ਇਹ ਹਨ ਇਥੋਪੀਆ ਦੇ ਕੁਝ ਅਨੋਖੇ ਕਬੀਲੇ

Sunday, Jan 22, 2017 - 10:25 AM (IST)

 ਇਹ ਹਨ ਇਥੋਪੀਆ ਦੇ ਕੁਝ ਅਨੋਖੇ ਕਬੀਲੇ

ਮੁੰਬਈ— ਅਫਰੀਕਾ ਦੇ ਪੂਰਵੀ ਹਿੱਸੇ ''ਚ ਸਥਿਤ ਇਥੋਪੀਆ ਸਿਰਫ ਸ਼ਾਨਦਾਰ ਕੁਦਰਤੀ ਨਜ਼ਾਰਿਆਂ ਨਾਲ ਹੀ ਭਰਪੂਰ ਨਹੀਂ ਹੈ, ਇਹ ਦੇਸ਼ ਕਈ ਅਨੋਖੇ ਕਬੀਲੀਆਂ ਦਾ ਘਰ ਹੈ, ਜਿਨ੍ਹਾਂ ਦੀਆਂ ਖੁਸ਼ਹਾਲ ਰਵਾਇਤਾਂ  ਅਤੇ ਰਸਮੋ-ਰਿਵਾਜ ਵੀ ਸਾਰਿਆਂ ਨੂੰ ਹੈਰਾਨਕਰਨ ਵਾਲੇ ਹਨ। ਹੁਣੇ ਜਿਹੇ ਲੈਬਨਾਨ ਦੇ ਫੋਟੋਗ੍ਰਾਫਰ  ਉਮਰ ਰੇਡਾ ਨੇ ਦੱਖਣੀ ਇਥੋਪੀਆ ਦੀ ਓਮੋ ਘਾਟੀ ਦੀ ਯਾਤਰਾ ਕਰਕੇ ਉੱਥੇ ਵੱਸਣ ਵਾਲੀਆਂ ਤਿੰਨ ਵੱਖ-ਵੱਖ ''ਹਮਾਰ, ਦਸਾਨੇਚ ਅਤੇ ਮੁਰਸੀ'' ਕਬੀਲਿਆਂ ਨੂੰ ਆਪਣੇ ਕੈਮਰੇ ''ਚ ਕੈਦ ਕੀਤਾ। ਰੰਗਾ ਨਾਲ ਭਰਪੂਰ ਉਨ੍ਹਾਂ ਦੇ ਇਹ ਚਿੱਤਰ  ਹਰ ਜਨਜਾਤੀ ਦੀ ਅਨੋਖੀ ਸੱਭਿਅਕ ਪਛਾਣ ਅਤੇ ਇਨ੍ਹਾਂ ਦੇ ਲੋਕਾਂ ਦੁਆਰਾ ਧਾਰਨ ਕੀਤੇ ਜਾਣ ਵਾਲੇ  ਸੁੰਦਰ ਅਤੇ ਅਨੋਖੇ ਹਾਰ ਸ਼ਿੰਗਾਰ ਕਿਸੇ ਨੂੰ ਵੀ ਹੈਰਾਨ ਕਰ ਸਕਦੇ ਹਨ। ਜਿਵੇਂ ਕਿ ਮੁਰਸੀ ਕਬੀਲੇ ਦੇ ਲੋਕਾਂ ਦੀ ਮਸ਼ਹੂਰ ਲਿਪ ਪਲੇਟਸ (ਬੁੱਲ੍ਹਾਂ ''ਤੇ ਫਲਾਈਆਂ ਗੋਲਕਾਰ ਪੱਟੀਆਂ) ਅਤੇ ਦਸਾਨੇਚ ਕਬੀਲੇ ਦੇ ਲੋਕਾਂ ਦੀ ਬੋਤਲਾਂ ਦੇ ਉਪਰਲੇ ਹਿੱਸਿਆਂ ਅਤੇ ਘੜੀ ਦੀਆਂ ਪੱਟੀਆਂ ਨਾਲ  ਆਪਣੇ ਲਈ ਸਜਾਵਟੀ ਚੀਜ਼ਾਂ ਬਣਾਉਣ ਦੀ ਕੁਸ਼ਲਤਾ ਵੀ ਪ੍ਰਮੁੱਖ ਹੈ। ਆਪਣੀ ਮੁਹਿੰਮ ਦੇ ਕਲਾਤਮਕ ਉਦੇਸ਼ ਅਤੇ ਹਰ ਕਬੀਲੇ ਦੁਆਰਾ ਉਨ੍ਹਾਂ ਦਾ ਦਿਲ ਖੋਲ ਕੇ ਸਵਾਗਤ ਕੀਤੇ ਜਾਣ ਦਾ ਜ਼ਿਕਰ ਕਰਦੇ ਹੋਏ ਉਮਰ ਨੇ ਦੱਸਿਆ '''' ਮੈਂ ਧਰਤੀ ''ਤੇ ਮੌਜੂਦ ਖੂਬਸੂਰਤ ਸੱਭਿਆਚਾਰਕ ਵੰਨ-ਸੁਵੰਨਤਾ ਨੂੰ  ਲੋਕਾਂ ਦੇ ਸਾਹਮਣੇ  ਲਿਆਉਣਾਂ ਚਾਹੀਦਾ ਹੈ। ਇਹ ਕਬੀਲੇ ਹਜੇ ਵੀ ਆਪਣੀਆਂ ਰਵਾਇਤਾਂ ਅਤੇ ਸੱਭਿਆਚਾਰ ਨੂੰ ਅਪਣਾਏ ਹੋਏ ਹਨ।

