ਇਸ ਤਰ੍ਹਾਂ ਬੱਚਿਆਂ ਦੀ ਚਮੜੀ ਦਾ ਰੱਖੋ ਖਾਸ ਧਿਆਨ

Wednesday, Feb 08, 2017 - 01:09 PM (IST)

 ਇਸ ਤਰ੍ਹਾਂ ਬੱਚਿਆਂ ਦੀ ਚਮੜੀ ਦਾ ਰੱਖੋ ਖਾਸ ਧਿਆਨ

ਜਲੰਧਰ— ਬੱਚਿਆਂ ਦੀ ਚਮੜੀ ਬਹੁਤ ਕੋਮਲ ਅਤੇ ਪਿਆਰੀ ਹੁੰਦੀ ਹੈ। ਮੌਸਮ ਦੀ ਤਬਦੀਲੀ ਅਤੇ ਮੁਸ਼ਕਲ ਵਾਤਾਵਰਣ ਕਾਰਨ ਬੱਚਿਆਂ ਦੀ ਚਮੜੀ ਸੰਬੰਧੀ ਪ੍ਰੇਸ਼ਾਨੀਆਂ ਪੈਦਾ ਹੋਣ ਦਾ ਖਤਰਾ ਵੀ ਵਧ ਜਾਂਦਾ ਹੈ। ਕਿਉਂਕਿ ਬੱਚਿਆਂ ਦੀ ਚਮੜੀ ਵੱਡਿਆਂ ਦੀ ਚਮੜੀ ਦੇ ਮੁਕਾਬਲੇ ਬਹੁਤ ਕੋਮਲ ਹੁੰਦੀ ਹੈ। ਇਸ ਲਈ ਉਨ੍ਹਾ ਦੀ ਚਮੜੀ ਦੀ ਖਾਸ ਦੇਖਭਾਲ ਕਰਨੀ ਚਾਹੀਦੀ ਹੈ।ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਉਹ ਏਮਨਿਟਿਕ ਫਲੂਡ ਦੇ ਫਿਸਲਣ ਭਰੀ ਪਰਤ ਨਾਲ ਢਕਿਆ ਹੁੰਦਾ ਹੈ। ਜਨਮ ਤੋਂ ਬਾਅਦ ਦੇ ਸ਼ੁਰੂਆਤੀ ਦਿਨਾਂ ''ਚ ਬੱਚੇ ਦੀ ਚਮੜੀ ਵਾਤਾਵਰਣ ਦੀ ਆਦੀ ਨਹੀਂ ਹੁੰਦੀ। ਇਸ ਲਈ ਕਈ ਵਾਰ ਬੱਚੇ ਦੀ ਚਮੜੀ ''ਤੇ ਕਈ ਤਰ੍ਹਾਂ ਦੇ ਨਿਸ਼ਾਨ ਪੈ ਜਾਂਦੇ ਹਨ ਜਾਂ ਚਮੜੀ ਲਾਲ ਹੋ ਜਾਂਦੀ ਹੈ। ਹਵਾ ''ਚ ਮੌਜੂਦ ਸੁੱਕਾਪਣ ਬੱਚੇ ਦੀ ਚਮੜੀ ਤੋਂ ਨਮੀ ਸੋਖ ਲੈਂਦਾ ਹੈ। ਬੱਚੇ ਦੀ ਚਮੜੀ ਪਤਲੀ ਅਤੇ ਮੁਲਾਇਮ ਹੁੰਦੀ ਹੈ ਅਤੇ ਇਸ ''ਚ ਚਿਕਨਾਹਟ ਘੱਟ ਹੁੰਦੀ ਹੈ। ਬੱਚੇ ਦੀ ਚਮੜੀ ''ਚ ਮਿਲੇਨਿਨ ਵੀ ਘੱਟ ਬਣਦਾ ਹੈ ਜੋ ਕਿ ਚਮੜੀ ਨੂੰ ਸਨਬਰਨ ਤੋਂ ਬਚਾਉਂਦਾ ਹੈ। ਬੱਚੇ ਦੀ ਚਮੜੀ ਬੈਕਟੀਰੀਆ ਅਤੇ ਵਾਤਾਵਰਣ ''ਚ ਮੌਜੂਦ ਹਾਨੀਕਾਰਕ ਪਦਾਰਥਾਂ ਦਾ 
