ਖੂਨ ਦੀ ਕਮੀ ਨੂੰ ਪੂਰਾ ਕਰ ਦਿੰਦੇ ਹਨ ਇਹ ਆਹਾਰ

Saturday, Dec 31, 2016 - 04:59 PM (IST)

 ਖੂਨ ਦੀ ਕਮੀ ਨੂੰ ਪੂਰਾ ਕਰ ਦਿੰਦੇ ਹਨ ਇਹ ਆਹਾਰ
ਜਲੰਧਰ— ਗਰਭ ਅਵਸਥਾ ਦੇ ਦੌਰਾਨ ਔਰਤਾਂ ਦੇ ਸਰੀਰ ''ਚ ਬਹੁਤ ਸਾਰੇ ਬਦਲਾ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸ ਦੌਰਾਨ ਔਰਤਾਂ ਦੇ ਸਰੀਰ ''ਚ ਖੂਨ ਦੀ ਕਮੀ ਦੀ ਸਮੱਸਿਆ ਆਮ ਸੁਨਣ ਨੂੰ ਮਿਲਦੀ ਹੈ, ਜਿਸਨੂੰ ਅਨੀਮੀਆ ਕਹਿੰਦੇ ਹਨ। ਹੀਮੋਗਲੋਬਿਨ ਦਾ ਪੱਧਰ ਘੱਟ ਹੋ ਜਾਂਦਾ ਹੈ ਜਿਸ ਨਾਲ ਔਰਤ ਦੇ ਸਰੀਰ ''ਚ ਕਮਜ਼ੋਰੀ ਆ ਜਾਂਦੀ ਹੈ। ਖੂਨ ਦੀ ਕਮੀ ਹੋਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਪੋਸ਼ਟਿਕ ਭੋਜਨ ਨਾ ਖਾਣਾ ਵੀ ਇਸ ਦਾ ਮੁੱਖ ਕਾਰਨ ਹੋ ਸਕਦਾ ਹੈ। ਖੂਨ ਦੀ ਕਮੀ ਹੋਣ ਕਾਰਨ ਗਰਭ ''ਚ ਪਲ ਰਹੇ ਬੱਚੇ ਦੀ ਸਿਹਤ ਵੀ ਵਿਗੜ ਸਕਦੀ ਹੈ।
ਖੂਨ ਦੀ ਕਮੀ ਦੇ ਕਾਰਨ
- ਸਰੀਰ ''ਚ ਫੋਲਿਕ ਐਸਿਡ ਦੀ ਕਮੀ ਨਾਲ ਵੀ ਖੂਨ ਦੀ ਕਮੀ ਹੋ ਸਕਦੀ ਹੈ।
- ਵਿਟਾਮਿਨ ਬੀ ਦੀ ਕਮੀ।
- ਆਇਰਨ ਦੀ ਕਮੀ।
ਲੱਛਣ
- ਕਮਜ਼ੋਰੀ ਅਤੇ ਥਕਾਨ। 
- ਰੰਗ ਪੀਲਾ ਪੈ ਜਾਣਾ।
- ਸਾਹ ਲੈਣ ''ਚ ਪਰੇਸ਼ਾਨੀ ।
- ਨਹੂੰਆਂ, ਅੱਖਾਂ ਅਤੇ ਬੁੱਲਾਂ ਦਾ ਰੰਗ ਪੀਲਾ ਹੋ ਜਾਣਾ।
- ਵਾਲਾਂ ਦੀ ਝੜਨਾ।
- ਜੀਭ ''ਤੇ ਦਰਦ ਹੋਣਾ.
- ਮੂੰਹ ''ਚ ਅਜੀਬ ਸਵਾਦ ਆÀੁਂਣਾ। 
- ਉਲਟੀ ਅਤੇ ਚੱਕਰ ਆਉਂਣਾ।
ਖੂਨ ਦੀ ਕਮੀ ਕਿਸ ਤਰ੍ਹਾਂ ਪੂਰੀ ਕਰੀਏ
ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਡਾਕਟਰ ਬਹੁਤ ਸਾਰੀਆ ਦਵਾਈਆਂ ਦਿੰਦੇ ਹਨ ਪਰ ਖੂਨ ਦੀ ਕਮੀ ਨੂੰ ਤੁਸੀਂ ਦੇਸੀ ਆਯੁਰਵੈਦਿਕ ਉਪਚਾਰ ਅਤੇ ਕੁਝ ਅਲੱਗ ਭੋਜਨ ਨੂੰ ਡਾਇਟ ''ਚ ਸ਼ਮਿਲ ਕਰਕੇ ਵੀ ਖੂਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ।
