ਸੂਰਜ ਦੀ ਗਰਮੀ ਤੋਂ ਬਚਾਏ ਰੱਖਣਗੇ ਇਹ ਸੂਪਰਫੂਡਸ

Friday, Apr 14, 2017 - 05:06 PM (IST)

ਨਵੀਂ ਦਿੱਲੀ— ਗਰਮੀਆਂ ''ਚ ਧੁੱਪ ਦੇ ਕਾਰਨ ਚਮੜੀ ਦੀਆਂ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ। ਸੂਰਜ ਦੀ ਗਰਮੀ ਨਾਲ ਚਿਹਰੇ ਦੀ ਨਾਜੂਕ ਚਮੜੀ ਝੁਲਸ ਜਾਂਦੀ ਹੈ। ਇਸ ਗਰਮੀਆਂ ਸੂਰਜ ਦੀ ਗਰਮੀ ਤੋਂ ਬਚਣ ਲਈ ਆਪਣੇ ਭੋਜਨ ''ਚ ਕੁਝ ਚੀਜ਼ਾਂ ਸ਼ਾਮਲ ਕਰੋ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਅਹਾਰ ਬਾਰੇ ਦੱਸਣ ਜਾ ਰਹੇ ਜਿਨ੍ਹਾਂ ਦੇ ਸੇਵਨ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
1. ਗ੍ਰੀਨ ਟੀ
ਸੂਰਜ ਦੀ ਗਰਮੀ ਤੋਂ ਬਚਣ ਲਈ ਗ੍ਰੀਨ ਟੀ ਬਹੁਤ ਫਾਇਦੇਮੰਦ ਹੈ। ਇਸ ''ਚ ਮੋਜੂਦ ਐਂਟੀਆਕਸੀਡੇਂਟ ਗੁਣ ਚਮੜੀ ਨੂੰ ਸੂਰਜ ਦੀ ਅਲਟਰਾ ਵਾਇਲੈਂਟ ਕਿਰਨਾਂ ਤੋਂ ਬਚਾਉਂਦੇ ਹਨ। ਇਸ ਲਈ ਗਰਮੀ ''ਚ ਰੋਜ਼ ਗ੍ਰੀਨ ਟੀ ਪੀਓ। ਇਸ ਤੋਂ ਇਲਾਵਾ ਤੁਸੀਂ ਇਸ ਨੂੰ ਚਿਹਰੇ ''ਤੇ ਵੀ ਲਗਾ ਸਕਦੇ ਹੋ। 
2. ਟਮਾਟਰ
ਟਮਾਟਰ ਦੀ ਵਰਤੋ ਨਾਲ ਚਮੜੀ ਅਲਟਰਾਵਾਇਲੈਂਟ ਕਿਰਨਾਂ ਦੇ ਪ੍ਰਭਾਅ ਤੋਂ ਦੂਰ ਰਹਿੰਦੀ ਹੈ। ਇਸ ''ਚ ਮੋਜੂਦ ਗੁਣ ਚਮੜੀ ਨੂੰ ਧੁੱਪ ''ਤੋ ਬਚਾਉਂਦੇ ਹਨ।
3. ਜ਼ਿਆਦਾ ਪਾਣੀ ਪੀਓ
ਜੇ ਤੁਸੀਂ ਸੂਰਜ ਦੀ ਗਰਮੀ ਤੋਂ ਬਚਣਾ ਚਾਹੁੰਦੇ ਹੋ ਤਾਂ ਖੂਬ ਪਾਣੀ ਪਿਓ। ਪਾਣੀ ਪੀਣ ਨਾਲ ਚਮੜੀ ਹਾਇਡ੍ਰੇਟ ਰਹਿੰਦੀ ਹੈ ਅਤੇ ਕਈ ਸਮੱਸਿਆਵਾਂ ਦੂਰ ਰਹਿੰਦੀਆਂ ਹਨ। 
4. ਠੰਡਾ ਦੁੱਧ 
ਦੁੱਧ ''ਚ ਲੈਕਟੋਪੈਲਿਓ ਨਾਂ ਦਾ ਤੱਤ ਹੁੰਦਾ ਹੈ ਜੋ ਚਮੜੀ ਦੇ ਡੇਡ ਸੈੱਲਸ ਨੂੰ ਦੂਰ ਕਰਦਾ ਹੈ। ਇਸ ਲਈ ਠੰਡੇ ਦੁੱਧ ਨੂੰ ਕਾਟਨ ਦੀ ਮਦਦ ਨਾਲ ਚਿਹਰੇ ''ਤੇ ਲਗਾਓ ਅਤੇ ਕੁਝ ਦੇਰ ਬਾਅਦ ਚਿਹਰਾ ਧੋ ਲਓ।


Related News