ਮੱਛੀਆਂ ਵੇਚ ਕੇ ਕਰੋੜਾਂ ਦੀ ਕਮਾਈ ਕਰ ਰਿਹਾ ਹੈ ਇਹ ਪਿੰਡ

02/08/2017 3:03:17 PM

ਮੁੰਬਈ— ਦੁਨੀਆ ਭਰ ''ਚ ਕਈ ਪਿੰਡ ਹਨ ਜੋ ਕਿਸੇ ਨਾ ਕਿਸੇ ਖਾਸ ਵਜ੍ਹਾਂ ਦੇ ਕਾਰਨ ਮਸ਼ਹੂਰ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਪਿੰਡ ਦੇ ਬਾਰੇ ਦੱਸਣ ਜਾ ਰਹੇ ਹਾਂ, ਜੋ ਮੱਛੀਆਂ ਨਾਲ ਕਰੋੜਾਂ ਦੀ ਕਮਾਈ ਕਰ ਰਿਹਾ ਹੈ। ਜੀ ਹਾਂ, ਭਾਰਤ ''ਚ  ਮੁੰਬਈ ਦੇ ਵਰਸੋਵਾ ਸਥਿਤ ਕੋਲਿਵਾੜਾ ਪਿੰਡ ''ਚ ਸਿਰਫ ਚਾਰ ਹਜ਼ਾਰ ਘਰ ਹਨ ਪਰ ਇਹ ਲੋਕ ਸਾਲ ਭਰ ''ਚ 400 ਕਰੋੜ ਕਮਾ ਲੈਂਦੇ ਹਨ। ਕਹਿਣ ਨੂੰ ਇਹ ਇੱਕ ਪਿੰਡ ਹੈ ਪਰ ਮੱਛੀਆਂ ਦੇ ਕਾਰੋਬਾਰ ਨਾਲ ਇਹ ਕਈ ਉੱਚੀਆਂ -ਉੱਚੀਆਂ ਇਮਾਰਤਾਂ ਖੜੀਆਂ ਕਰ ਚੁਕਿਆਂ ਹੈ।
ਇੱਥੇ ਦੀ ਰਹਿਣ ਵਾਲੀ ਕੋਲੀ ਜਨਜਾਤੀ ਇੱਕ ਖੁਸ਼ਖਾਲ ਜਿੰਦਗੀ ਜਿਉਂਦੀ ਹੈ। ਇਸ ਪਿੰਡ ''ਚ ਕੋਲਡ ਸਟੋਰਜ਼ ਅਤੇ ਆਈਸ ਫੈਕਟਰੀ ਵੀ ਹੈ। ਇੱਥੇ ਦੀਆਂ ਔਰਤਾਂ ਦੁਪਹਿਰ 2 ਵਜੇ ਤੋਂ ਮੱਛੀਆਂ ਵੇਚਣੀਆਂ ਸ਼ੁਰੂ ਕਰਦੀਆਂ ਹਨ ਅਤੇ ਸੂਰਜ ਡੁੱਬਣ ਤੱਕ ਗਾਹਕਾਂ ਨੂੰ ਮੱਛੀਆਂ ਵੇਚਦੀਆਂ ਹਨ। ਬਚੀਆਂ ਹੋਈਆਂ ਮੱਛੀਆਂ ਨੂੰ ਕਰੋਫੋਰਡ ਬਾਜ਼ਾਰ ਚੋਂ ਏਕਸਪੋਟ ਦੇ ਲਈ ਭੇਜ ਦਿੱਤਾ ਜਾਂਦਾ ਹੈ। ਇਸ ਪਿੰਡ ''ਚ ਚਾਰ ਸਹਿਕਾਰੀ ਸੁਸਾਇਟੀਜ਼ ਹਨ। 15 ਸਾਲ ਪਹਿਲਾਂ ਸੁਸਾਇਟੀ ਹੀ ਮੱਛੀਆਂ ਦੀ ਵਿਕਰੀ ਸੰਭਾਲਦੀ ਸੀ। ਪਰ ਹੁਣ ਹਰ ਮੱਛੂਆਰਾ ਖੁਦ ਹੀ ਸੌਦਾ ਕਰਦਾ ਹੈ। ਸੁਸਾਇਟੀ ਜਹਾਜ਼ਾਂ ਦੇ ਲਈ ਲਈ ਡੀਜ਼ਲ ਉਪਲੱਬਧ ਕਰਵਾਉਂਦੀ ਸੀ ਅਤੇ ਮੱਛੀਆਂ ਨੂੰ ਸਟੋਰ ਕਰਕੇ ਰੱਖਣ ਲਈ ਬਰਫ ਉਪਲੱਬਧ ਕਰਵਾਉਂਦੀ ਸੀ।
ਵਰਸੋਵਾ ''ਚ 300 ਮੱਛੂਆਰੇ ਹਨ। ਇਸ ਕਾਰੋਬਾਰ ''ਚ 5000 ਲੋਕਾਂ ਨੂੰ ਕੰਮ ਦਿੱਤੀ ਜਾਂਦਾ ਹੈ। 20-25 ਮੱਛੂਆਰੇ ਰੋਜ਼ਾਨਾ ਤਾਜ਼ੀਆਂ ਮੱਛੀਆਂ ਫੜਕੇ ਲਿਆਉਂਦੇ ਹਨ। ਇੱਕ ਮੱਛੂਆ ਜਹਾਜ਼ ਲਗਭਗ ਤਿੰਨ ਲੱਖ ਰੁਪਏ ਕੀਮਤ ਦੀਆਂ ਮੱਛੀਆਂ ਫੜ ਕੇ ਲਿਆਉਂਦਾ ਹੈ। ਇੱਥੇ ਦੇ ਲੋਕ ਕੱਚਰੇ ਨੂੰ ਸੁਕਾਉਦੇ ਹਨ ਅਤੇ ਬਾਅਦ ''ਚ ਪੋਲਟਰੀ ਫਾਰਮ ''ਚ ਮੁਰਗਿਆਂ ਨੂੰ ਆਹਾਰ ਦੇ ਲਈ ਭੇਜ ਦਿੰਦੇ ਹਨ। ਇੱਥੇ ਫਿਸ਼ ਫੈਸਟੀਵਲ ਮਨਾਇਆ ਜਾਂਦਾ ਹੈ। ਇਸ ਨੂੰ ਇੱਥੇ 2005 ਤੋਂ ਅਯੋਜਿਤ ਕੀਤਾ ਜਾ ਰਿਹਾ ਹੈ। ਇਸ ਸਾਲ ਫੈਸਟੀਵਲ ''ਚ ਹੀ ਕਰੀਬ ਚਾਰ ਕਰੋੜ ਰੁਪਏ ਦੀ ਕਮਾਈ ਹੋ ਗਈ।


Related News