ਘਰ ''ਚ ਇਸ ਤਰ੍ਹਾਂ ਦੀਆਂ ਤਸਵੀਰਾਂ ਲਗਾਉਣ ਨਾਲ ਹੁੰਦੇ ਹਨ ਨੁਕਸਾਨ
Saturday, Feb 04, 2017 - 12:29 PM (IST)

ਮੁੰਬਈ—ਘਰ ਦੀ ਸੁੰਦਰਤਾ ਵਧਾਉਣ ਵਿਚ ਫੋਟੋਆਂ, ਤਸਵੀਰਾਂ, ਵਾਲ ਪੇਪਰ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਸੁੰਦਰ ਤੇ ਆਕਰਸ਼ਕ ਫੋਟੋ ਘਰ ਦਾ ਵਾਤਾਵਰਣ ਬਦਲ ਦਿੰਦੀ ਹੈ। ਘਰ ਦੇ ਮੈਂਬਰਾਂ ਦੇ ਨਾਲ ਹੀ ਬਾਹਰੋਂ ਆਉਣ ਵਾਲੇ ਲੋਕਾਂ ''ਤੇ ਵੀ ਇਹਨਾਂ ਤਸਵੀਰਾਂ ਦਾ ਚੰਗਾ ਪ੍ਰਭਾਵ ਪੈਂਦਾ ਹੈ। ਇਹਨਾਂ ਕਾਰਨਾਂ ਕਰਕੇ ਹੀ ਵਧੇਰੇ ਲੋਕ ਘਰ ਵਿਚ ਫੋਟੋਆਂ ਜ਼ਰੂਰ ਲਗਾਉਂਦੇ ਹਨ। ਆਓ ਜਾਣੀਏ ਕਿ ਘਰ ਵਿਚ ਕਿਹੜੀਆਂ ਫੋਟੋਆਂ ਨਹੀਂ ਲਗਾਉਣੀਆਂ ਚਾਹੀਦੀਆਂ :
ਸ਼ਾਸਤਰਾਂ ਅਨੁਸਾਰ ਘਰ ਵਿਚ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਬਣੀ ਰਹੇ ਇਸ ਦੇ ਲਈ ਅਜਿਹੀ ਫੋਟੋ ਨਹੀਂ ਲਗਾਉਣੀ ਚਾਹੀਦੀ ਜੋ ਨਾਕਾਰਾਤਮਕ ਪ੍ਰਭਾਵ ਪਾਉਂਦੀ ਹੋਵੇ। ਅਜਿਹੀ ਫੋਟੋ ਨਾਲ ਘਰ ਵਿਚ ਰਹਿਣ ਵਾਲੇ ਲੋਕਾਂ ਦੇ ਵਿਚਾਰ ਵੀ ਨਾਕਾਰਾਤਮਕ ਬਣਦੇ ਹਨ ਤੇ ਉਹ ਹਾਲਾਤ ਦੇ ਸਾਹਮਣੇ ਛੇਤੀ ਹਾਰ ਮੰਨ ਲੈਂਦੇ ਹਨ।
ਨਾਕਾਰਾਤਮਕ ਵਿਚਾਰਾਂ ਵਾਲੀ ਫੋਟੋ ਦੇ ਕਾਰਨ ਬਾਹਰ ਤੋਂ ਆਉਣ ਵਾਲੇ ਲੋਕਾਂ ''ਤੇ ਵੀ ਇਸ ਦਾ ਬੁਰਾ ਅਸਰ ਪੈਂਦਾ ਹੈ। ਘਰ ਵਿਚ ਯੁੱਧ ਦਰਸਾਉਣ ਵਾਲੀ ਤਸਵੀਰ ਵਾਸਤੂ-ਸ਼ਾਸਤਰ ਅਨੁਸਾਰ ਸ਼ੁੱਭ ਨਹੀਂ ਮੰਨੀ ਜਾਂਦੀ। ਇਸ ਨਾਲ ਘਰ ਵਿਚ ਰਹਿਣ ਵਾਲੇ ਲੋਕਾਂ ਦਾ ਸੁਭਾਅ ਵੀ ਹਿੰਸਕ ਹੋ ਸਕਦਾ ਹੈ।
ਹਿੰਸਕ ਜਾਨਵਰਾਂ ਦੀ ਫੋਟੋ ਵੀ ਘਰ ਵਿਚ ਨਹੀਂ ਲਗਾਉਣੀ ਚਾਹੀਦੀ। ਹਰ ਰੋਜ਼ ਹਿੰਸਕ ਜਾਨਵਰਾਂ ਦੀ ਫੋਟੋ ਦੇਖਣ ਨਾਲ ਵੀ ਸਾਡੀ ਮਾਨਸਿਕ ਸਥਿਤੀ ''ਤੇ ਪ੍ਰਭਾਵ ਪੈਂਦਾ ਹੈ। ਘਰ ਵਿਚ ਅਜਿਹੀ ਫੋਟੋ ਲਗਾਣੀ ਚਾਹੀਦੀ ਹੈ ਜਿਸ ਨੂੰ ਦੇਖਕੇ ਮਨ ਨੂੰ ਸ਼ਾਂਤੀ ਮਿਲੇ ਤੇ ਕਿਸੇ ਪ੍ਰਕਾਰ ਦਾ ਨਾਕਾਰਾਤਮਕ ਵਿਚਾਰ ਸਾਡੇ ਮਨ ਵਿਚ ਨਾ ਆਵੇ। ਗਲਤ ਫੋਟੋ ਨਾਲ ਘਰ ਦੀ ਆਰਥਿਕ ਸਥਿਤੀ ''ਤੇ ਵੀ ਬੁਰਾ ਅਸਰ ਪੈਂਦਾ ਹੈ। ਘਰ ਵਿਚ ਦੇਵੀ-ਦੇਵਤਿਆਂ ਜਾਂ ਹੋਰ ਕੋਈ ਮਨਮੋਹਕ, ਪਿਆਰ ਭਰੀ ਤੇ ਆਨੰਦਾਇਕ ਫੋਟੋ ਲਗਾਉਣੀ ਚਾਹੀਦੀ ਹੈ। ਜਿਸ ਨਾਲ ਘਰ-ਪਰਿਵਾਰ ਵਿਚ ਆਨੰਦ ਦੀ ਅਨੁਭੂਤੀ ਹੁੰਦੀ ਰਹੇ।