ਇਨ੍ਹਾਂ ਲੋਕਾਂ ਨੂੰ ਹੁੰਦਾ ਹੈ ਟਾਈਪ 2 ਡਾਇਬਟੀਜ਼ ਦਾ ਖਤਰਾ ਜ਼ਿਆਦਾ

Sunday, Sep 15, 2019 - 04:01 PM (IST)

ਇਨ੍ਹਾਂ ਲੋਕਾਂ ਨੂੰ ਹੁੰਦਾ ਹੈ ਟਾਈਪ 2 ਡਾਇਬਟੀਜ਼ ਦਾ ਖਤਰਾ ਜ਼ਿਆਦਾ

ਨਵੀਂ ਦਿੱਲੀ(ਬਿਊਰੋ)- ਜਿਨ੍ਹਾਂ ਲੋਕਾਂ ਦੀ ਹਾਈਟ ਯਾਨੀ ਲੰਬਾਈ ਐਵਰੇਜ ਨਾਲੋਂ ਘੱਟ ਹੁੰਦੀ ਹੈ, ਉਨ੍ਹਾਂ ਨੂੰ ਉਂਝ ਹੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਬਹੁਤ ਤਰ੍ਹਾਂ ਦੀਆਂ ਗੱਲਾਂ ਵੀ ਸੁਣਨੀਆਂ ਪੈਂਦੀਆਂ ਹਨ। ਇਨ੍ਹਾਂ ਸਭ ਦੇ ਵਿਚਾਲੇ ਘੱਟ ਹਾਈਟ ਵਾਲਿਆਂ ਲਈ ਸਿਹਤ ਨਾਲ ਜੁੜੀ ਇਕ ਸਮੱਸਿਆ ਸਾਹਮਣੇ ਆ ਗਈ ਹੈ। ਇਕ ਨਵੀਂ ਸਟੱਡੀ ’ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਲੰਬੇ ਲੋਕਾਂ ਦੇ ਮੁਕਾਬਲੇ ਘੱਟ ਹਾਈਟ ਵਾਲਿਆਂ ਨੂੰ ਟਾਈਪ 2 ਡਾਇਬਟੀਜ਼ ਦਾ ਖਤਰਾ ਵਧ ਹੁੰਦਾ ਹੈ। ਸਟੱਡੀ ਦੀ ਮੰਨੀਏ ਤਾਂ ਹਾਈਟ ’ਚ ਔਸਤਨ ਹਰ 10 ਸੈਂਟੀਮੀਟਰ ਦਾ ਵਾਧਾ ਡਾਇਬਟੀਜ਼ ਦੇ ਖਤਰੇ ਨੂੰ 30 ਫੀਸਦੀ ਤਕ ਘੱਟ ਕਰ ਦਿੰਦਾ ਹੈ। ਮਰਦਾਂ ਦੀ ਹਾਈਟ ’ਚ ਔਸਤਨ ਹਰ 10 ਸੈਂਟੀਮੀਟਰ ਦਾ ਵਾਧਾ ਹੋਣ ’ਤੇ ਡਾਇਬਟੀਜ਼ ਦਾ ਖਤਰਾ 41 ਫੀਸਦੀ ਘੱਟ ਹੋ ਜਾਂਦਾ ਹੈ ਜਦਕਿ ਔਰਤਾਂ ’ਚ ਹਰ 10 ਸੈਂਟੀਮੀਟਰ ਲੰਬਾਈ ਵਧਣ ’ਤੇ ਡਾਇਬਟੀਜ਼ ਦਾ ਖਤਰਾ 33 ਫੀਸਦੀ ਘੱਟ ਹੋ ਜਾਂਦਾ ਹੈ। ਇਸ ਦਾ ਮਤਲਬ ਇਹ ਹੈ ਕਿ ਔਸਤਨ ਅਮਰੀਕੀ ਮਰਦ, ਜਿਨ੍ਹਾਂ ਦੀ ਹਾਈਟ 17.1 ਸੈਂਟੀਮੀਟਰ ਹੁੰਦੀ ਹੈ, ਵਿਚ ਡਾਇਬਟੀਜ਼ ਹੋਣ ਦਾ ਖਤਰਾ ਭਾਰਤੀ ਮਰਦਾਂ ਦੇ ਮੁਕਾਬਲੇ ’ਚ 50 ਫੀਸਦੀ ਘੱਟ ਹੁੰਦਾ ਹੈ, ਕਿਉਂਕਿ ਭਾਰਤੀ ਮਰਦਾਂ ਦੀ ਔਸਤਨ ਹਾਈਟ 164.9 ਸੈਂਟੀਮੀਟਰ ਹੁੰਦੀ ਹੈ।

