ਇਨ੍ਹਾਂ ਨੁਸਖਿਆਂ ਨੂੰ ਅਪਣਾਓਗੇ ਤਾਂ ਕਦੇਂ ਨਹੀਂ ਹੋਵੇਗੀ ਪਤੀ-ਪਤਨੀ ਵਿਚ ਤਕਰਾਰ

09/07/2017 12:24:15 PM

ਨਵੀਂ ਦਿੱਲੀ— ਵਿਆਹ ਦੇ ਬਾਅਦ ਪਤੀ-ਪਤਨੀ ਇਕ-ਦੂਜੇ ਦੇ ਨਾਲ ਉਮਰ ਭਰ ਲਈ ਬੰਝ ਜਾਂਦੇ ਹਨ। ਉਮਰ ਵਧਣ ਦੇ ਨਾਲ-ਨਾਲ ਇਨ੍ਹਾਂ ਦੋਹਾਂ ਦਾ ਰਿਸ਼ਤਾ ਹੋਰ ਵੀ ਬਦਲਦਾ ਰਹਿੰਦਾ ਹੈ। ਵਿਆਹ ਦੇ ਸ਼ੁਰੂਆਤੀ ਸਾਲਾਂ ਵਿਚ ਦੋਵੇਂ ਵਿਚ ਇਕ ਦੂਜੇ ਦੇ ਦੋਸਤ ਹੁੰਦੇ ਹਨ ਪਰ ਜਿਵੇਂ-ਜਿਵੇਂ ਘਰ ਪਰਿਵਾਰ ਦੀਆਂ ਜਿੰਮੇਦਾਰੀਆਂ ਵਧਦੀਆਂ ਹਨ ਦੋਹਾਂ ਵਿਚ ਤਣਾਅ ਅਤੇ ਝਗੜੇ ਵਧਣ ਲੱਗਦੇ ਹਨ। ਇਸ ਲਈ ਜ਼ਰੂਰੀ ਹੈ ਕਿ ਦੋਹਾਂ ਵਿਚ ਆਪਸੀ ਸਮਝ ਹੋਣਾ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ ਇਸ ਸਥਿਤੀ ਵਿਚ ਕਿਸ ਤਰ੍ਹਾਂ ਦੇ ਯਤਨ ਕੀਤੇ ਜਾਣ।
1. ਇਕੱਠੇ ਨਾਲ ਬੈਠਣ ਦਾ ਸਮਾਂ ਕੱਢੋ
ਇਹ ਗੱਲ ਸੱਚ ਹੈ ਕਿ ਘਰ ਅਤੇ ਦਫਤਰ ਵਿਚ ਜਿੰਮੇਦਾਰੀਆਂ ਦੇ ਵਿਚ ਪਤੀ-ਪਤਨੀ ਦਾ ਰਿਸ਼ਤਾ ਦੱਬ ਜਾਂਦਾ ਹੈ ਜਿਸ ਨਾਲ ਪਾਰਟਨਰ ਇਕੱਲਾ ਮਹਿਸੂਸ ਕਰਨ ਲੱਗਦਾ ਹੈ। ਅਜਿਹੇ ਵਿਚ ਜ਼ਰੂਰੀ ਨਹੀਂ ਹੈ ਕਿ ਦੋਣੋ ਹੀ ਦਿਨ ਵਿਚ ਥੋੜ੍ਹਾ ਜਿਹਾ ਸਮਾਂ ਕੱਢ ਕੇ ਇਕੱਠੇ ਸਮਾਂ ਜ਼ਰੂਰ ਬਿਤਾਓ। ਕੁਝ ਵੀ ਹੋ ਜਾਵੇ ਇਕ ਦੂਜੇ ਦੀ ਸਲਾਹ ਲੈਣਾ ਨਾ ਭੁੱਲੋ। 
2. ਅੱਜ ਦਾ ਝਗੜਾ ਅੱਜ ਹੀ ਖਤਮ ਕਰ ਦਿਓ
ਦੋਣਾਂ ਵਿਚ ਜੇ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਜਾਵੇ ਤਾਂ ਉਸਨੂੰ ਕੱਲ ਤੱਕ ਟਾਲਣ ਦੀ ਬਜਾਏ ਅੱਜ ਦਾ ਝਗੜਾ ਅੱਜ ਹੀ ਖਤਮ ਕਰ ਦਿਓ। ਦਿਨਾਂ ਤੱਕ ਗੱਲ ਖੀਚਣ ਨਾਲ ਰਿਸ਼ਤੇ ਵਿਗੜਣ ਲੱਗਦੇ ਹਨ। 
3. ਬਹਿਸ ਨਾ ਕਰੋ
ਇਸ ਗੱਲ ਦਾ ਹਮੇਸ਼ਾ ਧਿਆਨ ਰੱਖੋ ਕਿ ਹਰ ਕਿਸੇ ਦੀ ਆਦਤ ਇਕੋਂ ਜਿਹੀ ਨਹੀਂ ਹੁੰਦੀ। ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਜੇ ਇਕ ਦੂਜੇ ਦੀ ਗੱਲ ਪਸੰਦ ਨਹੀਂ ਆਉਂਦੀ ਤਾਂ ਬਹਿਸ ਕਰਨ ਦੀ ਬਜਾਏ ਪਿਆਰ ਨਾਲ ਗੱਲ ਕਰੋ। 4. ਰਿਸ਼ਤੇ ਦੀ ਅਹਮਿਅਤ ਜਾਣੋ
ਪਤੀ-ਪਤਨੀ ਦਾ ਰਿਸ਼ਤਾ ਦੁਨੀਆ ਦੇ ਸਭ ਰਿਸ਼ਤਿਆਂ ਵਿਚੋਂ ਸਭ ਤੋਂ ਖਾਸ ਹੁੰਦਾ ਹੈ। ਸਮੇਂ-ਸਮੇਂ 'ਤੇ ਸਾਥੀ ਨੂੰ ਉਨ੍ਹਾਂ ਦੇ ਖਾਸ ਹੋਣ ਬਾਰੇ ਜਤਾਉਂਦੇ ਰਹੋ।


Related News