ਮੋਕਿਆਂ ਨੂੰ ਜੜ ਤੋਂ ਖਤਮ ਕਰਦੇ ਹਨ ਇਹ ਅਸਰਦਾਰ ਘਰੇਲੂ ਨੁਸਖੇ

08/18/2017 6:10:45 PM

ਨਵੀਂ ਦਿੱਲੀ— ਚਿਹਰੇ 'ਤੇ ਮੌਜੂਦ ਮੋਕੇ ਅਤੇ ਤਿਲ ਕਾਲੇ ਦਾਗ ਦੀ ਤਰ੍ਹਾਂ ਨਜ਼ਰ ਆਉਂਦੇ ਹਨ, ਜੋ ਚਿਹਰੇ ਦੀ ਖੂਬਸੂਰਤੀ ਨੂੰ ਵਿਗਾੜ ਕੇ ਰੱਖ ਦਿੰਦੇ ਹਨ। ਬਹੁਤ ਸਾਰੇ ਲੋਕਾਂ ਦੇ ਚਿਹਰੇ 'ਤੇ ਜਨਮ 'ਤੋਂ ਹੀ ਤਿਲ ਮੌਜੂਦ ਹੁੰਦੇ ਹਨ ਪਰ ਕੁਝ ਲੋਕਾਂ ਦੇ ਚਿਹਰੇ 'ਤੇ ਉਮਰ ਵਧਣ ਦੇ ਨਾਲ ਤਿਲ ਅਤੇ ਮੋਕਿਆਂ ਦੀ ਗਿਣਤੀ ਵੀ ਵਧਣ ਲੱਗਦੀ ਹੈ। ਜੇ ਤਿਲ ਬੁਲ੍ਹਾਂ ਦੇ ਕੋਲ ਹੋਵੇ ਤਾਂ ਚਿਹਰੇ ਦੀ ਖੂਬਸੂਰਤੀ ਵਧ ਜਾਂਦੀ ਹੈ ਪਰ ਜੇ ਤਿਲ ਪੂਰੇ ਚਿਹਰੇ 'ਤੇ ਹੀ ਨਜ਼ਰ ਆਉਣ ਲੱਗੇ ਤਾਂ ਇਸ ਤੋਂ ਛੁਟਕਾਰਾ ਪਾਉਣ ਲਈ ਲੜਕੀਆਂ ਸਰਜਰੀ ਦਾ ਸਹਾਰਾ ਲੈਂਦੀਆਂ ਹਨ ਪਰ ਇਨ੍ਹਾਂ ਵਿਚ ਪੈਸੇ ਤਾਂ ਖਤਚ ਹੁੰਦੇ ਹੀ ਹਨ ਨਾਲ ਹੀ ਚਿਹਰੇ 'ਤੇ ਇਸ ਦੇ ਕਈ ਸਾਈਡ ਇਫੈਕਟ ਨਜ਼ਰ ੱਆਉਣ ਲੱਗਦੇ ਹਨ, ਜੇ ਤੁਸੀਂ ਵੀ ਚਿਹਰੇ 'ਤੇ ਮੌਜੂਦ ਤਿਲ ਅਤੇ ਮੋਕਿਆਂ ਤੋਂ ਪ੍ਰੇਸ਼ਾਨ ਹੋ ਤਾਂ ਅਸੀਂ ਤੁਹਾਨੂੰ ਕੁਝ ਘਰੇਲੂ ਤਰੀਕੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ
1. ਸਿਰਕਾ
ਰੂੰ ਦੀ ਮਦਦ ਨਾਲ ਸਿਰਕੇ ਨੂੰ ਮੋਕਿਆਂ 'ਤੇ ਲਗਾਓ। ਇਸ ਤੋਂ ਬਾਅਦ 10-15 ਮਿੰਟ ਤੱਕ ਇਸ ਨੂੰ ਕੋਸੇ ਪਾਣੀ ਨਾਲ ਸਾਫ ਕਰੋ। ਇਸ ਨੁਸਖੇ ਨੂੰ ਲਗਾਤਾਰ ਕੁਝ ਦਿਨਾਂ ਤੱਕ ਕਰਨ ਨਾਲ ਮੋਕਿਆਂ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।