ਕੀ ਹੈ ਟਾਈਪ 2 ਡਾਇਬਟੀਜ਼

ਟਾਈਪ 1 ਡਾਇਬਟੀਜ਼ ਜਨਮਜਾਤ ਸਥਿਤੀ ਹੈ, ਜਿਸ ਵਿਚ ਸਰੀਰ ਇੰਸੁਲਿਨ ਬਿਲਕੁੱਲ ਨਹੀਂ ਬਣਾ ਪਾਉਂਦਾ ਅਤੇ ਦੁਨੀਆਭਰ ’ਚ ਪਾਏ ਜਾਣ ਵਾਲੇ ਡਾਇਬਟੀਜ਼ ਕੇਸਾਂ ਦੇ ਸਿਰਫ 10 ਫੀਸਦੀ ਮਾਮਲੇ ਹੀ ਟਾਈਪ 1 ਡਾਇਬਟੀਜ਼ ਦੇ ਹੁੰਦੇ ਹਨ। ਉਥੇ ਟਾਈਪ 2 ਡਾਇਬਟੀਜ਼ ’ਚ ਸਰੀਰ ਇੰਸੁਲਿਨ ਤਾਂ ਬਣਾਉਂਦਾ ਹੈ ਪਰ ਲੋੜ ਤੋਂ ਘੱਟ, ਜਿਸ ਕਾਰਨ ਸਰੀਰ ਗਲੂਕੋਜ਼ ਦਾ ਆਬਜ਼ਰਵੇਸ਼ਨ ਨਹੀਂ ਕਰ ਪਾਉਂਦਾ ਅਤੇ ਗਲੂਕੋਜ਼ ਖੂਨ ’ਚ ਹੀ ਮੌਜੂਦ ਰਹਿੰਦਾ ਹੈ। ਇਸ ਨਾਲ ਮੋਟਾਪਾ, ਅੰਨ੍ਹਾਪਣ, ਕਿਡਨੀ ਡੈਮੇਜ, ਹਾਰਟ ਡਿਜ਼ੀਜ਼, ਸਟ੍ਰੋਕ ਅਤੇ ਅੰਗਾਂ ਨੂੰ ਨੁਕਸਾਨ ਵਰਗੀਆਂ ਮੁਸ਼ਕਲਾਂ ਹੋ ਸਕਦੀਆਂ ਹਨ।

ਲੰਮੇ ਪੈਰ ਵਾਲਿਆਂ ਨੂੰ ਡਾਇਬਟੀਜ਼ ਦਾ ਖਤਰਾ ਘੱਟ

ਮੈਡੀਕਲ ਜਨਰਲ ਡਾਇਬੀਟੋਲਾਜਿਆ ਦੀ ਮੰਨੀਏ ਤਾਂ ਜੇਕਰ ਤੁਹਾਡੇ ਪੈਰ ਲੰਮੇ ਹਨ ਤਾਂ ਇਹ ਨਾ ਸਿਰਫ ਤੁਹਾਡੇ ਲਈ ਇਕ ਬਿਹਤਰੀਨ ਫਿਜ਼ੀਕਲ ਫੀਚਰ ਹੈ, ਸਗੋਂ ਇਹ ਤੁਹਾਡੇ ਡਾਇਬਟੀਜ਼ ਫ੍ਰੀ ਰੱਖਣ ’ਚ ਮਦਦਗਾਰ ਸਾਬਿਤ ਹੋ ਸਕਦੇ ਹਨ।
 


author

manju bala

Content Editor

Related News