ਅਨਾਰ ਦੇ ਫੇਸਪੈਕ ਦੀ ਵਰਤੋ ਨਾਲ ਚਿਹਰੇ ''ਤੇ ਆਉਂਦਾ ਹੈ ਨਿਖਾਰ

01/13/2018 12:49:36 PM

ਨਵੀਂ ਦਿੱਲੀ— ਖੂਬਸੂਰਤ ਦਿੱਖਣ ਦੀ ਚਾਹਤ 'ਚ ਲੋਕ ਕਈ ਮਹਿੰਗੇ ਬਿਊਟੀ ਪ੍ਰਾਡਕਟਸ ਦੀ ਵਰਤੋਂ ਕਰਦੇ ਹਨ ਪਰ ਤੁਸੀਂ ਅਨਾਰ ਦੇ ਵਰਤੋਂ ਨਾਲ ਵੀ ਖੂਬਸੂਰਤ, ਨਿਖਰੀ ਅਤੇ ਬੇਦਾਗ ਚਮੜੀ ਪਾ ਸਕਦੇ ਹੋ। ਇਸ ਦੇ ਨਾਲ-ਨਾਲ ਇਹ ਕਮਾਲ ਦਾ ਐਂਟੀ ਏਜਿੰਗ ਏਜੇਂਟ ਵੀ ਹੈ। ਜੋ ਵਧਦੀ ਉਮਰ ਦੇ ਲੱਛਣਾਂ ਨੂੰ ਹਾਵੀ ਨਹੀਂ ਹੋਣ ਦਿੰਦਾ। ਅਸੀਂ ਤੁਹਾਨੂੰ ਅਜਿਹੇ ਫੇਸ ਮਾਸਕ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਨਿਖਰੀ, ਬੇਦਾਗ ਚਮੜੀ ਪਾ ਸਕਦੇ ਹੋ। ਆਓ ਜਾਣਦੇ ਹਾਂ ਉਨ੍ਹਾਂ ਬਾਰੇ...
1. ਅਨਾਰ ਅਤੇ ਸ਼ਹਿਦ ਦਾ ਮਾਸਕ 
ਅਨਾਰ ਦੇ ਦਾਣਿਆਂ ਨੂੰ ਪੀਸ ਕੇ ਪੇਸਟ ਤਿਆਰ ਕਰ ਲਓ। ਇਸ ਪੇਸਟ 'ਚ ਇਕ ਚੱਮਚ ਸ਼ਹਿਦ ਮਿਲਾ ਲਓ। ਇਸ ਪੇਸਟ ਨੂੰ ਪੂਰੇ ਚਿਹਰੇ ਅਤੇ ਗਰਦਨ 'ਤੇ ਚੰਗੀ ਤਰ੍ਹਾਂ ਨਾਲ ਲਗਾ ਲਓ। ਕੁਝ ਦੇਰ ਸੁੱਕਣ ਲਈ ਛੱਡ ਦਿਓ। ਜਦੋਂ ਇਹ ਸੁੱਕਣ ਲੱਗੇ ਤਾਂ ਹਲਕੇ ਕੋਸੇ ਪਾਣੀ ਨਾਲ ਚਿਹਰਾ ਸਾਫ ਕਰ ਲਓ। ਚਿਹਰੇ ਦੀ ਚਮਕ ਤੁਹਾਨੂੰ ਸਾਫ ਨਜ਼ਰ ਆਵੇਗੀ। 
2. ਅਨਾਰ ਅਤੇ ਦਹੀਂ ਦਾ ਮਾਸਕ 
ਨਿਖਰੀ ਅਤੇ ਬੇਦਾਗ ਚਮੜੀ ਪਾਉਣ ਲਈ ਸਭ ਤੋਂ ਚੰਗਾ ਉਪਾਅ ਹੈ ਅਨਾਰ ਦੇ ਕੁਝ ਦਾਣਿਆਂ ਨੂੰ ਪੀਸ ਕੇ ਉਸ 'ਚ ਦਹੀਂ ਮਿਲਾ ਲਓ। ਇਸ ਪੇਸਟ ਨੂੰ ਚਿਹਰੇ 'ਤੇ ਲਗਾ ਕੇ ਕੁਝ ਦੇਰ ਲਈ ਛੱਡ ਦਿਓ। ਕੁਝ ਦੇਰ ਬਾਅਦ ਚਿਹਰੇ ਨੂੰ ਸਾਫ ਪਾਣੀ ਨਾਲ ਧੋ ਲਓ।
3. ਅਨਾਰ ਅਤੇ ਦਹੀਂ ਦਾ ਪੈਕ 
ਨਿੰਬੂ 'ਚ ਵਿਟਾਮਿਨ ਸੀ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ। ਉਂਝ ਹੀ ਅਨਾਰ, ਐਂਟੀ-ਆਕਸੀਡੈਂਟ ਦੇ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਨ੍ਹਾਂ ਦੋਵਾਂ ਦਾ ਮਿਸ਼ਰਣ ਚਮੜੀ 'ਤੇ ਨਿਖਾਰ ਲਿਆਉਣ ਦਾ ਕੰਮ ਕਰਦਾ ਹੈ। ਅਨਾਰ ਦੇ ਦਾਣਿਆਂ ਨੂੰ ਪੀਸ ਕੇ ਪੇਸਟ ਬਣਾ ਲਓ। ਅਤੇ ਉਸ 'ਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ 'ਤੇ ਲਗਾਓ। ਕੁਝ ਦੇਰ ਬਾਅਦ ਚਿਹਰੇ ਨੂੰ ਸਾਫ ਪਾਣੀ ਨਾਲ ਧੋ ਲਓ। 
4. ਅਨਾਰ ਅਤੇ ਗ੍ਰੀਨ ਟੀ ਦਾ ਮਾਸਕ
ਚਮੜੀ 'ਤੇ ਨਿਖਾਰ ਲਈ ਤੁਸੀਂ ਚਾਹੋ ਤਾਂ ਅਨਾਰ ਅਤੇ ਗ੍ਰੀਨ ਟੀ ਦੀ ਵੀ ਵਰਤੋਂ ਕਰ ਸਕਦੇ ਹੋ। ਗ੍ਰੀਨ ਟੀ ਅਤੇ ਅਨਾਰ ਦੇ ਦਾਣਿਆਂ ਨਾਲ ਤਿਆਰ ਮਾਸਕ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। 
5. ਅਨਾਰ ਅਤੇ ਓਟਮੀਲ ਦਾ ਫੇਸ ਪੈਕ 
ਅਨਾਰ ਅਤੇ ਓਟਮੀਲ ਦਾ ਮਿਸ਼ਰਣ ਵੀ ਨਿਖਾਰ ਲਿਆਉਣ 'ਚ ਇਕ ਬਿਹਤਰੀਨ ਉਪਾਅ ਹੈ। ਇਸ ਨਾਲ ਚਮੜੀ 'ਤੇ ਨਿਖਾਰ ਆਉਂਦਾ ਹੈ। ਨਾਲ ਹੀ ਡੈੱਡ ਸਕਿਨ ਵੀ ਹੱਟ ਜਾਂਦੀ ਹੈ। 


Related News