2. ਗੁਲਾਬ ਜਲ
ਗੁਲਾਬ ਜਲ ਨੂੰ ਕੁਝ ਸਮੇਂ ਲਈ ਧੁੱਪ ਵਿਚ ਹਲਕਾ ਕੋਸਾ ਹੋਣ ਲਈ ਰੱਖੋ। ਇਸ ਨੂੰ ਚਮੜੀ 'ਤੇ ਲਗਾਉਣ ਨਾਲ ਰੋਮਛਿੱਦਰ ਦੀ ਚਿਕਨਾਈ ਨਿਕਲ ਜਾਂਦੀ ਹੈ, ਜਿਸ ਨਾਲ ਚਮੜੀ ਸਾਫ ਹੁੰਦੀ ਹੈ। ਜਿਨ੍ਹਾਂ ਦੇ ਚਿਹਰੇ 'ਤੇ ਵਾਰ-ਵਾਰ ਮੋਕੇ ਨਿਕਲਦੇ ਹਨ ਉਨ੍ਹਾਂ ਲਈ ਇਹ ਨੁਸਖਾ ਕਾਫੀ ਅਸਰਦਾਰ ਹੈ। 
3. ਲਸਣ
ਲਸਣ ਦੀ ਇਕ ਕਲੀ ਲਓ ਅਤੇ ਇਸ ਨੂੰ ਮੌਕਿਆਂ 'ਤੇ ਲਗਾਓ। ਇਸ ਨਾਲ ਮੋਕੇ ਹੋਲੀ-ਹੋਲੀ ਖੁੱਦ ਹੀ ਗਾਅਬ ਹੋ ਜਾਂਦੇ ਹਨ। ਇਸ ਨਾਲ ਹੀ ਚਮੜੀ ਵੀ ਮੁਲਾਇਮ ਹੋ ਜਾਂਦੀ ਹੈ। 
4. ਬਰਗਦ ਦੇ ਪੱਤੇ
ਬਰਗਦ ਦੇ ਪੱਤਿਆਂ 'ਚੋਂ ਰਸ ਕੱਢ ਲਓ। ਫਿਰ ਇਸ ਨੂੰ ਮੋਕਿਆਂ 'ਤੇ ਲਗਾਓ। ਇਸ ਨਾਲ ਮੋਕਿਆਂ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। 
5. ਪਿਆਜ ਦਾ ਰਸ
ਰੂੰ ਦੀ ਮਦਦ ਨਾਲ ਪਿਆਜ ਦਾ ਰਸ ਮੋਕਿਆਂ ਅਤੇ ਤਿਲਾਂ 'ਤੇ ਲਗਾਓ। ਪਿਆਜ ਦਾ ਰਸ ਮੋਕਿਆਂ ਅਤੇ ਤਿਲਾਂ 'ਤੇ ਲਗਾਉਣ ਨਾਲ ਕਾਫੀ ਫਾਇਦਾ ਹੁੰਦਾ ਹੈ। ਫਿਰ ਠੰਡੇ ਪਾਣੀ ਦੇ ਨਾਲ ਚਮੜੀ ਨੂੰ ਸਾਫ ਕਰ ਲਓ। ਹਰ ਰੋਜ਼ ਦੋ ਵਾਰ ਇਸ ਨੁਸਖੇ ਨੂੰ ਟ੍ਰਾਈ ਕਰੋ ਇਸ ਨਾਲ ਮੋਕਿਆਂ ਦੀ ਸਮੱਸਿਆ ਦੂਰ ਹੋ ਜਾਂਦੀ ਹੈ।


Related News