ਗੁਆਚੀ ਕੁੜੀ ਨੂੰ ਲੱਭਣ ਗਈ ਮਹਿਲਾ ਖੁਦ 1 ਸਾਲ ਤੋਂ ਲਾਪਤਾ, ਵਿਧਾਇਕ ਨੂੰ ਕੀਤੀ ਸ਼ਿਕਾਇਤ

Saturday, Aug 24, 2024 - 02:02 PM (IST)

ਗੁਆਚੀ ਕੁੜੀ ਨੂੰ ਲੱਭਣ ਗਈ ਮਹਿਲਾ ਖੁਦ 1 ਸਾਲ ਤੋਂ ਲਾਪਤਾ, ਵਿਧਾਇਕ ਨੂੰ ਕੀਤੀ ਸ਼ਿਕਾਇਤ

 ਛੱਤੀਸਗੜ੍ਹ- ਛੱਤੀਸਗੜ੍ਹ ਦੇ ਗਰਿਆਬੰਦ ਜ਼ਿਲ੍ਹੇ ਤੋਂ ਇਕ ਅਨੋਖਾ ਮਾਮਲਾ ਸਾਹਮਣੇ ਆਇਆ  ਹੈ। ਲਾਪਤਾ ਲੜਕੀ ਨੂੰ ਲੱਭਣ  ਗਈ ਇਕ ਮਹਿਲਾ ਖੁਦ 1 ਸਾਲ ਤੋਂ ਲਾਪਤਾ ਹੈ। ਜਦ ਜ਼ਿਲੇ ਦੇ ਵਿਧਾਇਕ  ਨੂੰ ਇਸ ਬਾਰੇ ਜਾਣਕਾਰੀ ਦਿੱਤੀ ਤਾਂ ਪੂਰੇ ਮਾਮਲੇ ਦਾ ਪਰਦਾ ਹੋਇਆ ਫਾਸ਼।

ਚਾਰ ਲੋਕ ਗਏ ਸੀ ਲੱਭਣ

ਇਹ ਮਾਮਲਾ ਛੁਰਾ ਦੇ ਸੇਹਰਾਪਾਣੀ ਪਿੰਡ ਦਾ ਹੈ। ਦੱਸਿਆ ਕਿ ਪਿੰਡ ਦੀ ਇਕ ਕੁੜੀ ਗੁੰਮ ਹੋ ਗਈ ਸੀ। ਉਸ ਦੀ ਭਾਲ ’ਚ ਪਿੰਡ ਦੇ 4 ਲੋਕ ਓਡਿਸ਼ਾ ਦੀ ਇਕ ਮਹਿਲਾ ਨਾਲ ਚੇਨਈ ਗਏ। ਤਲਾਸ਼ੀ ਦੇ ਦੌਰਾਨ ਇਕ-ਇਕ ਕਰ ਕੇ ਸਾਰੀਆਂ ਮਹਿਲਾ ਅਚਾਨਕ ਲਾਪਤਾ ਹੋ ਗਈਆਂ। ਕਾਫੀ ਛਾਨ-ਬੀਨ ਕੀਤੀ ਪਰ ਉਸ ਦਾ ਕਿਤੇ ਕੋਈ ਪਤਾ ਨਹੀਂ।

ਪੁਲਸ ਨੇ ਤਿੰਨ ਨੂੰ  ਲੱਭਿਆ, ਇਕ ਲਾਪਤਾ

ਆਲਮ ਇਹ ਰਿਹਾ ਕਿ ਪਿੰਡ ਦੇ ਚਾਰੇ ਲੋਕ ਵੀ ਚੇਨਈ ’ਚ ਭਟਕ ਗਏ। ਇਧਰ ਓਡਿਸ਼ਾ ਦੀ ਮਹਿਲਾ ਗੁਆਚੀ ਲੜਕੀ ਨੂੰ ਵਾਪਸ ਓਡਿਸ਼ਾ ਪਰਤ ਆਈ।  ਜਦ ਪਤਾ ਲੱਗਾ ਕਿ ਪਿੰਡ ਦੇ 4 ਲੋਕ ਚੇਨਈ ’ਚ ਭਟਕ ਗਏ ਹਨ ਤਾਂ ਇਨ੍ਹਾਂ ’ਚੋਂ ਇਕ ਵਿਅਕਤੀ ਨੇ ਕਿਸੇ ਤਰ੍ਹਾਂ ਪਿੰਡ ’ਚ ਫੋਨ ਕਰ ਕੇ ਸਰਪੰਚ ਨੂੰ  ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ। ਥਾਣੇ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰ ਕੇ ਲੋਕਲ ਪੁਲਸ ਨੇ ਛਾਨਬੀਨ ਸ਼ੁਰੂ ਕਰ ਦਿੱਤੀ।
 


author

Sunaina

Content Editor

Related News