ਉਦਾਹਰਣ  ਲਈ ਮੁਰਸੀ ਕਬੀਲੇ ਨੇ ਬੁੱਲ੍ਹਾਂ ''ਚ ਪਲੇਟ ਪਾਉਣ ਦੀ ਪਰੰਪਰਾ ਉਪਨਿਵੇਸ਼ਵਾਦ ਅਤੇ ਗੁਲਾਮੀ ਦੇ ਦੌਰ  ''ਚ ਸ਼ੁਰੂ ਕੀਤੀ ਸੀ। ਉਦੋਂ ਇਸ ਕਬੀਲੇ ਦੀਆਂ  ਔਰਤਾਂ ਆਪਣੇ ਬੁੱਲ੍ਹਾਂ ਨੂੰ ਕੱਟ ਕੇ ਉਨ੍ਹਾਂ ''ਚ ਵੱਡੀ ਜਿਹੀ ਪਲੇਟ ਫਸਾ ਕੇ  ਭੈੜਾ ਰੂਪ ਧਾਰਨ ਕਰ ਲੈਦੀਆਂ ਸਨ ਤਾਂ ਜੋਂ ਉਹ ਗੁਲਾਮ ਬਣਾਈਆਂ ਜਾਣ ਤੋਂ ਬਚ ਸਕਣ । ਸਮੇਂ ਦੇ ਨਾਲ-ਨਾਲ ਇਹ ਪਰੰਪਰਾ ਬਦਲ ਗਈ ਅਤੇ ਲਿਪ ਪਲੇਟ ਨੂੰ ਸੁੰਦਰਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ।'''' ਉਹ ਕਹਿੰਦੇ ਹਨ, '''' ਇੱਕ ਹੋਰ ਦਿਲਚਪਸ ਤੱਥ ਪਤਾ ਲੱਗਾ ਹੈ ਕਿ ਹਮਾਰ ਕਬੀਲੇ ਦੀਆਂ ਔਰਤਾਂ ਨੂੰ ਚੰਗੀ ਕਿਸਮਤ ਲਈ ਵਿਆਹ ਤੋਂ ਬਾਆਦ ਨਹਾਉਣ ਦੀ ਇਜਾਜ਼ਤ ਨਹੀਂ ਹੈ।''''


Related News