ਇਹ ਹਨ ਦੁਨੀਆ ਦੇ ਸਭ ਤੋਂ ਉੱਚੇ ਡੈਮ

Monday, Jan 02, 2017 - 02:38 PM (IST)

ਇਹ ਹਨ ਦੁਨੀਆ ਦੇ ਸਭ ਤੋਂ ਉੱਚੇ ਡੈਮ

ਮੁੰਬਈ— ਪਾਣੀ ਦੇ ਬਿਨ੍ਹਾਂ ਇਨਸਾਨ ਦਾ ਜੀਵਨ ਅਧੂਰਾ ਹੈ। ਇਸ ਨਾਲ ਸਾਡੀਆਂ ਕਈਆਂ ਜ਼ਰੂਰਤਾ ਪੂਰੀਆਂ ਹੁੰਦੀਆ ਹਨ। ਇਸ ਨੂੰ ਆਸਾਨੀ ਨਾਲ ਇਸਤੇਮਾਲ ਕਰਨ ਦੇ ਲਈ ਡੈਮ, ਨਦੀਆਂ, ਤਲਾਬ, ਬਣਾਏ ਜਾਂਦੇ ਹਨ। ਸਾਡੀ ਸਭ ਤੋਂ ਵੱਡੀ ਜ਼ਰੂਰਤ ਬਿਜਲੀ ਦਾ ਨਿਰਮਾਨ ਵੀ ਪਾਣੀ ਨਾਲ ਹੁੰਦਾ ਹੈ। ਦੁਨਿਆ ਭਰ ''ਚ ਨਾ ਜਾਣੇ ਕਿੰਨ੍ਹੇ ਡੈਮ ਹੋਣਗੇ ਪਰ ਅੱਜ ਅਸੀਂ ਵਿਸ਼ਵ ਦੇ ਅਜਿਹੇ ਡੈਮ ਦੀ ਗੱਲ ਕਰ ਰਹੇ ਹਾਂ ਜੋ ਆਕਾਰ ''ਚ ਸਭ ਤੋਂ ਵੱਡੇ ਹਨ। ਆਓ ਜਾਣਦੇ ਹਾਂ ਕਿਹੜੇ ਹਨ ਉਹ ਡੈਮ।
1. ਨੂਰੇਕ ਡੈਮ ਤਜ਼ੀਕਿਸਤਾਨ
ਤਜ਼ੀਕਿਸਤਾਨ ਦੀ ਵਕਸ਼ ਨਦੀ ''ਤੇ ਬਣਿਆ ਇਹ ਡੈਮ ਦੁਨੀਆ ''ਚ ਸਭ ਤੋਂ ਉੂਚਾ ਹੈ। ਇਸਦਾ ਨਿਰਮਾਣ 1961 ''ਚ ਕੀਤਾ ਗਿਆ ਸੀ ਅਤੇ ਇਸ ਦੀ ਉਚਾਈ 304 ਮੀਟਰ ਹੈ।
2. ਐਕਸੀਓ ਡੈਮ,ਚੀਨ
ਚੀਨ ਦਾ ਇਹ ਡੈਮ 292 ਮੀਟਰ ਉੂਚਾ ਹੈ। ਇਸ ਨੂੰ ਬਣਾਉਣ ''ਚ ਲਗਭਗ ਸੱਤ ਸਾਲ ਦਾ ਸਮਾਂ ਲੱਗਾ। ਚੀਨ ਇਸ ਡੈਮ ਨਾਲ 4200 ਮੈਗਾਵਾਟ ਬਿਜਲੀ ਪ੍ਰਾਪਤ ਕਰਦਾ ਹੈ।
3. ਅੰਗੂਰੀ ਡੈਮ. ਜ਼ੱਜੀਆ 
ਜ਼ੱਜੀਆ ਦੇ ਇਸ ਡੈਮ ਦੀ ਉਚਾਈ 271.5 ਮੀਟਰ ਹੈ। ਅੰਗੂਰੀ ਨਦੀ ''ਤੇ ਬਣਿਆ ਇਹ ਡੈਮ ਬਹੁਤ ਵੱਡਾ ਹੈ ।
4. ਵਜੋਨਟ  ਡੈਮ, ਇਟਲੀ
ਇਸ ਡੈਮ ਦੀ ਉਚਾਈ 261.6 ਮੀਟਰ ਹੈ। ਅੱਜ ਕਲ ਇਸ ਦੇ ਇਸਤੇਮਾਲ ਨਹੀਂ ਕੀਤਾ ਜਾਂਦਾ।
5.ਮਾਉਵੋਇਸ਼ਨ ਡੈਮ ਸਵਿਟਜਰਲੈਂਡ
250 ਮੀਟਰ ਦੀ ਉਚਾਈ ''ਤੇ ਬਣਿਆ ਇਹ ਡੈਮ 1957 ''ਚ ਬਣ ਕੇ ਪੂਰੀ ਤਰ੍ਹਾਂ ਤਿਆਰ ਹੋਇਆ ਸੀ। ਇਸਦੇ ਥੋੜੇ ਸਾਲ ਬਾਅਦ ਹੀ ਇਸ ਨੂੰ ਹੋਰ ਵੱਡਾ ਕਰ ਦਿੱਤਾ ਗਿਆ ਸੀ।
6. ਲੈਕਸੀਵਾ ਡੈਮ, ਚੀਨ
ਚੀਨ ਦੀ ਯਾਲੋ ਨਦੀ ''ਚੇ ਬਣਿਆ ਇਹ ਡੈਮ 250 ਮੀਟਰ ਉਚਾ ਹੈ।
7. ਗਰੈਂਡ ਡਿਕਸੈਂਸ ਡੈਮ, ਸਵਿਟਜਰਲੈਂਡ
ਸਵਿਟਰਜਲੈਂਡ ਦੇ ਇਸ ਡੈਮ ਦੀ ਉਚਾਈ 285 ਮੀਟਰ ਹੈ। ਇਸ ਡੈਮ ਤੋਂ ਬਣਾਈ ਗਈ ਬਿਜਲੀ 40000 ਘਰਾਂ ਨੂੰ ਰੋਸ਼ਨੀ ਦਿੰਦੀ ਹੈ।
8. ਟਿਹਰੀ ਡੈਮ, ਭਾਰਤ
ਭਾਰਤ ਦਾ ਟਿਹਰੀ ਡੈਮ 260.5 ਮੀਟਰ ਉੱਚਾ ਹੈ। ਬਿਜਲੀ , ਸੰਚਾਈ ਅਤੇ ਪੀਣ ਵਾਲੇ ਪਾਣੀ ਦੇ ਲਈ ਇਸਤੇਮਾਲ ਕੀਤੇ ਜਾਣ ਵਾਲਾ ਇਹ ਡੈਮ ਭਾਗੀਰਥੀ  ਨਦੀ ''ਤੇ ਬਣਿਆ ਹੈ।


Related News