ਘਰ ਦੀ ਖੂਬਸੂਰਤੀ ਨੂੰ ਵਧਾਉਂਦੇ ਹਨ ਇਹ ਰੰਗ-ਬਿਰੰਗੇ ਫੁੱਲ

07/10/2017 8:41:41 AM

ਜਲੰਧਰ— ਫੁੱਲਦਾਨ ਵਿਚ ਲੱਗੇ ਫੁੱਲ ਬਹੁਤ ਹੀ ਚੰਗੇ ਲੱਗਦੇ ਹਨ ਅਤੇ ਇਸ ਦੀ ਖੁਸ਼ਬੂ ਨਾਲ ਮੂਡ ਵੀ ਚੰਗਾ ਰਹਿਦਾ ਹੈ। ਉਂਝ ਤਾਂ ਮਾਰਕਿਟ ਵਿਚ ਪਸਾਲਟਿਕ ਦੇ ਫੁੱਲ ਵੀ ਮਿਲਦੇ ਹਨ, ਜਿਨ੍ਹਾਂ ਨੂੰ ਤੁਸੀਂ ਫੁੱਲਦਾਨ ਵਿਚ ਸਜਾ ਸਕਦੇ ਹੋ ਪਰ ਉਨ੍ਹਾਂ ਵਿਚ ਖੁਸ਼ਬੂ ਨਹੀਂ ਹੁੰਦੀ। ਜੇਕਰ ਤੁਸੀਂ ਵੀ ਇਨ੍ਹਾਂ ਖੂਬਸੂਰਤ ਫੁੱਲਾਂ ਨੂੰ ਡ੍ਰਾਈਗਰੂਮ ਵਿਚ ਲਗਾਉਂਦੇ ਹੋ ਤਾਂ ਇਹ ਫੁੱਲ ਤੁਹਾਡੇ ਚਿਹਰੇ ਨੂੰ ਚਾਰ-ਚੰਦ ਲਗਾ ਦੇਣਗੇ।
1. ਫੁੱਲਾਂ ਨੂੰ ਫੁੱਲਦਾਨ ਵਿਚ ਸਜਾਉਂਦੇ ਵੇਲੇ ਧਿਆਨ ਰੱਖੋ ਕਿ ਇਸ ਦੇ ਪੱਤੇ ਹਰੇ ਰੰਗ ਦੇ ਹੀ ਹੋਣ। ਇਸ ਨਾਲ ਕਮਰਾ ਆਕਰਸ਼ਿਤ ਲੱਗੇਗਾ।
2. ਅਜਿਹੇ ਫੁੱਲਾਂ ਦੀ ਚੋਣ ਕਰੋ ਜੋ ਤਾਜ਼ੇ ਹੋ। ਪੂਰੇ ਖਿੱਲੇ ਹੋਏ ਫੁੱਲ ਲਗਾਉਗੇ ਤਾਂ ਉਹ ਜਲਦੀ ਝੜ ਜਾਣਗੇ।
3. ਫੁੱਲਾਂ ਨੂੰ ਤਾਜ਼ੇ ਬਣਾਏ ਰੱਖਣ ਦੇ ਲਈ ਦਿਨ ਵਿਚ 2 ਬਾਰ ਇਨ੍ਹਾਂ ਉੱਤੇ ਹਲਕਾ ਪਾਣੀ ਪਾਓ। ਅਜਿਹੀ ਹਾਲਤ ਵਿਚ ਜੇਕਰ ਤੁਹਾਨੂੰ ਇਨ੍ਹਾਂ ਵਿਚੋਂ ਖੁਸ਼ਬੂ ਘੱਟ ਲੱਗੇ ਤਾਂ ਤੁਸੀਂ ਇਨ੍ਹਾਂ ਉੱਤੇ ਸੈਂਟ ਵੀ ਪਾ ਸਕਦੇ ਹੋ।
4. ਕਈ ਲੋਕ ਇਸ ਵਿਚ ਪਾਇਆ ਹੋਇਆ ਪਾਣੀ ਨਹੀਂ ਬਦਲਦੇ ਪਰ ਅਜਿਹਾ ਕਰਨ ਨਾਲ ਬਦਬੂ ਫੈਲਦੀ ਹੈ। ਅਜਿਹੀ ਹਾਲਤ ਵਿਚ ਰੋਜ਼ ਪਾਣੀ ਬਦਲੋ।
5. ਜਿਸ ਵਿਚ ਫੁੱਲ ਰੱਖੇ ਹੋਣ ਉਸ ਦੇ ਪਾਣੀ ਵਿਚ ਥੋੜ੍ਹਾ ਜਿਹਾ ਚਾਰਕੋਲ ਦਾ ਚੂਰਾ ਮਿਲਾ ਦਿਓ। ਇਸ ਨਾਲ ਫੁੱਲਾਂ ਦੀ ਤਾਜ਼ਗੀ ਬਣੀ ਰਹੇਗੀ ਅਤੇ ਲੰਬੇ ਸਮੇਂ ਤੱਕ ਤਾਜ਼ਾ ਰਹਿਣਗੇ।


Related News