅਤੇ ਪੋਜੀਟਿਵ ਐਨਰਜੀ ਆਉਂਦੀ ਹੈ। ਇਸੇ ਤਰ੍ਹਾਂ ਕਈ ਵਾਰ ਘਰ ਦੇ ਕਿਸੇ ਕੋਨੇ ਵਿਚ ਕੋਈ ਪੰਛੀ ਆਪਣਾ ਘਰ ਬਣਾ ਲੈਂਦਾ ਹੈ, ਜੋ ਘਰ ਵਿਚ ਨਕਰਾਤਮਕ ਐਨਰਜੀ ਲਿਆਉਂਦੇ ਹਨ, ਜਿਸ ਵਜ੍ਹਾ ਨਾਲ ਘਰ ਵਿਚ ਸ਼ਾਂਤੀ ਅਤੇ ਪੈਸਿਆਂ ਦੀ ਕਮੀ ਹੋਣ ਲਗਦੀ ਹੈ। ਤੁਸੀਂ ਜੇ ਆਪਣੇ ਘਰ ਵਿਚ ਸ਼ਾਂਤੀ ਅਤੇ ਤਰੱਕੀ ਚਾਹੁੰਦੇ ਹੋ ਤਾਂ ਆਪਣੇ ਘਰ ਵਿਚ ਮੌਜੂਦ ਇਨ੍ਹਾਂ ਚੀਜ਼ਾਂ ਨੂੰ ਤੁਰੰਤ ਹਟਾ ਦਿਓ।
1. ਕਬੂਤਰ ਦਾ ਆਲ੍ਹਣਾ

ਜਿਸ ਘਰ ਵਿਚ ਕਬੂਤਰ ਦਾ ਆਲ੍ਹਣਾ ਹੋਵੇ, ਉੱਥੇ ਕਦੇਂ ਖੁਸ਼ੀ ਨਹੀਂ ਰਹਿੰਦੀ। ਗਰੀਬੀ ਘਰ ਵਿਚ ਆਪਣਾ ਬਸੇਰਾ ਬਣਾ ਕੇ ਬੈਠ ਜਾਂਦੀ ਹੈ, ਜੇ ਤੁਸੀਂ ਗਰੀਬੀ ਤੋਂ ਦੂਰ ਰਹਿਣਾ ਚਾਹੁੰਦੇ ਹੋ ਤਾਂ ਤੁਰੰਤ ਘਰ ਵਿਚ ਬਣੇ ਕਬੂਤਰ ਦੇ ਆਲ੍ਹਣੇ ਨੂੰ ਕੱਢ ਕੇ ਬਾਹਰ ਸੁੱਟ ਦਿਓ।
2. ਮਧੂਮੱਖੀਆਂ ਦਾ ਛੱਤਾ
ਮਧੂਮੱਖੀਆਂ ਦਾ ਛੱਤਾ ਤੁਹਾਡੀ ਖਰਾਬ ਕਿਸਮਤ ਅਤੇ ਘਰ ਵਿਚ ਗਰੀਬੀ ਲੈ ਕੇ ਆਉਂਦਾ ਹੈ, ਜੇ ਤੁਹਾਡੇ ਘਰ ਜਾਂ ਬਗੀਚੇ ਵਿਚ ਛੱਤਾ ਲੱਗਿਆ ਹੋਇਆ ਹੈ ਤਾਂ ਅੱਜ ਹੀ ਇਸ ਨੂੰ ਹਟਵਾਓ।
3. ਮਕੜੀ ਦਾ ਜਾਲ
ਮਕੜੀ ਦਾ ਜਾਲ ਘਰ ਦੇ ਕਿਸੇ ਕੋਨੇ ਵਿਚ ਆਮ ਦੇਖਣ ਨੂੰ ਮਿਲਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਕਿਸਮਤ ਨੂੰ ਪ੍ਰਭਾਵਿਤ ਕਰਦਾ ਹੈ। ਬਹਿਤਰ ਹੋਵੇਗਾ ਕਿ ਘਰ ਵਿਚ ਮਕੜੀ ਦੇ ਜਾਲ ਨੂੰ ਹਟਾ ਦਿਓ।
4. ਟੁੱਟਿਆਂ ਹੋਇਆ ਸ਼ੀਸ਼ਾ
ਟੁੱਟਿਆਂ ਹੋਇਆ ਸ਼ੀਸ਼ਾ ਆਪਣੇ ਵੱਲ ਮਾੜੀ ਸ਼ਕਤੀਆਂ ਨੂੰ ਵੀ ਆਕਰਸ਼ਤ ਕਰਦਾ ਹੈ ਅਤੇ ਆਪਣੇ ਵਲ ਗਰੀਬੀ ਨੂੰ ਵੀ ਖੀਚਦਾ ਹੈ ਇਸ ਲਈ ਘਰ ਵਿਚ ਕੋਈ ਟੁੱਟਿਆਂ ਹੋਇਆ ਸ਼ੀਸ਼ਾ ਨਾ ਰੱਖੋ।
5. ਕੰਧਾਂ ਵਿਚ ਤਰੇੜਾਂ
ਜੇ ਤੁਹਾਡੇ ਘਰ ਦੀ ਕਿਸੇ ਕੰਧ 'ਤੇ ਤਰੇੜਾਂ ਹਨ ਤਾਂ ਇਨ੍ਹਾਂ ਨੂੰ ਤੁਰੰਤ ਠੀਕ ਕਰਵਾਓ। ਇਹ ਨਾ ਸਿਰਫ ਮਾੜੀ ਲੱਗਦੀ ਹੈ ਸਗੋਂ ਇਹ ਆਪਣੇ ਨਾਲ ਮਾੜੀ ਕਿਸਮਤ ਅਤੇ ਗਰੀਬੀ ਨੂੰ ਲੈ ਕੇ ਆਉਂਦੀ ਹੈ। 

 


Related News