ਫੱਟੀਆਂ ਅੱਡੀਆਂ ਹੋਣਗੀਆਂ ਦੋ ਦਿਨਾਂ ''ਚ ਸੁੰਦਰ ਅਤੇ ਮੁਲਾਇਮ

Saturday, Dec 31, 2016 - 11:24 AM (IST)

ਜਲੰਧਰ— ਫੱਟੀਆਂ ਅੱਡੀਆਂ ਦਰਦ ਦੇਣ ਦੇ ਨਾਲ-ਨਾਲ ਦੇਖਣ ''ਚ ਵੀ ਬਹੁਤ ਅਜੀਬ ਲੱਗਦੀਆਂ ਹਨ। ਅੱਡੀਆਂ ਉੱਦੋ ਫੱਟਣ ਲੱਗਦੀਆਂ ਹਨ ਜਦੋਂ ਸਰੀਰ ''ਚ ਕੈਲਸ਼ੀਅਮ ਦੀ ਕਮੀ ਹੁੰਦੀ ਹੈ। ਆਓ ਜਾਣਦੇ ਹਾਂ ਕੁਝ ਘਰੇਲੂ ਓਪਾਅ ਜੋ ਤੁਹਾਡੀਆਂ ਅੱਡੀਆ ਨੂੰ ਸੁੰਦਰ ਅਤੇ ਮੁਲਾਇਮ ਬਣਾਉਣ ''ਚ ਮਦਦ ਕਰਨਗੇ।
ਸਮੱਗਰੀ
- ਇੱਕ ਚਮਚ ਨਿੰਬੂ ਦਾ ਰਸ
- ਇੱਕ ਚਮਚ ਗਲੈਸਲੀਨ
- ਇੱਕ ਚਮਚ ਗੁਲਾਬ ਜੱਲ
ਇਸਤੇਮਾਲ ਕਰਨ ਦਾ ਤਰੀਕਾ
1. ਸਭ ਤੋਂ ਪਹਿਲਾਂ ਪੈਰਾਂ ਨੂੰ ਕੋਸੇ ਪਾਣੀ ਨਾਲ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲਓ।
2. ਉਸ ਤੋਂ ਬਾਅਦ ਇੱਕ ਛੋਟੀ ਕੋਲੀ ''ਚ ਨਿੰਬੂ ਦਾ ਰਸ, ਗਲੈਸਲੀਨ ਅਤੇ ਗੁਲਾਬ ਜਲ ਨੂੰ ਪਾਓ।
3. ਇਸਨੂੰ ਚੰਗੀ ਤਰ੍ਹਾਂ ਰਲਾ ਲਓ ਫਿਰ ਰਾਤ ਨੂੰ ਸੌਂਣ ਤੋਂ ਪਹਿਲਾਂ ਆਪਣੇ ਪੈਰਾਂ ''ਤੇ ਲਗਾਓ।
4. ਇਸਨੂੰ ਲਗਾਉਣ ਤੋਂ ਪਹਿਲਾਂ ਜੁਰਾਬਾਂ ਪਾ ਲਓ ਅਤੇ ਸਵੇਰੇ ਉੱਠਣ ਤੋਂ ਬਾਅਦ ਕੋਸੇ ਪਾਣੀ ਨਾਲ ਪੈਰਾਂ ਨੂੰ ਧੋ ਲਓ।
- ਇਸ ਤੋਂ ਇਲਾਵਾ ਤੁਸੀਂ ਇਹ ਤਰੀਕਾ ਵੀ ਅਪਣਾ ਸਕਦੇ ਹੋ। ਅੱਧਾ ਟੱਬ ਕੋਸੇ ਪਾਣੀ ''ਚ ਥੋੜ੍ਹਾ ਸ਼ਹਿਦ ਮਿਲਾ ਕੇ ਅਤੇ 15 ਤੋਂ 20 ਮਿੰਟ ਤੱਕ ਆਪਣੇ ਪੈਰਾਂ ਨੂੰ ਉਸ ''ਚ ਡਬੋ ਕੇ ਰੱਖੋ। ਇਸ ਤੋਂ ਬਾਅਦ ਪੈਰਾਂ ਨੂੰ ਸਾਫ ਕਰ ਲਓ ਅਤੇ ਨਾਰੀਅਲ ਦੇ ਤੇਲ ਨਾਲ ਆਪਣੀਆਂ ਅੱਡੀਆਂ ਦੀ
ਮਾਲਿਸ਼ ਕਰੋ।


Related News