ਇਹ ਹਨ ਦੁਨੀਆਂ ਦੀਆਂ ਅਦਭੁਤ ਅਤੇ ਖੂਬਸੂਰਤ ਥਾਵਾਂ
Thursday, Apr 06, 2017 - 06:00 PM (IST)
ਮੁੰਬਈ— ਅੱਜ ਵੀ ਦੁਨੀਆ ''ਚ ਅਜਿਹੀਆਂ ਥਾਵਾਂ ਹਨ ਜੋ ਸਵਰਗ ਵਰਗੀਆਂ ਸੁੰਦਰ ਹਨ। ਇਨ੍ਹਾਂ ਥਾਵਾਂ ਨੂੰ ਦੇਖ ਕੇ ਮਨੁੱਥ ਦਾ ਦਿਲ, ਦਿਮਾਗ ਅਤੇ ਅੱਖਾਂ ਹੈਰਾਨ ਰਹਿ ਜਾਂਦੀਆਂ ਹਨ। ਅੱਜ ਅਸੀਂ ਤੁਹਾਨੂੰ ਅਜਿਹੀਆਂ ਥਾਵਾਂ ਬਾਰੇ ਜਾਣਕਾਰੀ ਦੇ ਰਹੇ ਹਾਂ।
1. ਮਾਰਬਲ ਕੇਵ, ਚਿਲੀ
ਇਹ ਚਿਲੀ ਦੀ ਅਜਿਹੀ ਸੰਗਮਰਮਰੀ ਗੁਫਾ ਹੈ, ਜੋ ਸ਼ਾਇਦ ਹੀ ਕਿਤੇ ਹੋਰ ਦੇਖਣ ਨੂੰ ਮਿਲੇ। ਕਿਹਾ ਜਾਂਦਾ ਹੈ ਕਿ 6 ਹਜ਼ਾਰ ਸਾਲਾਂ ਦੀ ਕੁਦਰਤੀ ਕਿਰਿਆ ਦੇ ਬਾਅਦ ਇਹ ਗੁਫਾ ਹੋਂਦ ''ਚ ਆਈ। ਗੁਫਾ ਦੀ ਸੰਗਮਰਮਰੀ ਸੁੰਦਰਤਾ ਹੋਰ ਵੀ ਨਿਖਰ ਜਾਂਦੀ ਹੈ, ਜਦੋਂ ਇਸ ''ਤੇ ਕੇਰਾ ਝੀਲ ਦੇ ਨੀਲੇ ਅਤੇ ਹਰੇ ਪਾਣੀ ਦਾ ਪ੍ਰਤੀਬਿੰਬ ਪੈਂਦਾ ਹੈ। ਇਹ ਝੀਲ ਅਰਜਨਟੀਨਾ ਨਾਲ ਲੱਗੀ ਚਿਲੀ ਸੀਮਾ ''ਤੇ ਸਥਿਤ ਹੈ। ਹਰ ਸਾਲ ਵੱਡੀ ਸੰਖਿਆ ''ਚ ਸੈਲਾਨੀ ਇਸ ਕੁਦਰਤੀ ਖੂਬਸੂਰਤੀ ਦਾ ਨਜ਼ਾਰਾ ਦੇਖਣ ਆਉਂਦੇ ਹਨ।
2. ਸਲਾਰ ਡੀ ਯੂਯੂਨੀ, ਬੋਲੀਵੀਆ
ਇਹ ਨਮਕ ਦਾ ਬਹੁਤ ਵੱਡਾ ਖੇਤਰ ਹੈ। ਮਾਨਤਾ ਹੈ ਕਿ ਕਰੀਬ 30 ਹਜ਼ਾਰ ਸਾਲ ਪਹਿਲਾਂ ਇਕ ਝੀਲ ਦੇ ਸੁੱਕਣ ''ਤੇ ਇਹ ਪੂਰਾ ਇਲਾਕਾ ਨਮਕ ਦੇ ਅਵਸ਼ੇਸ਼ਾਂ ''ਚ ਤਬਦੀਲ ਹੋ ਗਿਆ ਸੀ। ਇੱਥੋਂ ਹਰ ਸਾਲ ਕਰੀਬ 25 ਹਜ਼ਾਰ ਟਨ ਤੋਂ ਜ਼ਿਆਦਾ ਨਮਕ ਕੱਢਿਆ ਜਾਂਦਾ ਹੈ। ਇੱਥੇ ਪੈਲੇਸ਼ਿਆ ਡੀ ਸਾਲ 16 ਕਮਰਿਆਂ ਦਾ ਇਕ ਹੋਟਲ ਹੈ ਅਤੇ ਪੂਰੀ ਤਰ੍ਹਾਂ ਨਾਲ ਨਮਕ ਦੇ ਬਲਾਕ ਤੋਂ ਬਣਿਆ ਹੈ।
3. ਟਰੈਵਰਟਾਈਨ ਪੂਲ, ਤੁਰਕੀ
ਲੋਕਾਂ ਦਾ ਮੰਨਣਾ ਹੈ ਕਿ ਇਸ ਤਲਾਬ ਦਾ ਪਾਣੀ ਰੋਗਾਂ ਨੂੰ ਦੂਰ ਕਰਦਾ ਹੈ। ਇਸ ''ਚ ਅਜਿਹਾ ਪਦਾਰਥ ਹੈ ਕਿ ਜਿਸ ''ਚ ਨਹਾਉਣ ਨਾਲ ਤਨ ਅਤੇ ਮਨ ਦੋਹਾਂ ਨੂੰ ਰਾਹਤ ਮਿਲਦੀ ਹੈ। ਇਸ ਤਲਾਅ ''ਚ ਪਾਣੀ ਕਰੀਬ 17 ਭੂਮੀਗਤ ਗਰਮ ਪਾਣੀ ਦੇ ਸਰੋਤਾਂ ਤੋਂ ਵਹਿ ਕੇ ਆਉਂਦਾ ਹੈ।
4. ਲੇਕ ਰੇਤਬਾ, ਸੇਨੇਗਲ
ਇਸ ਝੀਲ ਦੀ ਖੂਬਸੂਰਤੀ ਦੇਖ ਕੇ ਲੱਗਦਾ ਹੈ ਜਿਵੇਂ ਕਿਸੇ ਨੇ ਪਾਣੀ ''ਚ ਕੁਝ ਮਿਲਾ ਕੇ ਇਸ ਨੂੰ ਗਹਿਰਾ ਗੁਲਾਬੀ ਬਣਾ ਦਿੱਤਾ ਹੋਵੇ ਪਰ ਅਸਲ ''ਚ ਅਜਿਹਾ ਖਾਸ ਤਰ੍ਹਾਂ ਦੇ ਸ਼ੈਵਾਲ ਕਾਰਨ ਹੁੰਦਾ ਹੈ। ਇਹ ਝੀਲ ਕਰੀਬ 10 ਫੁੱਟ ਡੂੰਘੀ ਹੈ।
5. ਐਸਬਅਰਗੀ ਕੈਨੀਅਨ, ਆਈਸਲੈਂਡ
ਇਸ ਘਾਟੀ ਨੂੰ ਲੈ ਕੇ ਲੋਕਾਂ ਦੀ ਮਾਨਤਾ ਹੈ ਕਿ ਇੱਥੇ ਇਕ ਭਗਵਾਨ ਦੇ ਘੋੜੇ ਦਾ ਖੁਰ ਜਮੀਨ ''ਤੇ ਪੈਣ ਕਾਰਨ ਇਹ ਘਾਟੀ ਹੋਂਦ ''ਚ ਆਈ। ਉੱਤਰੀ ਆਈਸਲੈਂਡ ''ਚ ਸਥਿਤ ਇਸ ਘਾਟੀ ਦੀਆਂ 300 ਫੁੱਟ ਲੰਮੀਆਂ ਚੱਟਾਨਾਂ ਦੇਖਣ ''ਚ ਬਹੁਤ ਸੁੰਦਰ ਲੱਗਦੀਆਂ ਹਨ।
