ਮੁੰਡੇ ਨੇ ਇਸ ਤਰ੍ਹਾਂ ਕੀਤਾ ਆਪਣੀ ਪ੍ਰੇਮਿਕਾ ਨੂੰ ਪ੍ਰਪੋਜ਼

Tuesday, Mar 28, 2017 - 04:44 PM (IST)

 ਮੁੰਡੇ ਨੇ ਇਸ ਤਰ੍ਹਾਂ ਕੀਤਾ ਆਪਣੀ ਪ੍ਰੇਮਿਕਾ ਨੂੰ ਪ੍ਰਪੋਜ਼
ਜਲੰਧਰ— ਪਿਆਰ ਕਰਨਾ ਤਾਂ ਸੌਖਾ ਹੁੰਦਾ ਹੈ ਪਰ ਉਸ ਨੂੰ ਨਿਭਾਉਣਾ ਬਹੁਤ ਮੁਸ਼ਕਲ ਹੁੰਦਾ ਹੈ। ਕੁਝ ਲੋਕ ਆਪਣੇ ਪਾਰਟਨਰ ਅੱਗੇ ਆਪਣੇ ਪਿਆਰ ਦਾ ਇਜ਼ਹਾਰ ਨਹੀਂ ਕਰ ਪਾਉਂਦੇ , ਜਿਸ ਕਾਰਨ ਉਨ੍ਹਾਂ ਦੀ ਪ੍ਰੇਮ ਕਹਾਣੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਹੋ ਜਾਂਦੀ ਹੈ। ਕੁਝ ਲੋਕ ਆਪਣੇ ਪਿਆਰ ਦਾ ਇਜ਼ਹਾਰ ਇਸ ਤਰ੍ਹਾਂ ਕਰਦੇ ਹਨ ਕਿ ਉਨ੍ਹਾਂ ਦਾ ਪਾਰਟਨਰ ਝੱਟ ਹੀ ਹਾਂ ਕਰ ਦਿੰਦਾ ਹੈ। ਅੱਜ-ਕਲ੍ਹ ਦੇ ਮਾਡਰਨ ਜ਼ਮਾਨੇ ''ਚ ਮੁੰਡਾ, ਕੁੜੀ ਨੂੰ ਪ੍ਰਪੋਜ਼ ਕਰਨ ਲਈ ਕਈ ਤਰੀਕੇ ਵਰਤਦਾ ਹੈ। ਕੁਝ ਇਸ ਤਰ੍ਹਾਂ ਹੀ ਤੁਸੀਂ ਵੀ ਆਪਣੇ ਪਾਰਟਨਰ ਨੂੰ ਫੁੱਲ, ਚਾਕਲੇਟ ਜਾਂ ਫਿਰ ਮੁੰਦਰੀ ਦੇ ਕੇ ਪ੍ਰਪੋਜ਼ ਕੀਤਾ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਮੁੰਡੇ ਬਾਰੇ ਦੱਸ ਰਹੇ ਹਾਂ ਜਿਸ ਨੇ ਆਪਣੀ ਪਾਰਟਨਰ ਨੂੰ ਪ੍ਰਪੋਜ਼ ਕਰਨ ਲਈ ਇਕ ਅਜਿਹਾ ਤਰੀਕਾ ਅਪਣਾਇਆ, ਜਿਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ।
ਅਸੀਂ ਗੱਲ ਕਰ ਰਹੇ ਹਾਂ ਚੀਨ ਦੇ ਇਕ ਮੁੰਡੇ ਦੀ ਜਿਸ ਦਾ ਨਾਂ ਲਿਊ ਹੈ। ਉਸ ਨੇ ਆਪਣੀ ਪ੍ਰੇਮਿਕਾ ਨੂੰ 33 ਟਨ ਦਾ ਉਲਕਾ ਪਿੰਡ ਦੇ ਕੇ ਪ੍ਰਪੋਜ਼  ਕੀਤਾ। ਇਸ ਉਲਕਾ ਪਿੰਡ ਦੀ ਕੀਮਤ ਲੱਖਾਂ ''ਚ ਹੈ। ਲਿਊ ਦੇ ਪ੍ਰਪੋਜ਼ ਕਰਨ ਦੇ ਇਸ ਤਰੀਕੇ ਨੂੰ ਦੇਖ ਕੇ ਉੱਥੋਂ ਦੇ ਲੋਕ ਹੈਰਾਨ ਰਹਿ ਗਏ। ਅਸਲ ''ਚ ਲਿਊ ਨੇ ਚਾਰ ਸਾਲ ਦੀ ਦੋਸਤੀ ਪਿਛੋਂ ਆਪਣੀ ਪ੍ਰੇਮਿਕਾ ਨੂੰ ਵਿਆਹ ਲਈ ਪ੍ਰਪੋਜ਼ ਕੀਤਾ।
ਇਕ ਸਾਲ ਪਹਿਲਾਂ ਹੀ ਇਹ ਦੋਵੇਂ ਛੁੱਟੀਆਂ ''ਚ ਘੁੰਮਣ ਗਏ ਸੀ, ਜਿੱਥੇ ਉਸਦੀ ਪ੍ਰੇਮਿਕਾ ਨੇ ਇਕ ਉਲਕਾ ਪਿੰਡ ਦੇਖਿਆ। ਉਸ ਨੂੰ ਇਹ ਉਲਕਾ ਪਿੰਡ ਬਹੁਤ ਪਸੰਦ ਆਇਆ। ਇਸੇ ਕਾਰਨ ਲਿਊ ਨੇ ਉਸ ਨੂੰ ਉਲਕਾ ਪਿੰਡ ਦੇ ਕੇ ਪ੍ਰਪੋਜ਼ ਕੀਤਾ। ਕੁੜੀ ਨੇ ਵੀ ਸਮਾਂ ਬਰਬਾਦ ਕੀਤੇ ਬਿਨਾਂ ਹੀ ਹਾਂ ਕਰ ਦਿੱਤੀ। ਇਨ੍ਹਾਂ ਦੋਹਾਂ ਦੀ ਪ੍ਰੇਮ ਕਹਾਣੀ ਅਤੇ ਪ੍ਰਪੋਜ਼ ਕਰਨ ਦਾ ਤਰੀਕਾ ਸੋਸ਼ਲ ਮੀਡੀਆ ''ਤੇ ਬਹੁਤ ਵਾਇਰਲ ਹੋ ਰਿਹਾ ਹੈ। 

Related News