ਮੁਕਾਬਲਾ ਨਹੀਂ ਕਰ ਸਕਦੀ। ਸਾਡੇ ਮੁਕਾਬਲੇ ਬੱਚੇ ਠੀਕ ਤਰ੍ਹਾਂ ਪਸੀਨਾ ਨਹੀਂ ਛੱਡ ਸਕਦੇ। ਇਸ ਕਾਰਨ ਉਨ੍ਹਾਂ ਲਈ ਆਪਣੇ ਸਰੀਰ ਦਾ ਤਾਪਮਾਨ ਸੰਤੁਲਿਤ ਬਣਾਈ ਰੱਖਣਾ ਮੁਸ਼ਕਿਲ ਹੁੰਦਾ ਹੈ। ਬੱਚੇ ਦੀ ਚਮੜੀ ਤੁਹਾਡੀ ਚਮੜੀ ਦੇ ਮੁਕਾਬਲੇ ਤਿੰਨ ਗੁਣਾ ਜ਼ਿਆਦਾ ਪਤਲੀ ਹੁੰਦੀ ਹੈ ਇਸ ਲਈ ਇਹ ਓਨੀ ਹੀ ਕਮਜ਼ੋਰ ਵੀ ਹੁੰਦੀ ਹੈ। ਨੈਪੀ ਏਰੀਆ ''ਚ ਬੱਚੇ ਦੀ ਚਮੜੀ ਗਿੱਲੀ ਹੁੰਦੀ ਰਹਿੰਦੀ ਹੈ ਇਸ ਲਈ ਉੱਥੇ ਨਿਸ਼ਾਨ ਪੈਣ ਅਤੇ ਤਕਲੀਫ ਹੋਣ ਦੀ ਜ਼ਿਆਦਾ ਸੰਭਾਵਨਾ ਰਹਿੰਦੀ।ਆਮ ਤੌਰ ''ਤੇ ਅਸੀਂ ਸਰਦੀਆਂ ਦੇ ਮੌਸਮ ''ਚ ਹੀ ਚਮੜੀ ਦੀ ਦੇਖਭਾਲ ਜ਼ਿਆਦਾ ਕਰਦੇ ਹਾਂ ਪਰ ਬੱਚਿਆਂ ਦੇ ਮਾਮਲੇ ''ਚ ਦੇਖਭਾਲ ਹਮੇਸ਼ਾ ਜਾਰੀ ਰੱਖਣੀ ਚਾਹੀਦੀ ਹੈ।
ਜੇਕਰ ਤੁਸੀਂ ਦੇਖਭਾਲ ਦੇ ਕੁਝ ਆਸਾਨ ਤਰੀਕੇ ਅਪਣਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਨਹਾਓ। ਤੁਸੀਂ ਜਿਵੇਂ ਹੀ ਆਪਣੇ ਬੱਚੇ ਨੂੰ ਨਹਾਉਣ ਤੋਂ ਬਾਅਦ ਉਸ ਦੇ ਸਰੀਰ ਨੂੰ ਪੂੰਝੋ, ਉਸ ਦੀ ਚਮੜੀ ''ਤੇ ਮਾਇਸਚਰਾਈਜ਼ਰ ਲਗਾਓ।ਅਜਿਹਾ ਕਰਨ ''ਤੇ ਨਹਾਉਣ ਨਾਲ ਜੋ ਪਾਣੀ ਉਸ ਦੀ ਚਮੜੀ ''ਚ ਗਿਆ ਹੈ ਉਹ ਬਾਹਰ ਨਹੀਂ ਨਿਕਲੇਗਾ ਬਲਕਿ ਚਮੜੀ ''ਤੇ ਹੀ ਮੌਜੂਦ ਰਹੇਗਾ।ਜੇਕਰ ਮਾਇਸ- ਚਰਾਈਜ਼ਰ ਨਹੀਂ ਵਰਤਣਾ ਚਾਹੁੰਦੇ ਤਾਂ ਬੱਚੇ ਦੀ ਚਮੜੀ ''ਤੇ ਕਰੀਮ ਲਗਾਓ ਜੋ ਖਾਸ ਤੌਰ ''ਤੇ ਬੱਚੇ ਦੀਆਂ ਕੁਹਣੀਆਂ, ਗੋਡਿਆਂ ਅਤੇ ਪੈਰਾਂ ਨੂੰ ਸੁਰੱਖਿਆ ਦੇਣ ਲਈ ਬਣਾਈ ਗਈ ਹੋਵੇ। ਬੱਚੇ ਦੀ ਚਮੜੀ ''ਤੇ ਕਰੀਮ ਅਤੇ ਲੋਸ਼ਨ ਦੀ ਮਾਲਿਸ਼ ਨਾਲ ਉਸ ਨੂੰ 
ਸੁੱਕੇਪਣ ਤੋਂ ਆਰਾਮ ਮਿਲਦਾ ਹੈ ਪਰ ਇੰਨੀ ਸਾਵਧਾਨੀ ਰੱਖੋ ਕਿ ਜੋ ਕੁਝ ਵੀ ਤੁਸੀਂ ਵਰਤਦੇ ਹੋ ਉਸ ਵਿਚ ਹਾਨੀਕਾਰਕ ਕੈਮੀਕਲ ਨਾ ਹੋਣ।


Related News