- ਗਾਜਰ-ਚਕੁੰਦਰ ਦਾ ਜੂਸ ਅਤੇ ਸਲਾਦ ਖੂਨ ਦੀ ਕਮੀ ਨੂੰ ਪੂਰਾ ਕਰਦੇ ਹਨ। ਰੋਜ਼ਾਨਾ ਗਾਜਰ ਅਤੇ ਅੱਧਾ ਗਲਾਸ ਚਕੁੰਦਰ ਦਾ ਰਸ ਮਿਲਾ ਕੇ ਪੀਓ। ਇਸ ਦਾ ਸੇਵਨ ਕਰਨ ਨਾਲ ਔਰਤਾਂ ਦੇ ਸਰੀਰ ''ਚ ਖੂਨ ਦੀ ਕਮੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਗਾਜਰ ਦੇ ਮੁਰੱਬੇ ਦੀ ਵੀ ਵਰਤੋਂ ਕੀਤੀ ਦਾ ਸਕਦੀ ਹੈ।
- ਖੂਨ ਦੀ ਕਮੀ ਹੋਣ ''ਤੇ ਟਮਾਟਰ ਦੀ ਵਰਤੋਂ ਜ਼ਿਆਦਾ ਕਰੋ। ਤੁਸੀਂ ਟਮਾਟਰ ਦਾ ਜੂਸ ਵੀ ਪੀ ਸਕਦੇ ਹੋ। ਇਹ ਜੂਸ ਹੋਲੀ-ਹੋਲੀ ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ।
- ਖਜੂਰ ਵੀ ਗਰਭਵਤੀ ਔਰਤਾਂ ਲਈ ਬਹੁਤ ਫਾਇਦੇ ਮੰਦ ਹੁੰਦਾ ਹੈ। ਖੂਨ ਦੀ ਕਮੀ ਨੂੰ ਪੂਰਾ ਕਰਨ ਦੇ ਲਈ 10 ਤੋਂ 12 ਖਜੂਰਾਂ ਦੇ ਨਾਲ ਇਕ ਗਲਾਸ ਗਰਮ ਦੁੱਧ ਪੀਓ। ਇਸ ਨਾਲ ਤਾਕਤ ਮਿਲਦੀ ਹੈ ਅਤੇ ਖੂਨ ਵੀ ਬਣਦਾ ਹੈ।
- ਗਰਭ ਦੇ ਦੌਰਾਨ ਗੁੜ ਦੀ ਵਰਤੋਂ ਕਰਨ ਨਾਲ ਵੀ ਖੂਨ ਦੀ ਕਮੀ ਪੂਰੀ ਹੁੰਦੀ ਹੈ।
- ਰੋਜ਼ਾਨਾ ਆਮਲੇ ਦੇ ਮੁਰੱਬੇ ਦੀ ਵਰਤੋਂ ਕਰਨੀ ਚਾਹੀਦੀ ਹੈ ਉਸਦੇ ਨਾਲ ਇਕ ਗਲਾਸ ਦੁੱਧ ਵੀ ਪੀਣਾ ਚਾਹੀਦਾ ਹੈ।
- ਬਾਥੂ ਦੇ ਸਾਗ ਨੂੰ ਖਾਣ ਨਾਲ ਸਰੀਰ ''ਚ ਹੀਮੋਗਲੋਬਿਨ ਦਾ ਪੱਧਰ ਵੱਧਦਾ ਹੈ ਜਿਸ ਨਾਲ ਸਰੀਰ ''ਚ ਨਵਾਂ ਖੂਨ ਬਣਨ ਲੱਗ ਜਾਂਦਾ ਹੈ।
ਆਇਰਨ ਯੁਕਤ ਭੋਜਨ ਪਦਾਰਥ
ਗਰਭ ਅਵਸਥਾ ਦੇ ਦੌਰਾਨ ਪੌਸ਼ਟਿਕ ਆਹਾਰ ਖਾਓ, ਜਿਸ ''ਚ ਪ੍ਰੋਟੀਨ, ਆਇਰਨ ਅਤੇ ਵਿਟਾਮਿਨ ਭਰਪੂਰ ਮਾਤਰਾ ''ਚ ਹੋਣ। ਸੰਤੁਲਿਤ ਅਹਾਰ ਲਓ ਜਿਸ ਤਰ੍ਹਾਂ ਕਿ ਲਾਲ ਮਾਸ, ਪੋਲਟਰੀ ਉਤਪਾਦਨ ਅਤੇ ਆਇਰਨ ਯੁਕਤ ਭੋਜਨ ਪਦਾਰਥ ਜਿਸ ਤਰ੍ਹਾਂ ਕਿ ਬੀਨਜ਼, ਮਸੂਰ, ਕੈਲਸ਼ੀਅਮ, ਅਖਰੋਟ, ਮੂੰਗਫਲੀ ਅਤੇ ਬੀਜ, ਗੁੜ, ਦਲੀਆ ਅਤੇ ਆਇਰਨ ਭਰਪੂਰ ਅਨਾਰ ਆਦਿ। ਇਹ ਮਾਸਾਹਾਰੀ ਔਰਤਾਂ ਭੋਜਨ ਪਦਾਰਥਾਂ ''ਚ ਮਿਲਣ ਵਾਲੇ ਆਇਰਨ ਨੂੰ ਅਸਾਨੀ ਨਾਲ ਪ੍ਰਾਪਤ ਕਰ ਲੈਂਦੀਆਂ ਹਨ।  


Related News